ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਖਿਆਲਾ ਜਿਲ੍ਹਾ ਜਲ਼ੰਧਰ ਵਿਖੇ ਸਤਿਕਾਰਯੋਗ ਸੰਤ ਬਾਬਾ ਦਿਲਾਵਰ ਸਿੰਘ ਜੀ (ਬ੍ਰਹਮ ਜੀ), ਮਾਣਯੋਗ ਚਾਂਸਲਰ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਦੇ ਅਸ਼ੀਰਵਾਦ ਨਾਲ 8 ਪੰਜਾਬ ਬਟਾਲੀਅਨ ਐਨ.ਸੀ.ਸੀ. ਦੇ ਏ.ਟੀ.ਸੀ ਪੰਜ ਰੋਜਾ ਕੈਂਪ ਦੇ ਤੀਸਰੇ ਦਿਨ ਕੈਡਿਟਸ ਨੂੰ ਸਲਾਮੀ ਸ਼ੱੱਸਤਰ, ਫੀਲਡ ਕਰਾਫਟ, ਬੈਟਲ ਕਰਾਫਟ, ਮੈਪ ਰੀਡਿੰਗ ਦੀ ਟ੍ਰੇਨਿੰਗ ਕਰਵਾਈ ਗਈ।
ਇਸ ਮੌਕੇ ਭਾਰਤ ਸਰਕਾਰ ਦੇ ਸਪੈਸ਼ਲ ਸਕੱਤਰ ਕਰਨਲ ਸੁਖਦੇਵ ਰਾਜ, ਆਈ. ਪੀ. ਐਸ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਉਹਨਾਂ ਵੱਖ-ਵੱਖ ਸੇਵਾਵਾਂ ਵਿੱਚ ਦਾਖਲ ਹੋਣ ਦੀਆਂ ਵਿਧੀਆਂ ਬਾਰੇ ਜਾਣਕਾਰੀ ਦਿੰਦੇ ਹੋਏ ਇਸ ਲਈ ਹੋਣ ਵਾਲੀਆਂ ਦਾਖਲਾ ਪ੍ਰੀਖਿਅਵਾਂ ਅਤੇ ਇਸ ਦੇ ਲਈ ਤਿਆਰੀ ਦੇ ਤਰੀਕਿਆਂ ਬਾਰੇ ਜਾਣੂ ਕਰਵਾਇਆ। ਡਾ. ਧਰਮਜੀਤ ਸਿੰਘ ਪਰਮਾਰ, ਵਾਈਸ ਚਾਂਸਲਰ – ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਨੇ ਕੈਡਿਟਸ ਨੂੰ ਅੇਨ.ਸੀ.ਸੀ. ਦੇ ਸਰਟੀਫਿਕੇਟਾਂ ਦੀ ਮਹੱਤਤਾ ਬਾਰੇ ਦੱਸਦੇ ਹੋਏ ਏਕਤਾ ਅਤੇ ਅਨੁਸ਼ਾਸ਼ਨ ਦੀ ਪ੍ਰੀਭਾਸ਼ਾ ਤੋਂ ਜਾਣੂ ਕਰਵਾਇਆ। ਇਸ ਤੋਂ ਬਾਅਦ ਐਨ.ਸੀ.ਸੀ. ਕੈਡਿਟਸ ਵਲੋਂ ਨਸ਼ਾ-ਮੁਕਤੀ ਅਤੇ ਸਵੱਛ ਭਾਰਤ ਅਭਿਆਨ ਸੰਬੰਧੀ ਜਾਗਰੂਕਤਾ ਲਈ ਲਾਗਲੇ ਪਿੰਡਾਂ ਵਿੱਚ ਰੈਲੀ ਵੀ ਕੱਢੀ ਗਈ।
ਕਰਨਲ ਸੁਖਦੇਵ ਰਾਜ, ਆਈ. ਪੀ. ਐਸ ਦਾ ਸ. ਹਰਦਮਨ ਸਿੰਘ ਮਿਨਹਾਸ ਅਤੇ ਡਾ. ਧਰਮਜੀਤ ਸਿੰਘ ਪਰਮਾਰ ਵਲੋਂ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਸ. ਹਰਦਮਨ ਸਿੰਘ ਮਿਨਹਾਸ (ਸਕੱਤਰ – ਸੰਤ ਬਾਬਾ ਭਾਗ ਸਿੰਘ ਮੈਮੋਰੀਅਲਚੈਰੀਟੇਬਲ ਸੋਸਾਈਟੀ), ਸ. ਸੁਰਿੰਦਰ ਸਿੰਘ ਪਰਮਾਰ (ਜੁਆਇੰਟ ਸਕੱਤਰ – ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਚੈਰੀਟੇਬਲ ਸੋਸਾਈਟੀ), ਸ. ਪਰਮਜੀਤ ਸਿੰਘ (ਮੈਂਬਰ ਸੋਸਾਇਟੀ), ਸ. ਕੁਲਜੀਤ ਸਿੰਘ (ਮੈਂਬਰ ਸੋਸਾਇਟੀ), ਰਜਿਸਟ੍ਰਾਰ ਡਾ ਧੀਰਜ ਸ਼ਰਮਾ, ਸਾਰੇ ਡੀਨ, ਅਧਿਆਪਕ ਅਤੇ ਐਨ.ਸੀ.ਸੀ. ਦੇ ਅਧਿਕਾਰੀ ਮੌਜੂਦ ਸਨ।