ਕੋਰੋਨਾ ਬਿਮਾਰੀ ਤੋਂ ਨਿਜਾਤ ਪਾਉਣ ਉਪਰੰਤ ਸੱਜਣ ਸਿੰਘ ਗੁ: ਸ਼੍ਰੀ ਬੇਰ ਸਾਹਿਬ ਵਿਖੇ ਹੋਏ ਨਤਮਸਤਕ

ਸਿਹਤਯਾਬ ਹੋਣ ਤੇ ਕੀਤਾ ਸ਼ੁਕਰਾਨਾ ਵੱਡੀ ਗਿਣਤੀ ਚ ਅਕਾਲੀ ਵਰਕਰਾਂ ਵਲੋਂ ਸੁਲਤਾਨਪੁਰ ਲੋਧੀ ਪੁੱਜਣ ਤੇ ਕੀਤਾ ਨਿੱਘਾ ਸਵਾਗਤ  ਸੁਲਤਾਨਪੁਰ ਲੋਧੀ (ਸਮਾਜ ਵੀਕਲੀ) (ਕੌੜਾ)-  ਅਰਜੁਨ ਐਵਾਰਡੀ ਰਿਟਾ. ਐਸ ਐਸ ਪੀ ਸੱਜਣ ਸਿੰਘ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਆਪਣੇ ਪਰਿਵਾਰ ਸਮੇਤ ਇਤਿਹਾਸਕ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਜੀ ਸੁਲਤਾਨਪੁਰ ਲੋਧੀ ਨਤਮਸਤਕ ਹੋਏ ਤੇ ਸਿਹਤਮੰਦ ਹੋਣ ਤੇ ਸਤਿਗੁਰੂ ਜੀ ਦਾ ਸ਼ੁਕਰਾਨਾ ਕੀਤਾ ।ਜਿਨ੍ਹਾਂ ਦਾ ਗੁਰਦੁਆਰਾ ਬੇਰ ਸਾਹਿਬ ਦੇ ਐਡੀਸਨਲ ਹੈਡ ਗ੍ਰੰਥੀ ਗਿਆਨੀ ਹਰਜਿੰਦਰ ਸਿੰਘ ਚੰਡੀਗੜ੍ਹ ਵਾਲਿਆਂ ਨੇ ਸਿਰੋਪਾਓ ਤੇ ਯਾਦਗਾਰੀ ਤਸਵੀਰ ਦੇ ਕੇ ਸਨਮਾਨ ਕੀਤਾ ।ਦੱਸਣਯੋਗ ਹੈ ਕਿ ਕੋਰੋਨਾ ਮਹਾਂਮਾਰੀ ਦੇ ਭਿਆਨਕ ਸਮੇਂ ਜਨਤਾ ਦੀ ਸੇਵਾ ਕਰਦਿਆਂ ਸ਼੍ਰੀ ਸੱਜਣ ਸਿੰਘ ਖੁਦ ਵੀ ਕੋਰੋਨਾ ਬਿਮਾਰੀ ਨਾਲ ਪੀੜਤ ਹੋ ਗਏ ਸਨ ਤੇ ਉਪਰੰਤ ਇੱਕ ਵਾਰ ਠੀਕ ਹੋਣ ਤੋਂ ਬਾਅਦ ਦੁਬਾਰਾ ਫਿਰ ਬਹੁਤ ਹੀ ਜਿਆਦਾ ਇੰਨਫੈਕਸ਼ਨ ਵੱਧ ਜਾਣ ਤੇ ਉਨ੍ਹਾਂ ਨੂੰ ਡੀ ਐਮ ਸੀ ਲੁਧਿਆਣਾ ਦਾਖਲ ਕਰਵਾਇਆ ਗਿਆ ਸੀ ਤੇ ਅੱਜ ਪੂਰੀ ਤਰ੍ਹਾਂ ਸਿਹਤਮੰਦ ਹੋਣ ਉਪਰੰਤ ਉਨ੍ਹਾਂ  ਪਰਿਵਾਰ ਸਮੇਤ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪਾਵਨ ਅਸਥਾਨਾਂ  ਗੁਰਦੁਆਰਾ ਸ਼੍ਰੀ ਬੇਰ ਸਾਹਿਬ ਜੀ ਤੇ ਗੁਰਦੁਆਰਾ ਸੰਤ ਘਾਟ ਸਾਹਿਬ ਜੀ ਦੇ ਦਰਸ਼ਨ ਕੀਤੇ ਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ।ਸਿਹਤਮੰਦ ਹੋਣ ਉਪਰੰਤ ਸੁਲਤਾਨਪੁਰ ਲੋਧੀ ਪੁੱਜਣ ਤੇ ਇਲਾਕੇ ਦੇ ਭਾਰੀ ਗਿਣਤੀ ਚ ਅਕਾਲੀ ਵਰਕਰਾਂ ਵਲੋਂ ਆਪਣੇ ਹਰਮਨ ਪਿਆਰੇ ਆਗੂ ਸੱਜਣ ਸਿੰਘ ਦਾ ਨਿੱਘਾ ਸਵਾਗਤ ਕੀਤਾ । ਇਸ ਸਮੇ ਉਨ੍ਹਾਂ ਜਿੱਥੇ ਸਮੂਹ ਵਰਕਰਾਂ ਦਾ ਵੀ ਧੰਨਵਾਦ ਕੀਤਾ ਉੱਥੇ ਦਿੱਲੀ ਚ ਚੱਲ ਰਹੇ ਕਿਸਾਨ ਅੰਦੋਲਨ ਦੀ ਸਫਲਤਾ ਤੇ ਧਰਨੇ ਚ ਪੁੱਜ ਰਹੇ ਕਿਸਾਨਾਂ ਦੀ ਚੜ੍ਹਦੀਕਲਾ ਦੀ ਅਰਦਾਸ ਵੀ ਕੀਤੀ ।ਡੀ ਐਮ ਸੀ ਲੁਧਿਆਣਾ ਤੋਂ ਛੁੱਟੀ ਮਿਲਣ ਉਪਰੰਤ  ਅਰਜੁਨ ਐਵਾਰਡੀ ਸੇਵਾ ਮੁਕਤ ਐਸ ਐਸ ਪੀ ਦੀ ਸਿਹਤ ਕਾਫੀ ਕਮਜੋਰ ਹੋ ਗਈ ਸੀ ਜਿਸ ਕਾਰਨ ਡਾਕਟਰਾਂ ਵਲੋਂ ਉਨ੍ਹਾਂ ਨੂੰ 1 ਮਹੀਨਾ ਮੁਕੰਮਲ ਆਰਾਮ  ਨਾਲ ਕਰਨ ਦੀ ਤਾਕੀਦ ਕੀਤੀ ਸੀ , ਜਿਸ ਕਾਰਨ ਉਹ ਆਪਣੇ ਘਰ ਚ ਰਹਿ ਕੇ ਸਿਹਤ ਦੀ ਦੇਖਭਾਲ ਤੇ ਇਲਾਜ ਕਰਵਾ ਰਹੇ ਸਨ । ਗੁਰਦੁਆਰਾ ਬੇਰ ਸਾਹਿਬ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੱਜਣ ਸਿੰਘ ਨੇ ਕਿਹਾ ਕਿ ਬਹੁਤ ਦੁੱਖ ਦੀ ਗੱਲ ਹੈ ਕਿ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਹੀ ਆਪਣੇ ਦੇਸ਼ ਦੇ ਅੰਨਦਾਤਾ ਮਿਹਨਤੀ ਕਿਸਾਨਾਂ ਦੀਆਂ ਮੰਗਾਂ ਨਹੀ ਮੰਨ ਰਿਹਾ ਜੋ ਕਿ ਬਿਲਕੁਲ ਜਾਇਜ ਹਨ । ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਵਲੋਂ ਬਣਾਏ ਖੇਤੀ ਵਿਰੋਧੀ ਤਿੰਨੇ ਕਾਲੇ ਕਾਨੂੰਨ ਰੱਦ ਨਾਂ ਹੋਏ ਤਾਂ ਦੇਸ਼ ਦੇ ਕਿਸਾਨ, ਮਜਦੂਰ, ਆੜਤੀ, ਮੁਨੀਮ , ਦੁਕਾਨਦਾਰ , ਮੁਲਾਜ਼ਮ , ਤੇ ਛੋਟੇ ਵਪਾਰੀ ਅਤੇ ਹੋਰ ਸਾਰੇ ਵਰਗਾਂ ਦੇ ਲੋਕ ਮਹਿੰਗਾਈ ਨਾਲ ਬਰਬਾਦ ਹੋ ਜਾਣਗੇ । ਉਨ੍ਹਾਂ ਸਾਰੇ ਵਰਗਾਂ ਦੇ ਲੋਕਾਂ ਨੂੰ ਕਿਸਾਨ ਅੰਦੋਲਨ ਚ ਸਹਿਯੋਗ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਇੱਕ ਦਿਨ ਜਿੱਤ ਜਰੂਰ ਹੋਵੇਗੀ ਤੇ ਮੋਦੀ ਸਰਕਾਰ ਨੂੰ ਮਜਬੂਰ ਹੋ ਕੇ ਕਾਲੇ ਕਾਨੂੰਨ ਵਾਪਸ ਲੈਣੇ ਹੀ ਪੈਣਗੇ ।ਇੱਕ ਸਵਾਲ ਦੇ ਜਵਾਬ ਚ ਉਨ੍ਹਾਂ ਕਿਹਾ ਕਿ ਹੁਣ ਮੈ ਪੂਰੀ ਤਰ੍ਹਾਂ ਤੰਦਰੁਸਤ ਹਾਂ ਤੇ 24 ਘੰਟੇ ਇਲਾਕੇ ਦੀ ਜਨਤਾ ਦੀ ਸੇਵਾ ਚ ਹਾਜਰ ਹਾਂ । ਇਸ ਸਮੇ ਉਨ੍ਹਾਂ ਦਾ ਜਥੇ ਨਰਿੰਦਰ ਸਿੰਘ ਖਿੰਡਾ , ਜਥੇ ਜਸਬੀਰ ਸਿੰਘ ਭੌਰ , ਰਾਜੀਵ ਧੀਰ ,ਰਿਟਾ. ਜਿਲ੍ਹਾ ਖੇਡ ਅਫਸਰ ਗੁਰਨਾਮ ਸਿੰਘ ਟੋਡਰਵਾਲ ਸਾਬਕਾ ਸਰਪੰਚ , ਜਥੇ ਬਲਬੀਰ ਸਿੰਘ ਮਸੀਤਾਂ ਸਾਬਕਾ ਸਰਪੰਚ , ਰਾਜਿੰਦਰ ਸਿੰਘ ਜੈਨਪੁਰੀ ,ਐਡਵੋਕੇਟ ਗੁਰਮੀਤ ਸਿੰਘ ਵਿਰਦੀ, ਰਿਟਾ. ਇੰਸਪੈਕਟਰ ਸੁਦੇਸ਼ ਕੁਮਾਰ ਸ਼ਰਮਾ , ਜਥੇ ਜਸਵੰਤ ਸਿੰਘ ਆਹਲੀ , ਜਥੇ ਸਮਿੰਦਰ ਸਿੰਘ ਸੰਧੂ , ਜਥੇ ਚੈਚਲ ਸਿੰਘ ਸਾਬਕਾ ਮੈਂਬਰ ਬਲਾਕ ਸੰਮਤੀ , ਜਥੇ ਲਖਵਿੰਦਰ ਸਿੰਘ ਢੁੱਡੀਆਂਵਾਲ ,ਗੁਰਪ੍ਰੀਤ ਸਿੰਘ ਮੰਡਇੰਦਰਪੁਰ ,  ਪਲਵਿੰਦਰ ਸਿੰਘ ਆਰ ਸੀ ਐਫ ,  ਸੁਰਜੀਤ ਸਿੰਘ ਅਮਾਨੀਪੁਰ , ਬੂਟਾ ਸਿੰਘ , ਫਕੀਰ ਸਿੰਘ ਤਾਸ਼ਪੁਰ, ਗਗਨਦੀਪ ਸਿੰਘ , ਰੇਸ਼ਮ ਸਿੰਘ ਕੋਲੀਆਂਵਾਲ,ਹਰਵਿੰਦਰ ਸਿੰਘ ਲਾਡੀ,ਜਸਵੰਤ ਸਿੰਘ ਮੱਲੀ , ਹਰਦੀਪ ਸਿੰਘ ਆਰ ਸੀ ਐਫ , ਗੱਜਣ ਸਿੰਘ ਦਬੂਲੀਆਂ , ਅਪਾਰ ਸਿੰਘ ,  ਮੇਜਰ ਸਿੰਘ ਜੈਨਪੁਰ, ਗੁਰਚਰਨ ਸਿੰਘ ਬਿੱਟੂ ਜੈਨਪੁਰ , ਲਵਪ੍ਰੀਤ ਸਿੰਘ  ਡਡਵਿੰਡੀ , ਮਨਜੀਤ ਸਿੰਘ ਨਸੀਰੇਵਾਲ , ਸੁੱਖਾ ਆਰ ਸੀ ਐਫ ਆਦਿ ਹੋਰਨਾਂ ਵਰਕਰਾਂ ਵਲੋਂ ਗੁਲਦਸਤਾ ਭੇਂਟ ਕਰਕੇ ਨਿੱਘਾ ਸਵਾਗਤ ਕੀਤਾ ਗਿਆ ।

ਸਿਹਤਯਾਬ ਹੋਣ ਤੇ ਕੀਤਾ ਸ਼ੁਕਰਾਨਾ

ਵੱਡੀ ਗਿਣਤੀ ਚ ਅਕਾਲੀ ਵਰਕਰਾਂ ਵਲੋਂ ਸੁਲਤਾਨਪੁਰ ਲੋਧੀ ਪੁੱਜਣ ਤੇ ਕੀਤਾ ਨਿੱਘਾ ਸਵਾਗਤ 

ਸੁਲਤਾਨਪੁਰ ਲੋਧੀ (ਸਮਾਜ ਵੀਕਲੀ) (ਕੌੜਾ)–  ਅਰਜੁਨ ਐਵਾਰਡੀ ਰਿਟਾ. ਐਸ ਐਸ ਪੀ ਸੱਜਣ ਸਿੰਘ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਆਪਣੇ ਪਰਿਵਾਰ ਸਮੇਤ ਇਤਿਹਾਸਕ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਜੀ ਸੁਲਤਾਨਪੁਰ ਲੋਧੀ ਨਤਮਸਤਕ ਹੋਏ ਤੇ ਸਿਹਤਮੰਦ ਹੋਣ ਤੇ ਸਤਿਗੁਰੂ ਜੀ ਦਾ ਸ਼ੁਕਰਾਨਾ ਕੀਤਾ ।ਜਿਨ੍ਹਾਂ ਦਾ ਗੁਰਦੁਆਰਾ ਬੇਰ ਸਾਹਿਬ ਦੇ ਐਡੀਸਨਲ ਹੈਡ ਗ੍ਰੰਥੀ ਗਿਆਨੀ ਹਰਜਿੰਦਰ ਸਿੰਘ ਚੰਡੀਗੜ੍ਹ ਵਾਲਿਆਂ ਨੇ ਸਿਰੋਪਾਓ ਤੇ ਯਾਦਗਾਰੀ ਤਸਵੀਰ ਦੇ ਕੇ ਸਨਮਾਨ ਕੀਤਾ ।

