ਗੁਰਵਿੰਦਰ ਸਿੰਘ ਸ਼ੇਰਗਿੱਲ

ਰੋਮੀ ਘੜਾਮੇਂ ਵਾਲ਼ਾ 

(ਸਮਾਜ ਵੀਕਲੀ)

ਕੋਈ ਮਿੱਥ ਕੇ ਨਿਸ਼ਾਨਾ ਵੇ,
ਬਣਾ ਫਿਰ ਸ਼ੌਕ, ਮਿਹਨਤਾਂ ਝੋਕ।
ਰਾਹਾਂ ਨੂੰ ਭਾਲ਼, ਵਿਉਂਤ ਦੇ ਨਾਲ਼।
ਤੇ ਕਰ ਸ਼ੁਰੂਆਤਾਂ।
ਭਾਵੇਂ ਆਪਣਾ, ਬੇਗਾਨਾ ਵੇ,
ਜੋ ਵੀ ਹਮਖ਼ਿਆਲ, ਜਾਵੀਂ ਜੁੜ ਨਾਲ਼।
ਸੁਣੀ ਕੁੱਝ ਕ੍ਹਵੀਂ, ਤਜ਼ਰਬੇ ਲਵੀਂ।
ਵਿੱਚੋਂ ਗੱਲ-ਬਾਤਾਂ।
ਫਿਰ ਤਰਕ ਪਰਖ਼ ਕਰ ਕੇ,
ਚੰਗਾਂ ਕੀ ਮੰਦਾ, ਜਗ੍ਹਾ ਜਾਂ ਬੰਦਾ।
ਤੇ ਕਰ ਕੇ ਚੋਣ, ਸਹੀ ਹੈ ਕੌਣ।
ਪਾ ਲਵੀਂ ਖਾਨੇ।
ਨਾ ਬਹਿ ਜੀਂ ਹਰਖ ਕਰ ਕੇ,
ਗਲ਼ੇ ਨਾ ਦਾਲ਼, ਮਾੜਿਆਂ ਨਾਲ਼।
ਪੁੱਠੀਆਂ ਮੱਤਾਂ, ਖਿਚਣਗੀਆਂ ਲੱਤਾਂ।
ਲਗਾ ਕੇ ਫਾਨੇ।
             ( 3)
ਪਾ ਖਾਤੇ ਖੂਹਾਂ ਵੇ,
ਕਰੀਂ ਨਾ ਧਿਆਨ, ਇਹਨਾਂ ਦੇ ਬਿਆਨ।
ਗਾਲ਼ੀ ਨਾ ਸਮਾਂ, ਘੜੀ – ਪਲ – ਲਮ੍ਹਾਂ।
ਊਰਜਾ ਵਾਧੂ।
ਕਿਉਂਕਿ ਕੁੱਝ ਰੂਹਾਂ ਵੇ,
ਫੜਨਗੀਆਂ ਬਾਹਵਾਂ, ਵਿਖਾ ਕੇ ਰਾਹਵਾਂ।
ਲਾਉਣਗੀਆਂ ਪਾਰ, ਨਾਲ਼ ਮੋਹ-ਪਿਆਰ।
ਵੇਖੀਂ ਫਿਰ ਜਾਦੂ।
ਪਰ ਅੰਤਿਮ ਸੱਚ ਰਹੂ,
ਬਾਹਵਾਂ ਜੋ ਫੜਦੇ, ਸੱਚ ਤੇ ਖੜ੍ਹਦੇ।
ਉੱਪਰ ਹੀ ਰਹਿਣ, ਸਿਖਰ ਤੇ ਬਹਿਣ।
ਲਹਿਣ ਨਾ ਥੱਲੇ।
ਪਰ ਕੱਚ ਹੀ ਕੱਚ ਰਹੂ
ਖਿੱਚਣ ਜੋ ਲੱਤਾਂ, ਪੁੱਠੀਆਂ ਮੱਤਾਂ।
ਥੱਲੇ ਹੀ ਰਹਿਣੇ, ਪੈਰਾਂ ਨਾਲ਼ ਖਹਿਣੇ।
ਜੀ ਸ਼ਖਸ ਅਵੱਲੇ।
ਪਰ ਪਿੰਡ ਘੜਾਮੇਂ ਵੇ
ਰੋਮੀ ਕਰ ਕੰਨ, ਪੱਲੇ ਨਾਲ਼ ਬੰਨ੍ਹ।
ਲੱਖਾਂ ਦੀ ਗੱਲ, ਕੋਈ ਨਾ ਹੱਲ।
ਵੱਜੀ ਹੋਈ ਮੱਤ ਦਾ।
ਕਿਸ ਗੱਲ ਦੇ ਉਲ੍ਹਾਮੇਂ ਵੇ
ਜਗਤ ਬਹੁਰੰਗਾ, ਮੰਦਾ ਤੇ ਚੰਗਾ।
ਸਿੱਧੀ ਰੱਖ ਸੋਚ, ਸਦਾ ਹੀ ਲੋਚ।
ਭਲਾ ਸਰਬੱਤ ਦਾਅਅਅਅਅਅ..।
ਰੋਮੀ ਘੜਾਮੇਂ ਵਾਲ਼ਾ।
98552-81105
Previous articleਭਰਿਸ਼ਟ ਨੇਤਾ
Next articleਕੁਝ ਤਾਂ ਮੂੰਹੋਂ ਬੋਲ