ਸਮਾਜ ਲਈ ਜਰੂਰੀ ਕੋਣ ?

ਗੁਰਪ੍ਰੀਤ ਸਿੰਘ ਸੰਧੂ

(ਸਮਾਜ ਵੀਕਲੀ)

ਜ਼ਿੰਦਗੀ ਤਜਰਬਿਆਂ ਦਾ ਨਾਮ ਹੈ ,ਜ਼ਿੰਦਗੀ ਹਮੇਸ਼ਾਂ ਹੀ ਕੁਝ ਨਾ ਕੁਝ ਸਿਖਾਉਂਦੀ ਅਤੇ ਤਜਰਬਿਆਂ ਨੂੰ ਗੂੜ੍ਹਾ ਕਰਦੀ ਜਾਂਦੀ ਹੈ। ਜਿਸ ਨਾਲ ਅਸੀਂ ਨਿੱਤ ਦੀਆਂ ਘਟਨਾਵਾਂ ਚੋਂ ਕੁਝ ਨਾ ਕੁਝ ਜ਼ਰੂਰ ਸਿੱਖਦੇ ਰਹਿੰਦੇ ਹਾਂ। ਕਈ ਵਾਰ ਅਜਿਹੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ ,ਜਿਸ ਨਾਲ ਸਮਾਜ ਵਿੱਚ ਕਿਸ ਤਰ੍ਹਾਂ ਦਾ ਆਉਣ ਵਾਲਾ ਸਮਾਂ ਹੈ, ਉਸ ਤੋਂ ਭੈਅ-ਭੀਤ ਹੋਣ ਦਾ ਵੀ ਡਰ ਬਣ ਜਾਂਦਾ ਹੈ । ਸਵੇਰੇ ਸਵੇਰੇ ਕੰਮ ਤੇ ਜਾਣ ਲੱਗਿਆਂ ਰੋਜ਼ਾਨਾ ਹੀ ਬੱਸ ਵਿੱਚ 40 ਤੋਂ 45 ਕਿਲੋਮੀਟਰ ਦਾ ਸਫ਼ਰ ਕਰਨਾ ਪੈਂਦਾ ਹੈ। ਸਵੇਰ ਦੇ ਸਮੇਂ ਬੱਸ ਸਟੈਂਡ ਤੇ ਜ਼ਿਆਦਾਤਰ ਅਧਿਆਪਕ,ਵਿਦਿਆਰਥੀ ਅਤੇ ਮਜ਼ਦੂਰ ਹੀ ਹੁੰਦੇ ਸਨ ,

ਇੱਕ ਵਾਰੀ ਦੀ ਗੱਲ ਹੈ ਕਿ ਸ਼ਹਿਰ ਵਾਲੇ ਪਾਸੇ ਤੋਂ ਖਚਾ- ਖਚ ਭਰੀ ਹੋਈ ਬੱਸ ਆਈ,ਬੱਸ ਸਟੈਂਡ ਤੇ ਰੋਕਣ ਦੀ ਬਜਾਏ ਡਰਾਈਵਰ ਨੇ ਬੱਸ ਨੂੰ ਅੱਡੇ ਤੋਂ ਤਕਰੀਬਨ ਪੰਜ ਸੌ ਮੀਟਰ ਪਿੱਛੇ ਹੀ ਰੋਕ ਦਿੱਤਾ ਅਤੇ ਸਵਾਰੀਆਂ ਉਤਾਰਨ ਲੱਗ ਪਿਆ ਇਹ ਦੇਖ ਕੇ ਸੋਚਿਆ ਕਿ ਡਿਊਟੀ ਤੋਂ ਲੇਟ ਹੋ ਜਾਵਾਂਗੇ ਇਸ ਲਈ ਅਸੀਂ ਬੱਸ ਵਾਲੇ ਪਾਸੇ ਨੂੰ ਭੱਜਣਾ ਸ਼ੁਰੂ ਕਰ ਦਿੱਤਾ ਪਰ,ਡਰਾਈਵਰ ਨੇ ਸਾਡੇ ਪੁੱਜਣ ਤੋਂ ਪਹਿਲਾਂ ਹੀ ਐਕਸੀਲੇਟਰ ਤੇ ਪੈਰ ਧਰ ਦਿੱਤਾ ਤੇ ਬੱਸ ਨੂੰ ਭਜਾ ਕੇ ਬਿਨਾਂ ਚੜ੍ਹਾਈਆਂ ਸਵਾਰੀਆਂ ਛੱਡ ਕੇ ਅੱਗੇ ਨਿਕਲ ਗਿਆ,ਪਰ ਉਸ ਵੇਲੇ ਬਹੁਤ ਹੈਰਾਨੀ ਹੋਈ ਜਦੋਂ ਬੱਸ ਸਟੈਂਡ ਤੋਂ ਤਕਰੀਬਨ ਉਸੇ ਹੀ ਰੋਡ ਤੇ ਚਾਰ ਸੌ ਮੀਟਰ ਦੀ ਦੂਰੀ ਤੇ ਪੁਲੀਸ ਚੌਂਕੀ ਸਥਿਤ ਸੀ,

