‘ਆਇਆ ਸੀ ਜੋ ਪਾਣੀ ਹਰਮੰਦਿਰੋਂ’

ਹਰਕਮਲ ਧਾਲੀਵਾਲ

(ਸਮਾਜ ਵੀਕਲੀ)

” ਵੰਡ ਸਮੇਂ ਵੱਖ ਸੀ ਜੋ ਹੁਣ ਨਹੀਓਂ ਵੱਖ ਨੇਂ,
ਬਾਡਰਾਂ ‘ਤੇ ਡਟੇ ਸ਼ੇਰ ਹੋ ਗਏ ਸਵਾ ਲੱਖ ਨੇਂ;
ਹਾਕਮਾਂ ਦੀ ਘਾੜਤ ਏ,ਪਾੜੋ ਅਤੇ ਰਾਜ ਦੀ,
ਪਰ! ਲਾਜ ਰੱਖੀ ਸਿਰ ਬੰਨ੍ਹੀ ਦਸਤਾਰ ਨੇਂ,
ਆਇਆ ਸੀ ਪਾਣੀ ਹਰਮੰਦਿਰੋਂ,
ਹੱਥੋਂ ਪੀਤਾ ਹਿੰਦੂ ਨੇਂ ਮੁਸਲਮਾਨ ਦੇ…;
ਹੰਝੂ ਅੱਖਾਂ ਵਿੱਚੋਂ ਡੁੱਲ੍ਹਿਆ,ਸੈਲਾਬ ਉੱਠ ਪਿਆ ਏ,
ਕੱਚੀ ਜਹੀ ਨੀਂਦਰੋਂ ਪੰਜਾਬ ਉੱਠ ਪਿਆ ਏ;
ਸੀਨਿਆਂ ‘ਚ ਰੋਹ ਜਿਹੜਾ ਅੱਗ ਬਣ ਗਿਆ ਏ,
ਥੰਮਣਾਂ ਨਹੀਂ ਕਦੇ ਹੁਣ ਉੱਠੇ ਹੋਏ ਤੂਫ਼ਾਨ ਨੇਂ,
ਆਇਆ ਸੀ ਪਾਣੀ ਹਰਮੰਦਿਰੋਂ,
ਹੱਥੋਂ ਪੀਤਾ ਹਿੰਦੂ ਨੇਂ ਮੁਸਲਮਾਨ ਦੇ…;
ਇੱਕ ਸਾਡਾ ਪੀਰ,ਤੇ ਇੱਕ ਸਾਡਾ ਰਾਮ ਏ,
ਅੱਲ੍ਹਾ ਦੀ ਹਜ਼ੂਰੀ, ਲੈਂਦੇ ਨਾਨਕ ਦਾ ਨਾਮ ਨੇਂ;
ਧਰਮਾਂ ਦੇ ਨਾਂ ‘ਤੇ ਅਸੀਂ ਵੰਡੇ ਰਹੇ ਅੱਜ ਤੱਕ,
ਵੱਖ-ਵੱਖ ਹੋਣਾਂ ਤਾਂ ਅਧਰਮਾਂ ਦੇ ਨਾਮ ਏ,
ਆਇਆ ਸੀ ਪਾਣੀ ਹਰਮੰਦਿਰੋਂ,
ਹੱਥੋਂ ਪੀਤਾ ਹਿੰਦੂ ਨੇਂ ਮੁਸਲਮਾਨ ਦੇ…;
ਹੁਣ ਜੰਗ ਜਿੱਤਲਾਂਗੇ ਦਿੱਲ੍ਹੀ ਹੁਣ ਦੂਰ ਨਹੀਂ,
ਅੱਗ ਧਰਮਾਂ ਦੇ ਨਾਂ’ ‘ਤੇ ਲੱਗੇ, ਲੋਕਾਂ ਦਾ ਕਸੂਰ ਨਹੀਂ;
ਵੱਖ-ਵੱਖ ਰਹੀਏ,ਕਦੇ ਇੱਕ ਹੋਈਏ ਨਾਂ,
ਹਿੰਦੂ ਕਦੇ ਮੁਸਲਿਮ ਤੇ ਕਦੇ ਸਿੱਖ ਹੋਈਏ ਨਾਂ;
ਪਰ! ਫੇਲ੍ਹ ਹੋਈਆਂ ਸਰਕਾਰ ਦੀਆਂ ਕੋਸ਼ਿਸ਼ਾਂ ਤਮਾਮ ਨੇਂ,
ਆਇਆ ਸੀ ਪਾਣੀ ਹਰਮੰਦਿਰੋਂ,
ਹੱਥੋਂ ਪੀਤਾ ਹਿੰਦੂ ਨੇਂ ਮੁਸਲਮਾਨ ਦੇ…!!”
ਹਰਕਮਲ ਧਾਲੀਵਾਲ
ਸੰਪਰਕ:- 8437403720
Previous articleਸਿੱਖ ਲਵੋ ਢੰਗ ਕੋਈ
Next articleਕਲਮੀ ਖੇਤਰ ਵਿੱਚ ਤੇਜੀ ਨਾਲ ਪਹਿਚਾਣ ਬਣਾ ਰਹੀ ਮੁਟਿਅਰ – ਰਾਜਨਦੀਪ ਕੌਰ ਮਾਨ