ਮੇਰਾ ਧੀ ਹੋਣ ਦਾ..

ਪੂਜਾ ਪੁੰਡਰਕ 

(ਸਮਾਜ ਵੀਕਲੀ)

ਐਨਾ ਕੁ ਮਾਣ ਤਾਂ ਕਰੇਗਾ ਬਾਪੂ ,ਤੂੰ ਮੇਰਾ ਧੀ ਹੋਣ ਦਾ,
ਮੇਰੇ ਹੁੰਦੇ ਝੁੱਕਣ ਨਹੀਂ ਦਿਆਂਗੀ,ਕਦੇ ਤੇਰੀ ਧੌਣ ਤਾਂ।
ਬਸ ਇੱਕ ਮੇਰੇ ਜੰਮਣ ਤੇ, ਤੂੰ ਸ਼ੁੱਕਰ ਮਨਾਵੀ ਬਾਪੂ,
ਮੈਂ ਬੋਝ ਹਾਂ ਤੇਰੇ ਤੇ, ਇਹ ਸੋਚ ਨਾ ਲਿਆਵੀਂ ਬਾਪੂ।
ਇੱਕ ਮੌਕਾ ਤਾਂ ਦੇ ਕੇ ਦੇਖੀ ਬਸ, ਤੂੰ ਮੈਨੂੰ ਜਿਉਣ ਦਾ।
ਐਨਾ ਕੁ ਮਾਣ ਤਾਂ ਕਰੇਗਾ ਬਾਪੂ ,ਤੂੰ ਮੇਰਾ ਧੀ ਹੋਣ ਦਾ,
ਮੇਰੇ ਹੁੰਦੇ ਝੁੱਕਣ ਨਹੀਂ ਦਿਆਂਗੀ,ਕਦੇ ਤੇਰੀ ਧੌਣ ਤਾਂ।
ਜਦ ਆਪਣੇ ਹੱਥੀਂ ਮੈਨੂੰ ਜਦ ,ਦੂਜੇ ਘਰ ਨੂੰ ਤੋਰੇਗਾ,
ਤੇਰਾ ਜੀਅ ਨਾ ਚਾਹੇਗਾ, ਹੰਝੂ ਅੰਦਰੋਂ-ਅੰਦਰੀ ਖੋਰੇਂਗਾ।
ਤੈਨੂੰ ਮੌਕਾ ਵੀ ਮਿਲਣਾ ਏ, ਮੈਨੂੰ ਲੋਰੀਆਂ ਸੁਣਾਉਂਣ ਦਾ
ਐਨਾ ਕੁ ਮਾਣ ਤਾਂ ਕਰੇਗਾ ਬਾਪੂ ,ਤੂੰ ਮੇਰਾ ਧੀ ਹੋਣ ਦਾ,
ਮੇਰੇ ਹੁੰਦੇ ਝੁੱਕਣ ਨਹੀਂ ਦਿਆਂਗੀ,ਕਦੇ ਤੇਰੀ ਧੌਣ ਤਾਂ।
ਪੂਜਾ ਪੂੰਡਰਕ
Previous articleਅੰਨਦਾਤੇ ਹੱਕ ਮੰਗਦੇ
Next articleकर्म चंद एस एस ई को उनकी सेवा निवरती संबंधी समागम आयोजित