(ਸਮਾਜ ਵੀਕਲੀ)
ਮਹੀਨਾ ਫ਼ਰਵਰੀ ਚੜ੍ਹਿਆ ਪੇਪਰ ਸਿਰ ਤੇ ਆ ਗਏ ਨੇ।
ਬੱਚੇ ਚੌਕਸ ਰਹਿਣ ਲੱਗੇ
ਮਿਹਨਤ ਹੋਰ ਵਧਾ ਰਹੇ ਨੇ।
ਸਵੇਰੇ ਜਲਦੀ ਉੱਠਦੇ ਨੇ ਦੁਹਰਾਈ ਕਰਦੇ ਨੇ,
ਔਖੇ ਲੱਗਦੇ ਜੋ ਵਿਸ਼ੇ ਉਹਨਾਂ ਨੂੰ ਪੜ੍ਹਦੇ ਨੇ,
ਉਨ੍ਹਾਂ ਨੇ ਟੀਚਾ ਹੈ ਮਿਥਿਆ, ਉਹਦੇ ਵੱਲ ਨੂੰ ਜਾ ਰਹੇ ਨੇ…
ਮਹੀਨਾ ਫ਼ਰਵਰੀ ਚੜ੍ਹਿਆ…
ਉਨ੍ਹਾਂ ਦੇ ਹੱਲ ਸਿਲੇਬਸ ਨੇ ਉਨ੍ਹਾਂ ਦੀਆਂ ਉਂਗਲਾਂ ਤੇ ਨੁਕਤੇ,
ਉਨ੍ਹਾਂ ਦਾ ਟਾਇਮ-ਟੇਬਲ ਪੱਕਾ ਉਹ ਨਹੀਂ ਰਾਹਾਂ ਵਿੱਚ ਰੁਕਦੇ,
ਉਹ ਰਾਤ ਦੇ ਕਈ ਘੰਟੇ ਪੜ੍ਹਨ ਦੇ ਲੇਖੇ ਲਾ ਰਹੇ ਨੇ…
ਮਹੀਨਾ ਫ਼ਰਵਰੀ ਚੜ੍ਹਿਆ…
ਉਹ ਅਧਿਆਪਕਾਂ ਤੋਂ ਸਮਝਦੇ ਵਾਰ-ਵਾਰ ਜਾਕੇ,
ਲਿਖ-ਲਿਖ ਪੱਕਾ ਕਰਦੇ
ਮੁੜ ਘਰੇਂ ਆਕੇ,
ਨਾਲ਼ੇ ਕਮਜ਼ੋਰ ਸਾਥੀਆਂ ਨੂੰ ਮਦਦ ਕਰ ਨਾਲ਼ ਰਲਾ ਰਹੇ ਨੇ…
ਮਹੀਨਾ ਫ਼ਰਵਰੀ ਚੜ੍ਹਿਆ…
ਟੀ. ਵੀ. ਬੰਦ ਕੀਤੇ
ਛੱਡਿਆ ਖ਼ਿਆਲ ਮੋਬਾਈਲਾਂ ਦਾ,
ਉਨ੍ਹਾਂ ਅੱਖਰ-ਅੱਖਰ ਜਾਣ ਲਿਆ ਪ੍ਰੋਜੈਕਟ ਫ਼ਾਇਲਾਂ ਦਾ,
‘ਭੁੱਲਰ’ ਪੂਰੇ ਹੌਂਸਲੇ ਨਾਲ਼ ਕਿਸਮਤ ਚਮਕਾ ਰਹੇ ਨੇ…
ਮਹੀਨਾ ਫ਼ਰਵਰੀ ਚੜ੍ਹਿਆ…
ਪਰਮਿੰਦਰ ਭੁੱਲਰ
9463067430