ਭਾਰਤੀ ਮੂਲ ਦੀ ਅਮਰੀਕੀ ਵਿਗਿਆਨੀ ਭਾਵਿਆ ਲਾਲ ਬਣੀ ਨਾਸਾ ਦੀ ਕਾਰਜਕਾਰੀ ਚੀਫ ਆਫ਼ ਸਟਾਫ

ਵਾਸ਼ਿੰਗਟਨ (ਸਮਾਜ ਵੀਕਲੀ): ਰਾਸ਼ਟਰਪਤੀ ਜੋਅ ਬਾਇਡਨ ਦੇ ਪ੍ਰਸ਼ਾਸਨ ਨੇ ਭਾਰਤੀ-ਅਮਰੀਕੀ ਵਿਗਿਆਨੀ ਭਾਵਿਆ ਲਾਲ ਨੂੰ ਅਮਰੀਕੀ ਪੁਲਾੜ ਏਜੰਸੀ ਨਾਸਾ ਦਾ ਕਾਰਜਕਾਰੀ ਚੀਫ਼ ਆਫ਼ ਸਟਾਫ਼ ਨਿਯੁਕਤ ਕੀਤਾ ਗਿਆ ਹੈ। ਨਾਸਾ ਦੇ ਅਨੁਸਾਰ ਲਾਲ ਨੂੰ ਇੰਜਨੀਅਰਿੰਗ ਅਤੇ ਪੁਲਾੜ ਤਕਨਾਲੋਜੀ ਵਿੱਚ “ਵਿਆਪਕ ਤਜ਼ਰਬਾ” ਹੈ। ਉਹ 2005 ਤੋਂ 2020 ਤੱਕ ਇੰਸਟੀਚਿਊਟ ਫਾਰ ਡਿਫੈਂਸ ਵਿੱਚ ਸੀ ਤੇ ਇਸ ਤੋਂ ਇਲਾਵਾ ਹੋਰ ਅਹਿਮ ਅਹੁਦਿਆਂ ’ਤੇ ਰਹਿ ਚੁੱਕੀ ਹੈ।

Previous articleਖੇਤੀ ਕਾਨੂੰਨਾਂ ’ਤੇ ਚਰਚਾ ਦੀ ਇਜਾਜ਼ਤ ਨਾ ਮਿਲਣ ਕਾਰਨ ਰਾਜ ਸਭਾ ਵਿੱਚ ਵਿਰੋਧੀ ਧਿਰਾਂ ਵੱਲੋਂ ਹੰਗਾਮਾ, ਸਦਨ ਦਿਨ ਭਰ ਲਈ ਉਠਾਇਆ
Next articleਬਾਇਡਨ ਨੇ ਮਲੇਰੀਆ ਖ਼ਿਲਾਫ਼ ਜੰਗ ਦੀ ਕਮਾਂਡ ਭਾਰਤੀ ਮੂਲ ਦੇ ਰਾਜ ਪੰਜਾਬੀ ਨੂੰ ਸੌਂਪੀ