(ਸਮਾਜ ਵੀਕਲੀ)
ਅੰਦੋਲਨਜੀਵੀ ਨਾਮ ਦੇ ਦਿੱਤਾ
ਮੋਦੀ ਜੀ ਕਿਰਸਾਨਾਂ ਨੂੰ
ਪਰਜੀਵਾਂ ਵਿੱਚ ਸ਼ਾਮਲ ਕਿੱਤਾ
ਮਿਹਨਤਕਸ਼ ਇਨਸਾਨਾ ਨੂੰ
ਆਦਰ ਦੇ ਦੋ ਬੋਲ ਨਾ ਬੋਲੇ
ਘਰ ਆਏ ਮਹਿਮਾਨਾਂ ਨੂੰ
ਤਿੱਨਕੇ ਦੇ ਤੂੰ ਤੁੱਲ ਸਮਝਿਆ
ਤਾਂਬੜਤੋੜ ਤੂਫ਼ਾਨਾਂ ਨੂੰ
ਮੌਕਾ ਹੈ ਅਜੇ ਗਲ਼ੇ ਲਗਾ ਲੈ
ਆਪਣੇ ਪੁੱਤ ਜਵਾਨਾਂ ਨੂੰ
ਰੋਲ ਨਾ ਸੜਕਾਂ ਉੱਤੇ ਮਿੱਤਰਾ
ਬੇਸ਼ਕੀਮਤੀ ਜਾਨਾਂ ਨੂੰ
ਜ਼ਿੰਦਾ ਬਾਰ ਗਏ ਜੋ ਬਿੰਦਰਾ
ਸ਼ਰਧਾਂਜਲੀ ਦੇ ਕੁਰਬਾਨਾ ਨੁੰ
ਬਿੰਦਰ
ਜਾਨ ਏ ਸਾਹਿਤ ਇਟਲੀ
00393278159218