ਉਥੇ ਜਦੋਂ ਬੱਸ ਪਹੁੰਚੀ ਤਾਂ ਚਾਰ ਪੰਜ ਪੁਲੀਸ ਵਾਲਿਆਂ ਨੇ ਬੱਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਡਰਾਈਵਰ ਨੇ ਤੁਰੰਤ ਹੀ ਬੱਸ ਨੂੰ ਰੋਕ ਲਿਆ ਅਤੇ ਸਾਰੇ ਹੀ ਪੁਲੀਸ ਵਾਲੇ ਬੱਸ ਵਿੱਚ ਚੜ੍ਹ ਗਏ,ਇਹ ਦੇਖ ਕੇ ਮੈਂ ਸੋਚ ਰਿਹਾ ਸੀ ਕਿ ਬੱਸ ਡਰਾਈਵਰ ਕਿਸ ਸਮਾਜ ਨੂੰ ਜਨਮ ਦੇ ਰਿਹਾ ਹੈ, ਬੱਸ ਡਰਾਈਵਰ ਨੇ ਵਿਦਿਆਰਥੀ ਮਜ਼ਦੂਰ ਤੇ ਅਧਿਆਪਕ ਜਾਂ ਹੋਰ ਵੀ ਕਿਤੇ ਨਾਲ ਸੰਬੰਧਤ ਕਰਮਚਾਰੀਆਂ ਦੀ ਬਿਨਾਂ ਪ੍ਰਵਾਹ ਕੀਤੇ ਪੁਲਿਸ ਵਾਲਿਆਂ ਲਈ ਹੀ ਗੱਡੀ ਕਿਉਂ ਰ‍ੋਕੀ ਕੀ ਉਸ ਲਈ ਪੁਲੀਸ ਵਾਲੇ ਹੀ ਜ਼ਿਆਦਾ ਜ਼ਰੂਰੀ ਸਨ ? ਕੀ ਪੁਲੀਸ ਵਾਲੇ ਬੱਸ ਸਟੈਂਡ ਤੇ ਆ ਕੇ ਨਹੀਂ ਚੜ੍ਹ ਸਕਦੇ ਸਨ ?

ਕੀ ਡਰਾਈਵਰ ਦੇ ਮਨ ਅੰਦਰ ਪੁਲੀਸ ਵਾਲਿਆਂ ਦਾ ਡਰ ਸੀ, ਉਸ ਤਰ੍ਹਾਂ ਦਾ ਨਜ਼ਾਰਾ ਦੇਖ ਕੇ ਮਨ ਅੰਦਰ ਕਈ ਤਰ੍ਹਾਂ ਦੀਆਂ ਸੋਚਾਂ ਉੱਠਣ ਲੱਗੀਆਂ , ਇੱਧਰ ਦੂਜੇ ਪਾਸੇ ਮਜ਼ਦੂਰ ਦੇ ਮੱਥੇ ਤੇ ਪਸੀਨਾ ਹੋਰ ਵੀ ਗੂੜਾਂ ਹੋ ਰਿਹਾ ਸੀ, ਕਿਉਕੀ ਉਸ ਨੂੰ ਅੱਜ ਦੀ ਮਜ਼ਦੂਰੀ ਖੁੱਸ ਜਾਣ ਦਾ ਡਰ ਸਤਾਂ ਰਿਹਾ ਸੀ, ਉਸਦੇ ਘਰ ਦੇ ਚੁੱਲ੍ਹੇ ਦੀ ਅੱਗ ਅੱਜ ਕਿਵੇ ਬਲੇ ਗਈ? ਖੈਰ ਦੱਸ ਪੰਦਰਾਂ ਮਿੰਟਾਂ ਮਗਰੋਂ ਦੂਸਰੀ ਬੱਸ ਆਈ ਅਤੇ ਉਸ ਵਿਚ ਚੜ੍ਹ ਕੇ ਆਪਣੇ ਸਫ਼ਰ ਨੂੰ ਜਾਰੀ ਕੀਤਾ, ਉਸ ਬੱਸ ਵਿਚ ਹੋਰ ਵੀ ਜ਼ਿਆਦਾ ਹੈਰਾਨੀ ਇਸ ਗੱਲ ਦੀ ਹੋਈ ਕੰਡਕਟਰ ਜ਼ੋਰ ਜ਼ੋਰ ਦੀ ਕਹਿ ਰਿਹਾ ਸੀ ਕਿ ਸਕੂਲ, ਕਾਲਜ ਵਾਲੇ ਅਧਿਆਪਕ ਜਾਂ ਵਿਦਿਆਰਥੀ ਸਕੂਲ ਦੇ ਸਾਹਮਣੇ ਨਹੀਂ ਉਤਾਰੇ ਜਾਣਗੇ,

ਉਨ੍ਹਾਂ ਨੂੰ ਬੱਸ ਸਟੈਂਡ ਤੇ ਹੀ ਉਤਾਰਿਆ ਜਾਵੇਗਾ ਸਾਡੇ ਕੋਲ ਸਮੇਂ ਦੀ ਬਹੁਤ ਘਾਟ ਹੈ,ਨਾਲੇ ਮਸ਼ਕਰੀਆ ਕਰਦਾ ਹੋਇਆਂ ਕਹਿੰਦਾ ਇਹਨਾਂ ਨੇ ਜਾ ਕੇ ਕਰਨਾ ਵੀ ਕੀ ਹੈ, ਗੱਪਾਂ ਹੀ ਮਾਰਨੀਆਂ ਹਨ,ਇਹ ਕਹਿੰਦਾ ਹੋਇਆ ਕੰਡਕਟਰ ਸਵਾਰੀਆਂ ਨੂੰ ਪਿੱਛੇ ਕਰਦਾ ਡਰਾਈਵਰ ਕੋਲ ਜਾ ਪੁੱਜਿਆ,ਲੋਕਲ ਸ਼ਹਿਰ ਲੰਘਣ ਤੋਂ ਦੋ ਪੁਲੀਸ ਵਾਲੇ ਵਿਅਕਤੀ ਉੱਠੇ ਅਤੇ ਡਰਾਈਵਰ ਨੂੰ ਕਹਿਣ ਲੱਗੇ ਕਿ ਅੱਗੇ ਥਾਣਾ ਹੈ,ਸਾਨੂੰ ਉੱਥੇ ਉਤਾਰ ਦੇਣਾ ਡਰਾਈਵਰ ਅਤੇ ਕੰਡਕਟਰ ਬਿਨਾਂ ਕੁਝ ਬੋਲੇ ਉਨ੍ਹਾਂ ਨੂੰ ਉੱਥੇ ਉਤਾਰ ਦਿੱਤਾ, ਇਹ ਦੇਖ ਕੇ ਸੋਚ ਰਿਹਾ ਸੀ ਕਿ ਇਨ੍ਹਾਂ ਕੋਲ ਹੁਣ ਬ੍ਰੇਕ ਲਾਉਣ ਦਾ ਸਮਾਂ ਕਿੱਥੋਂ ਆ ਗਿਆ ਕਿਹੋ ਜਿਹੇ ਸਮਾਜ ਨੂੰ ਇਹ ਜਨਮ ਦੇ ਰਹੇ ਹਨ,ਕਿਸ ਤਰ੍ਹਾਂ ਦਾ ਸੁਨੇਹਾ ਜਾ ਰਿਹਾ ਹੈ।