ਦੱਸਣਯੋਗ ਹੈ ਕਿ ਕੋਰੋਨਾ ਮਹਾਂਮਾਰੀ ਦੇ ਭਿਆਨਕ ਸਮੇਂ ਜਨਤਾ ਦੀ ਸੇਵਾ ਕਰਦਿਆਂ ਸ਼੍ਰੀ ਸੱਜਣ ਸਿੰਘ ਖੁਦ ਵੀ ਕੋਰੋਨਾ ਬਿਮਾਰੀ ਨਾਲ ਪੀੜਤ ਹੋ ਗਏ ਸਨ ਤੇ ਉਪਰੰਤ ਇੱਕ ਵਾਰ ਠੀਕ ਹੋਣ ਤੋਂ ਬਾਅਦ ਦੁਬਾਰਾ ਫਿਰ ਬਹੁਤ ਹੀ ਜਿਆਦਾ ਇੰਨਫੈਕਸ਼ਨ ਵੱਧ ਜਾਣ ਤੇ ਉਨ੍ਹਾਂ ਨੂੰ ਡੀ ਐਮ ਸੀ ਲੁਧਿਆਣਾ ਦਾਖਲ ਕਰਵਾਇਆ ਗਿਆ ਸੀ ਤੇ ਅੱਜ ਪੂਰੀ ਤਰ੍ਹਾਂ ਸਿਹਤਮੰਦ ਹੋਣ ਉਪਰੰਤ ਉਨ੍ਹਾਂ  ਪਰਿਵਾਰ ਸਮੇਤ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪਾਵਨ ਅਸਥਾਨਾਂ  ਗੁਰਦੁਆਰਾ ਸ਼੍ਰੀ ਬੇਰ ਸਾਹਿਬ ਜੀ ਤੇ ਗੁਰਦੁਆਰਾ ਸੰਤ ਘਾਟ ਸਾਹਿਬ ਜੀ ਦੇ ਦਰਸ਼ਨ ਕੀਤੇ ਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ।

ਸਿਹਤਮੰਦ ਹੋਣ ਉਪਰੰਤ ਸੁਲਤਾਨਪੁਰ ਲੋਧੀ ਪੁੱਜਣ ਤੇ ਇਲਾਕੇ ਦੇ ਭਾਰੀ ਗਿਣਤੀ ਚ ਅਕਾਲੀ ਵਰਕਰਾਂ ਵਲੋਂ ਆਪਣੇ ਹਰਮਨ ਪਿਆਰੇ ਆਗੂ ਸੱਜਣ ਸਿੰਘ ਦਾ ਨਿੱਘਾ ਸਵਾਗਤ ਕੀਤਾ । ਇਸ ਸਮੇ ਉਨ੍ਹਾਂ ਜਿੱਥੇ ਸਮੂਹ ਵਰਕਰਾਂ ਦਾ ਵੀ ਧੰਨਵਾਦ ਕੀਤਾ ਉੱਥੇ ਦਿੱਲੀ ਚ ਚੱਲ ਰਹੇ ਕਿਸਾਨ ਅੰਦੋਲਨ ਦੀ ਸਫਲਤਾ ਤੇ ਧਰਨੇ ਚ ਪੁੱਜ ਰਹੇ ਕਿਸਾਨਾਂ ਦੀ ਚੜ੍ਹਦੀਕਲਾ ਦੀ ਅਰਦਾਸ ਵੀ ਕੀਤੀ ।ਡੀ ਐਮ ਸੀ ਲੁਧਿਆਣਾ ਤੋਂ ਛੁੱਟੀ ਮਿਲਣ ਉਪਰੰਤ  ਅਰਜੁਨ ਐਵਾਰਡੀ ਸੇਵਾ ਮੁਕਤ ਐਸ ਐਸ ਪੀ ਦੀ ਸਿਹਤ ਕਾਫੀ ਕਮਜੋਰ ਹੋ ਗਈ ਸੀ ਜਿਸ ਕਾਰਨ ਡਾਕਟਰਾਂ ਵਲੋਂ ਉਨ੍ਹਾਂ ਨੂੰ 1 ਮਹੀਨਾ ਮੁਕੰਮਲ ਆਰਾਮ  ਨਾਲ ਕਰਨ ਦੀ ਤਾਕੀਦ ਕੀਤੀ ਸੀ , ਜਿਸ ਕਾਰਨ ਉਹ ਆਪਣੇ ਘਰ ਚ ਰਹਿ ਕੇ ਸਿਹਤ ਦੀ ਦੇਖਭਾਲ ਤੇ ਇਲਾਜ ਕਰਵਾ ਰਹੇ ਸਨ ।

