(ਸਮਾਜ ਵੀਕਲੀ)
ਭਗਤ ਸਿੰਘ ਦੇ ਵਾਂਗਰਾਂ ਬੰਬ ਸਿੱਟ ਕੇ,
ਗ੍ਰਿਫਤਾਰੀ ਦੇ ਰਾਹ ‘ਤੇ ਪਿਆ ਕੋਈ ਨੀ’।
ਊਧਮ ਸਿੰਹੁ ਦੀ ਤਰਜ ‘ਤੇ ਫੁੰਡ ਵੈਰੀ,
ਕਾਲ ਕੋਠੜੀ ਦੇ ਵੱਲ ਗਿਆ ਕੋਈ ਨੀ’।
ਪੰਡਤ ਚੰਦਰ ਸ਼ੇਖਰ ਆਜ਼ਾਦ ਵਾਂਗੂੰ,
ਪ੍ਰਣ ਆਰ ਜਾਂ ਪਾਰ ਦਾ ਲਿਆ ਕੋਈ ਨੀ’।
ਝੰਡਾ ਗੱਡ ਕੇ ਕੀਤੀ ਸੁਰੱਖਿਆ ਨਾ,
ਹਿੱਕ ਤਾਣ ਕੇ ਕੋਲ਼ੇ ‘ਡਿਹਾ ਕੋਈ ਨੀ’।
ਜੋਧਾਂ ਵਾਲ਼ਿਆ ਭੰਡ ਕੇ ਸ਼ਾਂਤੀ ਨੂੰ,
ਕਾਇਮ ਆਪਣੇ ਰਾਹ ਵੀ ਰਿਹਾ ਕੋਈ ਨੀ’।
ਜੇ ਸਿਰ ‘ਤੇ ਹੱਥ ਸਰਕਾਰ ਦਾ ਨਹੀਂ,
ਹੁਣ ਤੱਕ ਨਾ ਪਹੁੰਚੇ ਜੇਲ੍ਹ ਕਾਹਤੋਂ ?
ਬਾਕੀ ਲਾਈਵ ‘ਚ ਰੋਣਾ ਇਸ ਲਈ ਤਾਂ ਨਹੀਂ,
ਕਿ ਇਹ ਮੋਰਚਾ ਹੋਇਆ ਨਾ ਫੇਲ੍ਹ ਕਾਹਤੋਂ ?
ਰੁਪਿੰਦਰ ਜੋਧਾਂ ਜਾਪਾਨ।
+818011222535