ਸਾਲਾਨਾ ਗਤੀਵਿਧੀਆਂ ਵਿੱਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਤ
ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਸਰਕਾਰੀ ਐਲੀਮੈਂਟਰੀ ਸਕੂਲ ਪੰਮਣ ਵਿਖੇ ਨਵੇਂ ਦਾਖਲੇ ਦੀ ਸ਼ੁਰੁਆਤ ਲਈ ਪ੍ਰਮਾਤਮਾ ਦਾ ਓਟ ਆਸਰਾ ਲੈਂਦਿਆਂ ਹੋਇਆਂ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ। ਸ੍ਰੀ ਸੁਖਮਣੀ ਸਾਹਿਬ ਦੇ ਪਾਠ ਦੇ ਭੋਗ ਉਪਰੰਤ ਇਕ ਛੋਟੇ ਜਿਹੇ ਪ੍ਰਭਾਵਸ਼ਾਲੀ ਸਨਮਾਨ ਸਮਾਰੋਹ ਦਾ ਆਯੋਜਨ ਵੀ ਕੀਤਾ ਗਿਆ । ਜਿਸ ਦੀ ਪ੍ਰਧਾਨਗੀ ਪ੍ਰਕਾਸ਼ ਸਿੰਘ , ਪਰਸ਼ੋਤਮ ਲਾਲ ਸਾਬਕਾ ਸਰਪੰਚ, ਸ਼ਰਨਜੀਤ ਸਿੰਘ, ਸੁਨੀਲ ਕੁਮਾਰ ,ਮਹਿੰਗਾ ਸਿੰਘ, ਗੁਰਦੀਪ ਕੌਰ ,ਅਨੀਤਾ ਰਾਣੀ ,ਕਸ਼ਮੀਰ ਸਿੰਘ ਤੇ ਸੋਨੂੰ ਨੇ ਸਾਂਝੇ ਰੂਪ ਵਿੱਚ ਕੀਤੀ ।
ਸਕੂਲ ਮੁਖੀ ਸ਼ਮੀਮ ਭੱਟੀ ਤੇ ਅਧਿਆਪਕ ਸਰਬਜੀਤ ਸਿੰਘ ਦੀ ਦੇਖਰੇਖ ਹੇਠ ਕਰਵਾਏ ਉਕਤ ਸਨਮਾਨ ਸਮਾਰੋਹ ਵਿੱਚ ਜਿੱਥੇ ਅਧਿਆਪਕ ਸਰਬਜੀਤ ਸਿੰਘ ਨੇ ਸਕੂਲ ਦੀ ਸਾਲਾਨਾ ਪ੍ਰਗਤੀ ਰਿਪੋਰਟ ਪੜ੍ਹੀ । ਉੱਥੇ ਹੀ ਸਕੂਲ ਵਿੱਚ ਨਵੇਂ ਦਾਖ਼ਲਿਆਂ ਸਬੰਧੀ ਲੋਕਾਂ ਨੂੰ ਪ੍ਰੇਰਿਤ ਕਰਦੇ ਹੋਏ ਸਕੂਲ ਵਿਚ ਮਿਲ ਰਹੀਆਂ ਸੁੱਖ ਸੁਵਿਧਾਵਾਂ ਤੇ ਸਰਕਾਰ ਵੱਲੋਂ ਚਲਾਈਆਂ ਵਿਸ਼ੇਸ਼ ਸਕੀਮਾਂ ਦੀ ਜਾਣਕਾਰੀ ਦਿੱਤੀ । ਇਸ ਦੇ ਨਾਲ ਹੀ ਉਨ੍ਹਾਂ ਨੇ ਸਕੂਲ ਵਿੱਚ ਚੱਲ ਵਿਕਾਸ ਕਾਰਜ ਲਈ ਭਰਤੀ ਪਾ ਕੇ ਇੰਟਰਲਾਕ ਦੇ ਕੰਮ ਦੀ ਵੀ ਜਾਣਕਾਰੀ ਪਿੰਡ ਵਾਸੀਆਂ ਨੂੰ ਦਿੰਦੇ ਹੋਏ ਧੰਨਵਾਦ ਕਰਦਿਆਂ ਭਵਿੱਖ ਵਿੱਚ ਵੀ ਹੋਰ ਸਹਿਯੋਗ ਦੀ ਮੰਗ ਕੀਤੀ ।
ਇਸ ਦੌਰਾਨ ਸਕੂਲ ਦੇ ਸਾਲਾਨਾ ਗਤੀਵਿਧੀਆਂ ਖੇਡਾਂ ਅਤੇ ਵਿੱਦਿਆ ਦੇ ਖੇਤਰ ਵਿੱਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਸਮਾਰੋਹ ਨੂੰ ਸਫਲ ਬਣਾਉਣ ਵਿਚ ਸਕੂਲ ਮੁਖੀ ਸ਼ਮੀਮ ਭੱਟੀ ,ਅਧਿਆਪਕ ਸਰਬਜੀਤ ਸਿੰਘ, ਰਾਜਵਿੰਦਰ ਕੌਰ, ਕੁਲਵੰਤ ਕੌਰ, ਗੁਲਜ਼ਾਰ ਸਿੰਘ , ਨਿਰਮਲ ਸਿੰਘ, ਸੁੱਚਾ ਸਿੰਘ, ਸ਼ਿੰਗਾਰਾ ਸਿੰਘ ,ਕੇਹਰ ਸਿੰਘ ਮਲਕੀਤ ਸਿੰਘ, ਤਰਸੇਮ ਸਿੰਘ, ਸੁੱਖਾ ਪੰਮਣ, ਰਾਧਾ ਰਾਣੀ ਚੇਅਰਪਰਸਨ ਐੱਸਐੱਮਸੀ, ਮਨਜੀਤ ਦਾਸ , ਜਸਵਿੰਦਰ ਸਿੰਘ ਸ਼ਿਕਾਰਪੁਰ ,ਗੁਲਜਿੰਦਰ ਕੌਰ , ਕੁਲਵੰਤ ਕੌਰ ,ਰਾਜਵਿੰਦਰ ਕੌਰ ਬਲਜੀਤ ਸਿੰਘ ਬੱਬਾ, ਕਮਲਜੀਤ ਕੌਰ , ਯੋਗੇਸ਼ ਸ਼ੋਰੀ, ਗੁਰਮੇਜ ਸਿੰਘ ,ਲਖਵਿੰਦਰ ਸਿੰਘ, ਰਾਜੂ ਜੈਨਪੁਰ ਸੀ ਐੱਮ ਟੀ ਅਤੇ ਸਮੂਹ ਪਿੰਡ ਪੰਮਣ ਦੇ ਲੋਕ ਵੱਡੀ ਗਿਣਤੀ ਵਿਚ ਹਾਜ਼ਰ ਸਨ ।