ਅਜ਼ਾਦੀ ਤੇ ਮੈਂ

ਗੋਰਖ ਨਾਥ ਸਿੰਘ 

(ਸਮਾਜ ਵੀਕਲੀ)

“ਅਜਾਦੀ ਮੇਰੀ ਨੇ
ਮੈੰਨੂੰ ਹੈ ਸਵਾਲ ਕੀਤਾ “
ਮਿਲੀ ਹਾਂ ਤੈਨੂੰ  ਮੈਂ
ਮੁੱਦਤਾਂ ਪਿੱਛੋਂ,
ਸ਼ਾਸਕ ਤੇਰਿਆਂ ਨੇ
ਮੇਰਾ ਕੀ ਹੈ ਹਾਲ ਕੀਤਾ ?
ਬੇੜੀਆਂ ਲਾ ਪੈਰੀਂ
ਬੇਰੁਜ਼ਗਾਰੀ,
ਗਰੀਬੀ,
ਅਨਪੜ੍ਹਤਾ ਦੀਆਂ,
ਲੈਣਾ ਸਾਹ ਵੀ ਹਰਾਮ ਕੀਤਾ।
ਅਜਾਦੀ ਮੇਰੀ ਨੇ
ਮੈੰਨੂੰ ਹੈ ਸਵਾਲ ਕੀਤਾ “
ਸੁਖੀ ਸੀ ਮੈਂ ਪਹਿਲਾਂ
ਗੁਲਾਮ ਰਹਿ ਕੇ ਵੀ
ਖੁਸ਼ੀ ਹੰਢਾਉਂਦੀ ਸੀ
ਹਾਲੋਂ ਬੇਹਾਲ ਇਹਨਾਂ ਕੀਤਾ ।
ਅਜਾਦੀ ਮੇਰੀ ਨੇ
ਮੈੰਨੂੰ ਹੈ ਸਵਾਲ ਕੀਤਾ “
ਸ਼ਾਸਕਾਂ ਤੇਰਿਆਂ ਨੇ ਠੱਗ ਤੈਨੂੰ
ਆਪਣੇ ਆਪ ਨੂੰ ਮਾਲਾਮਾਲ ਕੀਤਾ ।
ਅਜਾਦੀ ਮੇਰੀ ਨੇ
ਮੈੰਨੂੰ ਹੈ ਸਵਾਲ ਕੀਤਾ “
ਸ਼ਾਸਕ ਤੇਰਿਆਂ
ਮੇਰਾ ਕੀ ਹੈ ਹਾਲ ਕੀਤਾ ?
ਗੋਰਖ ਨਾਥ ਸਿੰਘ 
ਪਿੰਡ ਮੋਹੰਮਦਗੜ੍ਹ (ਮਾਲੇਰਕੋਟਲਾ)
+91 77430 80522
Previous articleਜਾਗਦਿਆਂ ਨੂੰ ਜਗਾਉਣਾ ਅੌਖਾ ਹੈ!
Next articleਗਾਇਕਾ ਅੰਮ੍ਰਿਤ ਵਿਰਕ ਨੇ ਗਾਇਆ ‘ਸਤਿਗੁਰ ਰਵਿਦਾਸ ਦਾ ਮੰਦਿਰ’