ਗ਼ਜ਼ਲ

ਬਲਜਿੰਦਰ ਸਿੰਘ - ਬਾਲੀ ਰੇਤਗੜੵ

  (ਸਮਾਜ ਵੀਕਲੀ)

ਕਾਤਲ ਅਪਣਾ ਖੁਦ ਪਹਿਚਾਣ ਲਿਆ ਮੈਂ
ਸੀਨਾ  ਕਾਤਲ ਅੱਗੇ    ਤਾਣ ਲਿਆ ਮੈਂ

ਲਲਕਾਰ ਰਿਹਾਂ ਉਸਨੂੰ,  ਮਾਰੇ ਪੱਥਰ
ਕਰ ਜਿਗਰਾ ਉਸਦੇ ਹਾਣ ਲਿਆ ਮੈਂ

ਦਸਤਾਰਾਂ ਨੇ ਸਿਰ ਤੇ ਤਾਜ਼ ਅਸਾਡੇ
ਸਤਿਕਾਰ ਇਹੇ, ਦੇ- ਦੇ ਪ੍ਰਾਣ ਲਿਆ ਮੈਂ

ਤੂੰ ਕੀ ਸਮਝੇ,  ਤੂੰ ਹੀ ਛੁਪਿਆ ਰੁਸਤਮ
ਤੈਨੂੰ ਨਜ਼ਰਾਂ ਨਾਲ਼ੇ  ਛਾਣ ਲਿਆ ਮੈਂ

ਲਾਲ ਕਿਲ੍ਹੇ ਤੇ  ਤੇਰਾ ਕਬਜ਼ਾ ਕੀ ਏ
ਜੋਬਨ ਇਸਦਾ ਪਹਿਲੋਂ ਮਾਣ ਲਿਆ ਮੈਂ

ਨਾਲ਼ ਰਬਾਬਾਂ ਤੇਰੀ ਕਾਤਲ ਗਾਹ ‘ਚ
ਸੜਕਾਂ ਉੱਪਰ ਲਾ ਦੀਬਾਣ ਲਿਆ ਮੈਂ

ਕਰਦੈ ਤੇਰੀ ਰਾਖ਼ੀ ,ਹੋਂਦ-ਹਿਫ਼ਾਜਤ
ਤੈਨੂੰ ਜਿੰਦ ਕਿਸਾਨਾਂ ਠਾਣ ਲਿਆ ਮੈਂ

ਜਿਉਂ ਸ਼ੇਰ ਦਹਾੜੇ,  ਤੂੰ ਮਾਰ ਦਹਾੜਾਂ
ਚੁਣ ਹਾਕਿਮ , ਮੂਰਖ ਅੰਝਾਣ ਲਿਆ ਮੈਂ

ਕੁਰਬਾਨ ਕਰੇ ਖੁਦ ਦੀ ਕੁੱਖੋਂ ਜੰਮੇ
ਤਾਂ ਤਿਨ-ਰੰਗਾ, ਜਨ ਗਨ ਗਾਣ ਲਿਆ ਮੈਂ

ਹਲ਼-ਪੰਜਾਲ਼ੀ ਨਾਲ਼ ਪਰਾਣੀ ਰੱਖਾਂ
ਵੱਟ ਨਕੇਲ਼ਾਂ ਖਾਤਿਰ, ਬਾਣ ਲਿਆ ਮੈਂ

“ਰੇਤਗੜੵ ” ਲਵਾ ਕੇ ਹੁਣ ਗੋਡੀ ਛੱਡੂ
ਤਰਕਸ਼ ਚੋਂ ਲੈ “ਬਾਲੀ” ਬਾਣ ਲਿਆ ਮੈਂ

  –ਬਲਜਿੰਦਰ ਸਿੰਘ “ਬਾਲੀ ਰੇਤਗੜੵ”
9465129168, 7087629168
[email protected]

Previous articleਹੱਕਾਂ ਖ਼ਾਤਰ ਜੇਕਰ ਕੋਈ …..
Next articleਦਿੱਲੀ ‘ਚ ਸਰਕਾਰ ਨੂੰ ‘ਧਰਨ’ ਪਾਉਣ ਵਾਲੇ ਕਿਸਾਨੀ ਮੋਰਚੇ ਤੇ ਧਰਨੇ ਦੇ ਫ਼ੌਰੀ ਸਬਕ਼