(ਸਮਾਜ ਵੀਕਲੀ)
ਸੱਦਾ ਖ਼ਾਸ ਸੀਗਾ ਆਇਆ, ਮੈਂ ਸੀ ਫੁੱਲਿਆ ਸਮਾਇਆ
ਕਿਉਂਕਿ ਜਿੰਦਗੀ ਦਾ ਪਹਿਲਾ ਮੇਰਾ ਕਵੀ ਦਰਬਾਰ ਸੀ।
ਉੱਤੋਂ ਦਿਨ ਐਤਵਾਰ, ਵਿਹਲਾ ਸਾਰਾ ਪਰਿਵਾਰ,
ਲੈ ਕੇ ਨਾਲ ਸਭ ਜਾਣੇ, ਮਨੀਂ ਉੱਠਿਆ ਵਿਚਾਰ ਸੀ।
ਘਰਵਾਲੀ ਨੂੰ ਬੁਲਾਇਆ, ਸਾਰਾ ਕੁਝ ਸਮਝਾਇਆ,
“ਲੈ ਬਈ ਕਰ ਨਿਆਣੇ ਤਿਆਰ”, ਜਿਵੇਂ ਰੋਹਬ ਦਿੱਤਾ ਮਾਰ ਸੀ।
ਅੱਗੋਂ ਕਹਿੰਦੀ “ਹੱਥ ਬੰਨ੍ਹਾਂ ਪਰ ਇਹ ਨਾਂ ਗੱਲ ਮੰਨਾਂ,
ਤੁਸੀ ਕੱਲੇ ਹੀ ਜਾ ਆਉ, ਕਾਹਨੂੰ ਕਰਦੇ ਖੁਆਰ ਜੀ।”
ਮੈਂ ਕਿਆ “ਦੱਸ ਤਾਂ ਕੀ ਗੱਲ?, ਕਾਹਤੋਂ ਮਾਰਦੀ ਐਂ ਝੱਲ ?” ,
ਮੁੱਠੀ ਠੋਡੀ ਥੱਲੇ ਦੇ ਕੇ ਚਾਹੁੰਦਾ ਜਾਨਣਾ ਵਿਚਾਰ ਜੀ।
ਅੱਗੋਂ ਆਇਆ ਜੋ ਜੁਆਬ, ਨਹੀਂ ਸੀ ਸੁਪਨੇ ਚ ਯਾਦ,
ਝੁਣਝੁਣੀ ਜਈ ਵੀ ਆਈ, ਨਾਲੇ ਹੋ ਗਿਆ ਠੰਡਾ ਠਾਰ ਸੀ।
ਕਹਿੰਦੀ “ਕਰਿਉ ਨਾ ਰੋਸ, ਐਵੇਂ ਬਾਹਲਾ ਅਫ਼ਸੋਸ,
ਇੱਕ ਜਰ ਨਹੀਉਂ ਹੁੰਦਾ, ਉੱਥੇ ਆਈ ਹੋਣੀ ਡਾਰ ਜੀ।”
ਇਹ ਘੜਾਮੇਂ ਵਾਲਾ ਸੁਣ, ਥੋੜ੍ਹੀ ਕਰ ਗੁਣ ਗੁਣ,
ਰੋਮੀ ਤੁਰ ਪਿਆ ਕੱਲਾ ਹੀ, ਸਕੂਟੀ ਕਿੱਕ ਮਾਰ ਸੀ।
ਰੋਮੀ ਘੜਾਮੇਂ ਵਾਲ਼ਾ।
98552-81105