ਗਾਇਕਾ ਅੰਮ੍ਰਿਤ ਵਿਰਕ ਨੇ ਗਾਇਆ ‘ਸਤਿਗੁਰ ਰਵਿਦਾਸ ਦਾ ਮੰਦਿਰ’

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਪ੍ਰਸਿੱਧ ਪੰਜਾਬੀ ਗਾਇਕਾ ਅੰਮ੍ਰਿਤਾ ਵਿਰਕ ਨੇ ਨੂਰ ਰਿਕਾਰਡਸ ਅਤੇ ਮਲਕੀਤ ਬੇਗੋਵਾਲ ਦੀ ਨਿਰਦੇਸ਼ਨਾਂ ਹੇਠ ਗੁਰੂ ਰਵਿਦਾਸ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਕਰਦਿਆਂ ਟਰੈਕ ‘ਸਤਿਗੁਰ ਰਵਿਦਾਸ ਦਾ ਮੰਦਿਰ’ ਲਾਂਚ ਕੀਤਾ ਹੈ। ਇਸ ਟਰੈਕ ਦਾ ਪੋਸਟਰ ਰਿਲੀਜ਼ ਕਰਦਿਆਂ ਗੀਤਕਾਰ ਮਹਿੰਦਰ ਸੰਧੂ ਨੇ ਦੱਸਿਆ ਕਿ ਬੀਟ ਮੇਕਰ ਨੇ ਇਸ ਨੂੰ ਸੰਗੀਤਬੱਧ ਕੀਤਾ ਅਤੇ ਆਰ ਕੇ ਬਾਂਸਲ ਨੇ ਇਸ ਦਾ ਵੀਡੀਓ ਤਿਆਰ ਕੀਤਾ ਹੈ।

ਪ੍ਰਸ਼ੋਤਮ ਦਾਦਰਾ, ਦਲਵਿੰਦਰ ਰੱਲ ਯੂ ਐਸ ਏ ਅਤੇ ਸ਼ਿੰਗਾਰਾ ਰੱਲ ਯੂ ਐਸ ਏ ਦਾ ਸਮੁੱਚੀ ਟੀਮ ਨੇ ਧੰਨਵਾਦ ਕੀਤਾ ਹੈ। ਹਰ ਸਾਲ ਗਾਇਕਾ ਅੰਮ੍ਰਿਤਾ ਵਿਰਕ ਆਪਣੇ ਰਹਿਬਰਾਂ ਦੀ ਯਾਦ ਵਿਚ ਕੋਈ ਨਾ ਕੋਈ ਧਾਰਮਿਕ ਗੀਤ ਸੰਗਤਾਂ ਦੀ ਝੋਲੀ ਪਾ ਕੇ ਅਜੀਮ ਖੁਸ਼ੀ ਪ੍ਰਾਪਤ ਕਰਦੀ ਹੈ। ਉਸ ਦਾ ਇਹ ਉਪਰਾਲਾ ਸੰਗਤਾਂ ਦਾ ਜਰੂਰ ਆਸ਼ੀਰਵਾਦ ਲਵੇਗਾ।

Previous articleਅਜ਼ਾਦੀ ਤੇ ਮੈਂ
Next article” ਤੂੰ ਆਪਣੇ ਤੀਰ ਅਜ਼ਮਾ “