ਗੁਰਦੁਆਰਾ ਬੇਰ ਸਾਹਿਬ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੱਜਣ ਸਿੰਘ ਨੇ ਕਿਹਾ ਕਿ ਬਹੁਤ ਦੁੱਖ ਦੀ ਗੱਲ ਹੈ ਕਿ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਹੀ ਆਪਣੇ ਦੇਸ਼ ਦੇ ਅੰਨਦਾਤਾ ਮਿਹਨਤੀ ਕਿਸਾਨਾਂ ਦੀਆਂ ਮੰਗਾਂ ਨਹੀ ਮੰਨ ਰਿਹਾ ਜੋ ਕਿ ਬਿਲਕੁਲ ਜਾਇਜ ਹਨ । ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਵਲੋਂ ਬਣਾਏ ਖੇਤੀ ਵਿਰੋਧੀ ਤਿੰਨੇ ਕਾਲੇ ਕਾਨੂੰਨ ਰੱਦ ਨਾਂ ਹੋਏ ਤਾਂ ਦੇਸ਼ ਦੇ ਕਿਸਾਨ, ਮਜਦੂਰ, ਆੜਤੀ, ਮੁਨੀਮ , ਦੁਕਾਨਦਾਰ , ਮੁਲਾਜ਼ਮ , ਤੇ ਛੋਟੇ ਵਪਾਰੀ ਅਤੇ ਹੋਰ ਸਾਰੇ ਵਰਗਾਂ ਦੇ ਲੋਕ ਮਹਿੰਗਾਈ ਨਾਲ ਬਰਬਾਦ ਹੋ ਜਾਣਗੇ । ਉਨ੍ਹਾਂ ਸਾਰੇ ਵਰਗਾਂ ਦੇ ਲੋਕਾਂ ਨੂੰ ਕਿਸਾਨ ਅੰਦੋਲਨ ਚ ਸਹਿਯੋਗ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਇੱਕ ਦਿਨ ਜਿੱਤ ਜਰੂਰ ਹੋਵੇਗੀ ਤੇ ਮੋਦੀ ਸਰਕਾਰ ਨੂੰ ਮਜਬੂਰ ਹੋ ਕੇ ਕਾਲੇ ਕਾਨੂੰਨ ਵਾਪਸ ਲੈਣੇ ਹੀ ਪੈਣਗੇ ।

ਇੱਕ ਸਵਾਲ ਦੇ ਜਵਾਬ ਚ ਉਨ੍ਹਾਂ ਕਿਹਾ ਕਿ ਹੁਣ ਮੈ ਪੂਰੀ ਤਰ੍ਹਾਂ ਤੰਦਰੁਸਤ ਹਾਂ ਤੇ 24 ਘੰਟੇ ਇਲਾਕੇ ਦੀ ਜਨਤਾ ਦੀ ਸੇਵਾ ਚ ਹਾਜਰ ਹਾਂ । ਇਸ ਸਮੇ ਉਨ੍ਹਾਂ ਦਾ ਜਥੇ ਨਰਿੰਦਰ ਸਿੰਘ ਖਿੰਡਾ , ਜਥੇ ਜਸਬੀਰ ਸਿੰਘ ਭੌਰ , ਰਾਜੀਵ ਧੀਰ ,ਰਿਟਾ. ਜਿਲ੍ਹਾ ਖੇਡ ਅਫਸਰ ਗੁਰਨਾਮ ਸਿੰਘ ਟੋਡਰਵਾਲ ਸਾਬਕਾ ਸਰਪੰਚ , ਜਥੇ ਬਲਬੀਰ ਸਿੰਘ ਮਸੀਤਾਂ ਸਾਬਕਾ ਸਰਪੰਚ , ਰਾਜਿੰਦਰ ਸਿੰਘ ਜੈਨਪੁਰੀ ,ਐਡਵੋਕੇਟ ਗੁਰਮੀਤ ਸਿੰਘ ਵਿਰਦੀ, ਰਿਟਾ. ਇੰਸਪੈਕਟਰ ਸੁਦੇਸ਼ ਕੁਮਾਰ ਸ਼ਰਮਾ , ਜਥੇ ਜਸਵੰਤ ਸਿੰਘ ਆਹਲੀ , ਜਥੇ ਸਮਿੰਦਰ ਸਿੰਘ ਸੰਧੂ , ਜਥੇ ਚੈਚਲ ਸਿੰਘ ਸਾਬਕਾ ਮੈਂਬਰ ਬਲਾਕ ਸੰਮਤੀ , ਜਥੇ ਲਖਵਿੰਦਰ ਸਿੰਘ ਢੁੱਡੀਆਂਵਾਲ ,ਗੁਰਪ੍ਰੀਤ ਸਿੰਘ ਮੰਡਇੰਦਰਪੁਰ ,  ਪਲਵਿੰਦਰ ਸਿੰਘ ਆਰ ਸੀ ਐਫ, ਸੁਰਜੀਤ ਸਿੰਘ ਅਮਾਨੀਪੁਰ , ਬੂਟਾ ਸਿੰਘ , ਫਕੀਰ ਸਿੰਘ ਤਾਸ਼ਪੁਰ, ਗਗਨਦੀਪ ਸਿੰਘ , ਰੇਸ਼ਮ ਸਿੰਘ ਕੋਲੀਆਂਵਾਲ,ਹਰਵਿੰਦਰ ਸਿੰਘ ਲਾਡੀ,ਜਸਵੰਤ ਸਿੰਘ ਮੱਲੀ , ਹਰਦੀਪ ਸਿੰਘ ਆਰ ਸੀ ਐਫ , ਗੱਜਣ ਸਿੰਘ ਦਬੂਲੀਆਂ , ਅਪਾਰ ਸਿੰਘ , ਮੇਜਰ ਸਿੰਘ ਜੈਨਪੁਰ, ਗੁਰਚਰਨ ਸਿੰਘ ਬਿੱਟੂ ਜੈਨਪੁਰ , ਲਵਪ੍ਰੀਤ ਸਿੰਘ  ਡਡਵਿੰਡੀ , ਮਨਜੀਤ ਸਿੰਘ ਨਸੀਰੇਵਾਲ , ਸੁੱਖਾ ਆਰ ਸੀ ਐਫ ਆਦਿ ਹੋਰਨਾਂ ਵਰਕਰਾਂ ਵਲੋਂ ਗੁਲਦਸਤਾ ਭੇਂਟ ਕਰਕੇ ਨਿੱਘਾ ਸਵਾਗਤ ਕੀਤਾ ਗਿਆ ।

Previous articleBharti Airtel board to discuss strategic plans next Wednesday
Next articleप्रशिक्षकों का रेलवे में समायोजन व पुरानी मांगों को लेकर आर.सी.एफ मैंनस यूनियन ने किया जोरदार प्रदर्शन