: ਗਾਇਕਾ ਰਜੀਆ ਸੁਲਤਾਨਾ ਅਤੇ ਨਿੰਮਾ ਮਾਲੜੀ ਦਾ ਗੀਤ “ਤੂਤੀ ਬੋਲੇ” ਹੋਇਆ ਰਿਲੀਜ : ਵਿੱਕੀ ਨਾਗਰਾ

ਪ੍ਰਸਿੱਧ ਗਾਇਕਾ ਰਜੀਆ ਸੁਲਤਾਨਾ ਅਤੇ ਲੋਕ ਗਾਇਕ ਨਿੰਮਾ ਮਾਲੜੀ ਦੀਆਂ ਤਸਵੀਰਾਂ।
ਕੈਨੇਡਾ ਨਕੋਦਰ (ਹਰਜਿੰਦਰ ਛਾਬੜਾ) (ਸਮਾਜ ਵੀਕਲੀ) : ਪੰਜਾਬੀ ਸੰਗੀਤ ਜਗਤ ਵਿਚ ਅਨੇਕਾਂ ਪ੍ਰਚਲਿਤ ਗੀਤਾਂ ਨਾਲ ਨਾਂਅ ਕਮਾਉਣ ਵਾਲੀ ਗਾਇਕਾ ਅਫਸਾਨਾ ਖਾਨ ਦੀ ਭੈਣ ਗਾਇਕਾ ਰਜੀਆ ਸੁਲਤਾਨਾ ਅਤੇ ਲੋਕ ਗਾਇਕ ਨਿੰਮਾ ਮਾਲੜੀ ਦਾ ਡਿਊਟ ਗੀਤ ਅੱਜ ਰਿਲੀਜ਼ ਹੋਵੇਗਾ।  ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਸਿੱਧ ਪ੍ਰਮੋਟਰ ਵਿੱਕੀ ਨਾਗਰਾ ਕਨੈਡਾ ਨੇ ਦੱਸਿਆ ਕੇ “ਤੂਤੀ ਬੋਲੇ ” ਗੀਤ ਨੂੰ ਭਾਰਤ ਦੀ ਪ੍ਰਸਿੱਧ ਮਿਊਜ਼ਿਕ ਕੰਪਨੀ ਟੀ-ਸੀਰੀਜ਼ ਕੰਪਨੀ ਵੱਲੋਂ ਵਰਲਡ ਵਾਈਡ ਤੌਰ ਰਿਲੀਜ਼ ਕੀਤਾ ਜਾਵੇਗਾ ਅਤੇ ਇਸ ਗੀਤ ਨੂੰ ਕਲਮਬੱਧ ਵੀ ਗਾਇਕ ਨਿੰਮਾ ਮਾਲੜੀ ਵੱਲੋਂ ਕੀਤਾ ਗਿਆ ਹੈ ਅਤੇ ਜੌਨੀ ਵਿਕ ਨੇ ਇਸ ਗੀਤ ਨੂੰ ਮਿਊਜ਼ਿਕ ਦਿੱਤਾ ਹੈ। ਗੀਤ “ਤੂਤੀ ਬੋਲੇ” ਦਾ ਫਿਲਮਾਂਕਣ ਪ੍ਰਮੋਦ ਸ਼ਰਮਾ ਵੱਲੋਂ ਤਿਆਰ ਕੀਤਾ ਗਿਆ ਹੈ। ਵੀਡੀਓ ਵਿੱਚ ਨਾਮੀ ਕਲਾਕਾਰ ਪ੍ਰਭ ਗਰੇਵਾਲ , ਜੱਗੀ ਖਰੋੜ ਅਤੇ ਸੱਤਾ ਢਿੱਲੋਂ ਮੁੱਖ ਭੂਮਿਕਾਵਾਂ “ਚ ਵਿਖਾਈ ਦੇਣਗੇ ਅਤੇ ਇਹ ਗੀਤ ਐਮ.ਐਚ 1, ਯੂ ਟਿਊਬ ਸਮੇਤ ਹੋਰਨਾਂ ਵੱਖ ਵੱਖ ਚੈਨਲਾਂ ਤੇ ਦਰਸ਼ਕਾਂ ਨੂੰ ਸੁਣਨ ਤੇ ਵੇਖਣ ਨੂੰ ਮਿਲੇਗਾ ਅਤੇ ਸਾਡੀ ਟੀਮ ਨੂੰ ਉਮੀਦ ਹੈ ਕਿ ਇਸ ਗੀਤ ਨੂੰ ਦਰਸ਼ਕਾਂ ਦਾ ਭਰਪੂਰ ਹੁੰਗਾਰਾ ਮਿਲੇਗਾ।
Previous articleਅੰਦੋਲਨ……
Next articleProtesting farmers hold candle march for Pulwama martyrs