(ਸਮਾਜ ਵੀਕਲੀ)
ਕੋਈ ਜਥੇਬੰਦੀ ਸਾਰੀ ਮਾੜੀ ਨਹੀਓਂ ਹੁੰਦੀ ,
ਹਰ ਸੰਸਥਾ ‘ਚ ਕੁੱਝ ਬੰਦੇ ਮਾੜੇ ਹੁੰਦੇ ਨੇ ।
ਉਹਨਾਂ ਮਾੜਿਆਂ ਦਾ ਨਾਉਂ ਲੈ ਕੇ ਗੱਲ ਹੋਵੇ ,
ਜਿਹਨਾਂ ਬਾਕੀਆਂ ਦੇ ਅਕਸ ਵਿਗਾੜੇ ਹੁੰਦੇ ਨੇ ।
ਚੰਗੇ ਮਾੜੇ ਕੰਮ ਤੱਕੜੀ ‘ਚ ਪਾ ਕੇ ਤੋਲ ਲਈਏ ,
ਖੱਟਿਆ ਗੁਆਇਆ ਕੀ ਕੀ ਲੋਕਾਂ ਵਾਸਤੇ ;
ਕਿਸੇ ਵਿੱਚ ਘੱਟ ਅਤੇ ਕਿਸੇ ਵਿੱਚ ਵੱਧ ,
ਖ਼ੁਦਗ਼ਰਜ਼ੀ ਦੇ ਪਾਏ ਹੋਏ ਪੁਆੜੇ ਹੁੰਦੇ ਨੇ ।
ਮੂਲ ਚੰਦ ਸ਼ਰਮਾ
ਉਰਫ਼ ਰੁਲ਼ਦੂ ਬੱਕਰੀਆਂ ਵਾਲ਼ਾ .