ਬਲਾਚੌਰ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ) : ਜਿਹੜੇ ਕੱਪ ਦਾ ਲੋਕਾਂ ਨੂੰ ਬੜੀ ਬੇਸਬਰੀ ਨਾਲ ਇੰਤਜ਼ਾਰ ਸੀ ਜੋ ਪਹਿਲਾਂ 25 ਤਰੀਕ ਨੂੰ ਸੀ ਉਹ ਮੀਂਹ ਤੋਂ ਕਾਰਨ ਕੈਸ਼ਲ ਕਰਕੇ 27 ਨੂੰ ਬੰਨਿਆਂ ਗਿਆ ਸਾਰੇ ਵੰਡੇ ਵੀਰਾ ਦਾ ਮੋਹ ਭਰਿਆ ਸੱਦਾ ਸੀ !,, ਨਾ ਪਹੁੰਚੀਏ.. ਇਹ ਹੋ ਨਹੀਂ ਸਕਦਾ ਆਪਣਾ ਦਿਲ ਨਹੀਂ ਮੰਨਦਾ ਭਰਾਵਾਂ ਦਾ ਦਿਲ ਦਿਖਾਉਣ ਨੂੰ ,, ਵਾਹਿਗੁਰੂ ਜੀ ਦੀ ਮੇਹਰ ਨਾਲ ਵਧੀਆ ਮੌਸਮ ਸੀ ਤੇ ਉਹ ਦਿਨ ਆ ਗਿਆ ਮਿਤੀ 27 ਸਤੰਬਰ 2022 ਸੀ, ਸਾਢੇ ਕ 6 ਵੱਜੇ ਘਰੋਂ ਤੁਰੇ, 12 ਕ ਵਜੇ 300-350 ਕਿਲੋਮੀਟਰ ਘੁੰਮਦੇ ਘੁਮਾਉਂਦੇ ਪੁੰਹਚ ਹੀ ਗਏ, ਸੁੱਧਾ ਮਾਜਰਾ ( ਬਲਾਚੌਰ ) ਧਰਤੀ ਤੇ !
ਜੋ ਅੱਗੇ ਹੋਇਆ ਇਹ ਮੇਰੀ ਜਿੰਦਗੀ ਦਾ ਪਹਿਲਾ ਪਲ ਸੀ, ਬਾਈ ਅਵਤਾਰ ਪੋਜੇਵਾਲ, ਤੇ ਗੱਗੀ ਲਾਲਬਾਈ ਆਪਣੇ ਸੱਜਣਾ ਮਿੱਤਰਾ ਨਾਲ ਸਾਡਾ ਸਵਾਗਤ ਕਰਨ ਲਈ ਗੇਟ ਤੇ ਪਹੁੰਚੇ ਢੋਲ ਵਾਲਾ ਵੀ ਪੂਰੇ ਰੰਗ ਬੰਨ੍ਹੀ ਜਾਂਦਾ ਸੀ ਢੋਲ ਤੇ ਡੱਗਾ ਲਾਈ ਜਾਂਦਾ ਸੀ,, ਮੰਨਾ ਮੇਰੇ ਕੰਨ ਚ ਫੂਕ ਜੀ ਮਾਰਕੇ ਕਹਿੰਦਾ.. ਅੱਜ ਤਾਂ ਆਪਣੀ MLA ਜਿੰਨੀ ਚੜਾਈ ਲੱਗਦੀ ਆ,,, ਹੋਵੇ ਵੀ ਕਿਉਂ ਨਾ ਘਰ ਦਾ ਮੇਲਾ ਸੀ ਗੇਟ ਐਂਟਰੀ ਹੋਈ ਤੇ ਅਮਨ ਭੱਜਿਆ ਆਇਆ ਕਹਿੰਦਾ ਜਗਨੰਦਨਾਂ ਪਹਿਲਾਂ ਤੇਰਾ ਸਨਮਾਨ ਹੀ ਕਰ ਦੇਈਏ ਚਾਹ-ਪਾਣੀ ਤੋਂ ਪਹਿਲਾਂ,,, ਮੇਰੀ ਜਿੰਦਗੀ ਦਾ ਪਹਿਲਾ ਟੂਰਨਾਮੈਂਟ ਸੀ ਜਿੱਥੇ ਪਹਿਲਾਂ ਆਉਂਦੇ ਸਾਰ ਹੀ ਬਾਈਆਂ ਨੇ 5100/- ਤਲੀ ਤੇ ਧਰਤਾ।। ਇਹ ਕੱਲਾ ਮੇਰੇ ਨਾਲ ਹੀ ਨਹੀਂ ਹੋਇਆ ਬਹੁਤ ਸਨਮਾਨ ਬਾਈਆਂ ਵੱਲੋਂ ਏਦਾਂ ਹੀ ਕੀਤੇ ਗਏ,,, ਮੋਹਣੀ ਸਰਪੰਚ ਦਾ ਵੀ ਪੈਰ ਪੁੰਝੇ ਨੀ ਲਗਦਾ ਸੀ ਵਿੱਕੀ ਬਾਈ ਹੁਰਾਂ ਨੂੰ ਮੂਹਰੇ ਲਾਈ ਫਿਰਦਾ ਸੀ
ਡਿਊਟੀ ਪੂਰੀ ਤਨਦੇਹੀ ਨਾਲ ਨਿਭਾ ਰਹੇ ਸਨ ਮੋਹਣੀ ਮੈਨੂੰ ਜੱਫੀ ਜੀ ਪਾ ਕੇ ਕਹਿੰਦਾ ਅੱਜ ਆਪਾਂ ਕਿਸੇ ਨੂੰ ਨਿਰਾਸ਼ ਕਰਕੇ ਨੀ ਭੇਜਣਾ,,, ਸਾਰੇ ਘਰਾਂ ਨੂੰ ਖੁਸ਼ ਹੀ ਜਾਣਗੇ,, ਸਾਰੀਆਂ ਟੀਮਾਂ ਨੂੰ ਐਂਟਰੀ ਤਾਂ ਵਾਪਸ ਕੀਤੀ ਹੀ ਗਈ ਨਾਲ ਬਾਜਵ ਖਰਚਾ ਵੀ ਸਾਰੀਆਂ ਟੀਮਾਂ ਨੂੰ ਹੀ ਦਿੱਤਾ ਗਿਆ,,, ਅਵਤਾਰ, ਗੱਗੀ, ਮੋਹਣੀ, ਹੁਰਾ ਦੀ ਇਕ ਗੱਲ ਬਹੁਤ ਵਧੀਆ ਲਗਦੀ ਆ ਮੈਨੂੰ ਅਕਸਰ ਹੀ ਕਹਿੰਦੇ ਹੁੰਦੇ ਆ ਆਪਾਂ ਵਜਨੀ ਕਬੱਡੀ ਨੂੰ ਹੀ ਸਪੋਟ ਕਰਨੀ ਆ,, ਜੇ ਵਜਨੀ ਕਬੱਡੀ ਜਿਉਂਦੀ ਰਹੂ ਤਾਂ ਹੀ ਇਹਨਾਂ ਵਿੱਚੋਂ ਹੀ ਦੁੱਲੇ, ਪਾਲੇ ਤੇ ਸੁਲਤਾਨ ਵਰਗੇ ਬਣਗੇ,, ਦਾਸ ਦਾ ਵੱਡੇ ਮਾਣ ਸਨਮਾਨ ਕੀਤੇ ਗਏ,, ਮੈ ਦਿਲ ਦੀਆਂ ਗਹਿਰੀਆਂ ਚ ਦਿਲੋ ਧੰਨਵਾਦ ਕਰਦਾ ਜਿੰਨਾਂ ਭਰਾਵਾਂ ਦਾ ਜੋ ਮੇਰੇ ਵਰਗੇ ਨਿਮਾਣੇ ਦੇ ਮੂੰਹ ਨਿਕਲੇ ਬੋਲ ਪਗਾਉੰਦੇ ਆ,, ਦਾਸ ਤੇ ਐਨਾ ਮਾਣ ਕਰਦੇ ਆ ਜੇ ਇਹ ਭਰਾ ਨਾ ਹੁੰਦੇ ਅੱਜ ਜਗਨੰਦਨ 300 ਕਿਲੋਮੀਟਰ ਤੋਂ ਕਿਥੇ ਪਹੁੰਚਦਾ,,, ਉਹਨਾਂ ਟਾਈਮਾਂ ਤੋਂ ਨਾਲ ਆ ਜਦੋਂ ਤੁਹਾਡੇ ਭਰਾ ਨੇ ਹਾਲੇ ਪੈਨ ਚੁੱਕਿਆ ਸੀ
ਕਬੱਡੀ ਲਈ ਇਹਨਾਂ ਦੇ ਸਾਥ ਕਰਕੇ ਹੀ ਜਗਨੰਦਨ ਤੋ ਜਗਨੰਦਨ ਅਕਾਲਗੜ੍ਹ ਬਣਿਆ,,, ਆਪਣੀ ਜਾਨ ਵੀ ਵਾਰਦੇ ਮੇਰੇ ਤੋਂ,,,, ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੀ ਇਹਨਾਂ ਨੂੰ,,, ਚਲੋ ਚਲੀਏ ਗਰਾਉਂਡਾ ਵੱਲ,, ਸਾਡੇ ਐਕਸ਼ਨ ਵਾਲੇ ਬੱਚਿਆਂ ਨੇ ਵੀ ਦਰਸ਼ਕਾਂ ਦੇ ਦਿਲ ਜਿੱਤੇ,ਲੜਕੀਆਂ ਦਾ ਸ਼ੋਅ ਮੈਚ ਵੀ ਕਰਵਾਇਆ ਗਿਆ,,, ਆਪਣਾ ਵੱਡਾ ਭਰਾ ਮੰਨਾ ਸਰਪੰਚ ਵੀ ਵੱਡੇ ਕੱਪ ਤੇ ਵੱਡੇ ਵਾਲਪੇਪਰ ਨਾਲ ਸਨਮਾਨਿਤ ਹੋਇਆ,,, ਕੁਝ ਪਲੇਅਰਾਂ ਨੂੰ ਸੋਨੇ ਦੀਆਂ ਮੁੰਦਰੀਆਂ ਤੇ ਨਗਦ ਰਾਸ਼ੀਆਂ ਨਾਲ ਵੀ ਸਨਮਾਨ ਕੀਤੇ ਗਏ,,, ਦਿਲੋ ਖੁਸ਼ੀ ਉਦੋਂ ਹੋਈ ਜਦੋਂ ਮੇਲੇ ਤੇ ਕੁਸਰ-ਮੁਸਰ ਜੀ ਹੋਈ ਬਾਈ ਅਵਤਾਰ ਨੇ ਮੇਰੇ ਕੰਨ ਵੀ ਇਕ ਫੂਕ ਜੀ ਮਾਰੀ,,, ਬਾਈ ਕਹਿੰਦਾ ਆਪਾਂ ਆਉਂਦੇ ਸਾਲ ਇੱਕ ਬੰਦਾ ਸਨਮਾਨ ਕਰਨਾ ਉਹ ਵੀ ਗੱਡੀ ਨਾਲ ਉਹ ਪਤਾ ਨੀ ਕੌਣ ਹੋਵੇਗਾ ?
