ਪ੍ਰਦਰਸ਼ਨਕਾਰੀਆਂ ਨਾਲ ਕੋਈ ਗੱਲ ਨਹੀਂ ਹੋ ਰਹੀ, ਬੈਰੀਕੇਡਿੰਗ ਸਥਾਨਕ ਪ੍ਰਸ਼ਾਸਨ ਦਾ ਮਾਮਲਾ: ਤੋਮਰ

ਨਵੀਂ ਦਿੱਲੀ, (ਸਮਾਜ ਵੀਕਲੀ) : ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਬੁੱਧਵਾਰ ਨੂੰ ਕਿਹਾ ਕਿ ਕੇਂਦਰ ਪ੍ਰਦਰਸ਼ਨਕਾਰੀ ਕਿਸਾਨਾਂ ਨਾਲ ਕੋਈ ਗੈਰ ਰਸਮੀ ਗੱਲਬਾਤ ਨਹੀਂ ਕਰ ਰਿਹਾ ਹੈ ਅਤੇ ਅੰਦੋਲਨ ਵਾਲੀਆਂ ਥਾਵਾਂ ਤੇ ਉਨ੍ਹਾਂ ਦੇ ਆਲੇ-ਦੁਆਲੇ ਬੈਰੀਕੇਡਿੰਗ ਨੂੰ ਹੋਰ ਮਜ਼ਬੂਤ ਕਰਨ ਅਤੇ ਇੰਟਰਨੈੱਟ ਨੂੰ ਮੁਅੱਤਲ ਕਰਨ ਦਾ ਫੈਸਲਾ ਸਥਾਨਕ ਪ੍ਰਸ਼ਾਸਨ ਦਾ ਹੈ। 22 ਜਨਵਰੀ ਨੂੰ ਸਰਕਾਰ ਅਤੇ ਪ੍ਰਦਰਸ਼ਨਕਾਰੀ ਕਿਸਾਨ ਯੂਨੀਅਨਾਂ ਵਿਚਾਲੇ ਆਖਰੀ ਵਾਰ 11ਵੇਂ ਦੌਰ ਦੀ ਮੀਟਿੰਗ ਹੋਈ ਸੀ ਜੋ ਬੇਸਿੱਟਾ ਰਹੀ। ਸ੍ਰੀ ਤੋਮਰ ਨੇ ਦੱਸਿਆ, “ ਹਾਲੇ ਪ੍ਰਦਰਸ਼ਨਕਾਰੀ ਕਿਸਾਨਾਂ ਨਾਲ ਕੋਈ ਰਸਮੀ ਗੱਲਬਾਤ ਨਹੀਂ ਹੋ ਰਹੀ। ਜਦੋਂ ਹੋਵੇਗੀ ਤੁਹਾਨੂੰ ਦੱਸਦਿਆਂਗੇ। ਬੈਰੀਕੇਡਿੰਗ ਤੇ ਇੰਟਰਨੈੱਟ ਬੰਦ ਕਰਨ ਬਾਰੇ ਪੁਲੀਸ ਜਾਂ ਸਥਾਨਕ ਪ੍ਰਸ਼ਾ਼ਸਨ ਨੂੰ ਸੁਆਲ ਕਰੋ। ਕਾਨੂੰਨ ਵਿਵਸਥਾ ਦੇ ਮੁੱਦੇ ‘ਤੇ ਟਿੱਪਣੀ ਕਰਨਾ ਮੇਰਾ ਕੰਮ ਨਹੀਂ ਹੈ।”

Previous articleਕਿਸਾਨਾਂ ਨੂੰ ਹਾਲੇ ਤਾਂ ਸਿਰਫ ਤਿੰਨ ਕਾਨੂੰਨਾਂ ਦੀ ਵਾਪਸੀ ਚਾਹੀਦੀ ਹੈ, ਜੇ ਗੱਦੀ ਵਾਪਸੀ ਦੀ ਮੰਗ ’ਤੇ ਆ ਗਏ ਤਾਂ ਕੀ ਹੋਵੇਗਾ: ਮਹਾਪੰਚਾਇਤ ’ਚ ਟਿਕੈਤ ਵੱਲੋਂ ਚਿਤਾਵਨੀ
Next articleਦੀਪ ਸਿੱਧੂ ਬਾਰੇ ਜਾਣਕਾਰੀ ਦੇਣ ਵਾਲੇ ਲਈ ਇਨਾਮ ਦਾ ਐਲਾਨ