ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਗ੍ਰਾਮ ਪੰਚਾਇਤ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਬੂਲਪੁਰ ਦੀ ਅਗਵਾਈ ਹੇਠ ਦਿੱਲੀ ਲਈ ਕਿਸਾਨਾ ਦਾ ਚੌਥਾ ਜਥਾ ਦਿੱਲੀ ਦੇ ਕਿਸਾਨੀ ਸੰਘਰਸ਼ ਲਈ ਪਿੰਡ ਬੂਲਪੁਰ ਤੋਂ ਰਵਾਨਾ ਹੋਇਆ। ਸਰਪੰਚ ਬੀਬੀ ਮਨਿੰਦਰ ਕੌਰ ਤੇ ਗੁਰਮੁੱਖ ਸਿੰਘ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਬੂਲਪੁਰ ਦੀ ਅਗਵਾਈ ਹੇਠ ਸਾਂਝੇ ਕਿਸਾਨ ਮੋਰਚੇ ਦੇ ਸਮਰਥਨ ਲਈ ਦਿੱਲੀ ਲਈ ਰਵਾਨਾ ਹੋਣ ਤੋਂ ਪਹਿਲਾਂ ਇਸ ਸਘੰਰਸ਼ੀ ਜਥੇ ਨੂੰ ਹਰੀ ਝੰਡੀ ਦੇ ਕੇ ਪਿੰਡ ਦੇ ਗੁਰਦੁਆਰਾ ਸਾਹਿਬ ਤੋਂ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਗੁਰਮੁਖ ਸਿੰਘ ਨੇ ਰਵਾਨਾ ਕੀਤਾ ।
ਇਸ ਦੌਰਾਨ ਗੁਰਦੁਆਰਾ ਦੇ ਪ੍ਰਧਾਨ ਗੁਰਮੁਖ ਸਿੰਘ ਥਿੰਦ ਨੇ ਕਿਹਾ ਕਿ ਕਿਸਾਨੀ ਨੂੰ ਖਤਮ ਕਰਨ ਲਈ ਕੇਂਦਰ ਦੁਆਰਾ ਲਾਗੂ ਕੀਤੇ ਕਾਲੇ ਕਾਨੂੰਨਾਂ ਨੂੰ ਵਾਪਸ ਕਰਾਉਣ ਲਈ ਦਿੱਲੀ ਵਿਖੇ ਚੱਲ ਰਹੇ ਸੰਘਰਸ਼ ਲਈ ਪਿੰਡ ਬੂਲਪੁਰ ਤੋਂ ਲੜੀਵਾਰ ਜਥੇ ਰਵਾਨਾ ਕੀਤੇ ਜਾ ਰਹੇ ਹਨ । ਉਨ੍ਹਾਂ ਕਿਹਾ ਕਿ ਇਹ ਜਿੱਥੇ ਇਸੇ ਪ੍ਰਕਾਰ ਹੀ ਕਿਸਾਨਾਂ ਦਾ ਸਾਥ ਦੇਣ ਲਈ ਉਸ ਸਮੇਂ ਤੱਕ ਇਸੇ ਤਰ੍ਹਾਂ ਰਵਾਨਾ ਹੁੰਦੇ ਰਹਿਣਗੇ। ਜਦ ਤੱਕ ਕੇਂਦਰ ਵੱਲੋਂ ਜਾਰੀ ਕੀਤੇ ਤਿੰਨ ਕਿਸਾਨ ਵਿਰੋਧੀ ਕਾਲੇ ਕਾਨੂੰਨ ਵਾਪਸ ਨਹੀਂ ਲਏ ਜਾਂਦੇ ।
ਇਸ ਜਥੇ ਵਿੱਚ ਵਿੱਚ ਕਵੀਸ਼ਰ ਅਵਤਾਰ ਸਿੰਘ ਦੂਲੋਵਾਲ, ਗੁਰਜੀਤ ਸਿੰਘ ਜੋਸਨ, ਬਲਦੇਵ ਸਿੰਘ, ਨਵਕੀਰਤ ਸਿੰਘ ਥਿੰਦ, ਭਿੰਦਰ ਪਾਲ ਜੱਸੀ, ਬਬਲੂ, ਕਾਕਾ ਗੁਰਜੀਤ ਸਿੰਘ, ਅਮਰੀਕ ਸਿੰਘ ਧੰਜੂ, ਤੋਤਾ ਮਲਿਕ, ਵਿਸ਼ਵਜੀਤ ਸਿੰਘ, ਗੁਰਕੀਰਤ ਸਿੰਘ, ਅਵੀ ਦੀਪ ਸਿੰਘ, ਟੋਨਾ, ਜੋਤਾ, ਮੀਕਾ, ਭਿੰਦਾ ਆਦਿ ਵੱਡੀ ਗਿਣਤੀ ਵਿੱਚ ਦਿੱਲੀ ਸੰਘਰਸ਼ ਵਾਸਤੇ ਕਿਸਾਨ ਗੁਰਦੁਆਰਾ ਸਾਹਿਬ ਬੂਲਪੁਰ ਤੋਂ ਰਵਾਨਾ ਹੋਏ। ਇਸ ਜਥੇ ਨੂੰ ਰਵਾਨਾ ਕਰਨ ਮੌਕੇ ਆੜ੍ਹਤੀਆ ਸਰਬਜੀਤ ਸਿੰਘ, ਪ੍ਧਾਨ ਗੁਰਮੁਖ ਸਿੰਘ, ਮੈਂਬਰ ਸੁਖਵਿੰਦਰ ਸਿੰਘ ਮਰੋਕ, ਤੇਜਿੰਦਰਪਾਲ ਸਿੰਘ ਮਿੰੰਟਾ, ਲਖਵਿੰਦਰ ਸਿੰਘ ਨੰਨੜਾ, ਹਰਵਿੰਦਰ ਸਿੰਘ, ਰਣਜੀਤ ਸਿੰਘ ਥਿੰਦ , ਜਸਵਿੰਦਰ ਸਿੰਘ ਕਾਲਰੂ, ਜਸਵਿੰਦਰ ਸਿੰਘ ਨਿੰਦਰ ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜਰ ਸਨ।