ਇਸ ਐਲਾਨ ਤੋਂ ਬਾਅਦ ਫੇਰ ਇੱਕ 75 ਕਿਲੋ ਦਾ ਸੈਮੀਫਾਈਨਲ ਮੈਚ ਹੋਇਆ ਮਾਤਾ ਵਿੱਦਿਆ ਦੇਵੀ ਕਬੱਡੀ ਅਕੈਡਮੀ ਪੋਜੇਵਾਲ v/s ਕੇਸੀ ਕਲੱਬ ਕਟਵਾਰਾ ਇਹ ਮੈਚ ਨੇ ਦਰਸ਼ਕਾਂ ਨੂੰ ਨੱਚਣ ਲਈ ਮਜਬੂਰ ਕਰਨਾ ਜੱਫੇ ਤੇ ਜੱਫਾ ਲੱਗਿਆ ਉਧਰ ਸੱਤਨਾਮ ਜੈਗੋਂ ਤੇ ਦਿਲਸਾਦ ਈਸੀ ਨੇ ਵੀ ਪੂਰੀ ਹਰੂ…. ਹਰੂ… ਕਰਵਾਈ ਇਹ ਮੈਚ ਡੇਢ ਨੰਬਰ ਤੇ ਕਟਵਾਰਾ ਜਿੱਤ ਤਾਂ ਗਈ ਪਰ ਦਰਸ਼ਕਾਂ ਨੇ ਪੂਰਾ ਸਵਾਦ ਲਿਆ,,,, ਫਾਈਨਲ ਮੈਚ ਹਰਿਆਣਾ v/s ਕਟਵਾਰਾ ਦਾ ਖੇਡਿਆ ਇਸ ਮੈਚ ਵਿਚ ਕਟਵਾਰਾ ਦੀ ਟੀਮ ਨੇ ਬਾਜੀ ਮਾਰੀ,,, ਆਖਿਰ ਨੂੰ ਸੁੱਧਾ ਮਾਜਰਾ ( ਬਲਾਚੌਰ ) ਟੂਰਨਾਮੈਂਟ ਪ੍ਰਮਾਤਮਾ ਦੀ ਮੇਹਰ ਨਾਲ ਆਪਣੀਆਂ ਯਾਦਾਂ ਛੱਡਦਾ ਵਧੀਆ ਨਿਬੜਿਆ ਕਿਸੇ ਦੀ ਸ਼ਾਨ ਖਿਲਾਫ ਗਲਤ ਸਬਦ ਲਿਖਿਆ ਗਿਆ ਹੋਵੇ ਮਾਫ ਕਰਨਾ : ਤੁਹਾਡਾ ਨਿਮਾਣਾ ਜਗਨੰਦਨ ਅਕਾਲਗੜ੍ਹ
ਖੇਡ ਪ੍ਰਮੋਟਰ ਅਵਤਾਰ ਪੋਜੇਵਾਲ, ਗੱਗੀ ਲਾਲਬਾਈ ਕਿਸਾਨ ਸਟੀਲ ਪਟਿਆਲਾ, ਮੋਹਣੀ ਸਰਪੰਚ ਸੁਨਿਆਰਹੇੜੀ, ਅਮਨ ਕੁੱਲੇਵਾਲੀਆ, ਵਿੱਕੀ, ਬੰਟੀ ਅਨਦਾਣਾ, ਬੀਰ ਕੋਚ, ਮਨਪ੍ਰੀਤ ਜਗਤਪੁਰੀਆ, ਵਿਜੇ ਭਾਦੋਂ, ਕਬੱਡੀ ਲੇਖਕ ਜਗਨੰਦਨ ਅਕਾਲਗੜ੍ਹ ਮੌਕੇ ਤੇ ਹਾਜ਼ਰ ਸਨ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly