(ਸਮਾਜ ਵੀਕਲੀ)
ਏ ਜੋ ਮੁੱਦਾ ਚਲਿਆ ਆ ਰਿਹਾ
ਬਸ ਭਖਿਆ ਹੀ ਭਖਿਆ ਜਾ ਰਿਹਾ
ਇਹਨੂੰ ਕੋਈ ਵੀ ਨਹੀ ਨੱਥ ਪਾ ਰਿਹਾ
ਏ ਤਾਇਓ ਵਧਿਆ ਹੀ ਵਧਿਆ ਜਾ ਰਿਹਾ ।
ਏ ਜੋ ਮੁੱਦਾ ਹੈ ਚਲਿਆ ਕਿਸਾਨੀ ਦਾ
ਬਸ ਗਰੀਬਾਂ ਨੂੰ ਹੀ ਹੈ ਢਾਹ ਰਿਹਾ
ਜੋ ਜਾਲ ਹੈ ਪਾਇਆ ਹਾਕਮਾਂ ਨੇ
ਏ ਬਸ ਕਿਸਾਨਾਂ ਨੂੰ ਹੈ ਖਾ ਰਿਹਾ ।
ਏ ਹੁਕਮ ਕੌਣ ਹੈ ਚਲਾ ਰਿਹਾ
ਮੈਨੂੰ ਬਸ ਇਕੋ ਨਜ਼ਰੀਂ ਆ ਰਿਹਾ
ਇਹਨੂੰ ਰੋਕਣ ਵਾਲਾ ਕੌਣ ਹੈ ਇੱਥੇ
ਉਹੋ – ਜੋ ਥਾਂ ਥਾਂ ਧਰਨੇ ਲਾ ਰਿਹਾ ।
ਏ ਧਰਨੇ ਕੌਣ ਹੈ ਚਲਾ ਰਿਹਾ
ਕੋਈ ਇਕ ਨਜ਼ਰੀਂ ਨਹੀ ਆ ਰਿਹਾ
ਸਭ ਆਪੋ ਆਪਣਾ ਨਾਮ ਬਣਾਉਂਦੇ
ਫੇਰ ਪੰਜਾਬ ਨੂੰ ਕੌਣ ਹੈ ਬਚਾਂ ਰਿਹਾ ।
ਏ ਲੋਗ ਕਿਸਾਨੀ ਨੂੰ ਹੈ ਗਵਾਅ ਰਹੇ
ਜੋ ਵੱਖੋ ਵੱਖ ਹੈ ਧਰਨੇ ਲਾ ਰਹੇ
ਪਰ ਸਰਕਾਰਾਂ ਨਾਲ ਹੱਥ ਮਿਲਾ ਰਹੇ
ਤੇ ਯੂਨੀਅਨ ਵੱਖੋ ਵੱਖਰੀ ਬਣਾ ਰਹੇ ।
ਏ ਸਰਕਾਰ ਨੂੰ ਨਹੀਂ ਫਸਾ ਰਹੇ
ਪਰ ਆਪਣਾ ਘਰ ਨੇ ਬਣਾ ਰਹੇ
ਹੁਣ ਵੀ ਅੱਖੋਂ ਮਿੱਟੀ ਚਾੜ੍ਹ ਲੋ ਲੋਕੋ
ਏ ਆਪਣੇ ਪੰਜਾਬ ਨੂੰ ਨੇ ਕੰਗਾਲ ਬਣਾ ਰਹੇ
ਏ ਆਪਣੇ ਪੰਜਾਬ ਨੂੰ ਨੇ ਕੰਗਾਲ ਬਣਾ ਰਹੇ ।
ਜਸਕੀਰਤ ਸਿੰਘ
ਮੋਬਾਈਲ :- 98889-49201
ਮੰਡੀ ਗੋਬਿੰਦਗੜ੍ਹ ( ਜ਼ਿਲ੍ਹਾ :- ਫ਼ਤਹਿਗੜ੍ਹ ਸਾਹਿਬ )