ਜੇਕਰ ਅਧਿਆਪਕ ਅਤੇ ਵਿਦਿਆਰਥੀ,ਸਮੇਂ ਸਿਰ ਸਿੱਖਿਆ ਸੰਸਥਾਵਾਂ ਵਿੱਚ ਨਾ ਪੁੱਜੇ ਤਾਂ ਕਿਹੋ ਜਿਹਾ ਸਮਾਜ ਸਾਹਮਣੇ ਆਵੇਗਾ,ਹਾਂ ਇਹ ਗੱਲ ਵੀ ਸੱਚ ਹੈ,ਜੇਕਰ ਅਧਿਆਪਕ ਅਤੇ ਵਿਦਿਆਰਥੀ ਸਮੇਂ ਸਿਰ ਨਾ ਪੁੱਜੇ ਤਾਂ ਲੋੜ ਤਾਂ ਪੁਲੀਸ ਵਾਲਿਆਂ ਦੀ ਹੀ ਪੈਣੀ ਹੈ, ਕਿਉਂਕਿ ਨਾ ਹੀ ਅਧਿਆਪਕ ਸਮੇਂ ਸਿਰ ਪੜ੍ਹਾ ਸਕਣਗੇ ਤੇ ਨਾ ਹੀ ਵਿਦਿਆਰਥੀ ਪੜ੍ਹ ਸਕਣਗੇ ਅਤੇ ਸਾਡਾ ਭਵਿੱਖ ਕਿਹੋ ਜਿਹਾ ਹੋਵੇਗਾ। ਅਖੀਰ ਸਾਡਾ ਬੱਸ ਅੱਡਾ ਆਇਆ ਤੇ ਉਤਰ ਕੇ ਸਕੂਲ ਪਹੁੰਚਿਆ ਅਤੇ ਸਕੂਲ ਵਿੱਚ ਦੋ ਲਾਇਨਾ ਲਿਖੀਆਂ ਹੋਈਆਂ ਸਨ, ਅਧਿਆਪਕ ਕੌਮ ਦਾ ਨਿਰਮਾਤਾ ਹੈ ਅਤੇ ਬੱਚੇ ਸਾਡਾ ਭਵਿੱਖ ਹਨ, ਪਰ ਡਰਾੲੀਵਰ ਅਤੇ ਕੰਡਕਟਰ ਕਿਸ ਤਰ੍ਹਾਂ ਦੇ ਨਿਰਮਾਤਾ ਦੇ ਭਵਿੱਖ ਨੂੰ ਜਨਮ ਦੇ ਰਹੇ ਹਨ ਅਤੇ ਸੋਚ ਰਿਹਾ ਸੀ, ਸਮਾਜ ਲਈ ਕੋਣ ਜਰੂਰੀ ਹੈ ?

ਗੁਰਪ੍ਰੀਤ ਸਿੰਘ ਸੰਧੂ
ਪਿੰਡ ਗਹਿਲੇ ਵਾਲਾ
ਜ਼ਿਲ੍ਹਾ ਫਾਜ਼ਿਲਕਾ
9988766013

Previous articleਕਪੂਰਥਲਾ ਵਿੱਚ ਕਾਂਗਰਸ ਦੀ 45 ਅਤੇ ਸੁਲਤਾਨਪੁਰ ਲੋਧੀ ਵਿੱਚ 10 ਸੀਟਾਂ ਉੱਤੇ ਇਤਿਹਾਸਿਕ ਜਿੱਤ
Next articleਸਕੂਲ