(ਸਮਾਜ ਵੀਕਲੀ)
ਬੇਰੁਜ਼ਗਾਰੀ,ਬੇਰੁਜ਼ਗਾਰ ਸਿਆਸਤਦਾਨਾ ਲਈ ਸੋਨੇ ਤੇ ਸੁਹਾਗੇ ਦੀ ਤਰ੍ਹਾਂ ਕੰਮ ਕਰਦੇ ਹਨ ਪਿੰਡ ਬੱਲੂ ਖੇੜੇ ਦੇ ਪੜ੍ਹੇ ਲਿਖੇ ਤੇ ਹਲਾਤਾਂ ਦੇ ਝੰਬੇ ਹੋਏ ਨੌਜਵਾਨ ਸੁਰਜੀਤ ਨੂੰ ਸ਼ਾਇਦ ਇਸ ਗੱਲ ਦਾ ਗਿਆਨ ਨਹੀਂ ਸੀ। ਫ਼ਰਜ਼ਾਂ ਦੇ ਨਾਗ ਨੇ ਸੁਰਜੀਤ ਨੂੰ ਆਪਣੇ ਪਿੰਡੇ ਤੇ ਜ਼ਿੰਮੇਵਾਰੀਆ ਹੰਢਾਉਣ ਲਈ ਬਚਪਨ ਤੋਂ ਹੀ ਮਜ਼ਬੂਰ ਕਰ ਦਿੱਤਾ ਸੀ ਪਰ ਸੁਰਜੀਤ ਨੇ ਕਦੇ ਵੀ ਆਪਣੀ ਗਰੀਬੀ ਨੂੰ ਆਪਣੀ ਕਮਜ਼ੋਰੀ ਨਹੀਂ ਸੀ ਮੰਨਿਆ।ਸੁਰਜੀਤ ਬੀ.ਏ,ਬੀ ਐੱਡ,ਐਮ.ਏ ਪੰਜਾਬੀ ਸੀ।ਉਹ ਲੋਟ ਆਇਆ ਹਰੇਕ ਕੰਮ ਕਰ ਲੈਂਦਾ ਸੀ ਚਾਹੇ ਮਜ਼ਦੂਰੀ ਹੋਵੇ।
ਇੱਕ ਦਿਨ ਉਹ ਬੱਲੂ ਖੇੜੇ ਦੇ ਸਰਪੰਚ ਰੂਪ ਸਿੰਘ ਨਾਲ ਉਸਦੇ ਖੇਤ ਵਿੱਚ ਰੇਅ ਪਾ ਰਿਹਾ ਸੀ। ਸਰਪੰਚ ਨੇ ਕਿਹਾ ਸੁਰਜੀਤ ਸਿਆਂ ਤੂੰ ਇਹਨਾਂ ਪੜ੍ਹ ਲਿਖਕੇ ਜਾਰ ਕੋਈ ਸਰਕਾਰੀ ਨੌਕਰੀ ਕਿਉਂ ਨੀ ਕਰ ਲੈਂਦਾ ਸੁਰਜੀਤ ਨੇ ਉਦਾਸੀ ਭਰੇ ਬੋਲਾਂ ਨਾਲ ਕਿਹਾ ਸਰਪੰਚ ਸਾਹਿਬ ਸਰਕਾਰੀ ਨੌਕਰੀਆਂ ਕੀ ਧਰੀਆ ਪਈਆਂ ਨੇ ਇਹ ਵੀ ਵੱਡੀ ਸਿਫਾਰਸ਼ ਤੇ ਵੱਢੀ ਤੋਂ ਬਿਨਾਂ ਕਿਥੋਂ ਮਿਲਦੀਆਂ।ਸਰਪੰਚ ਬੋਲਿਆਂ ਜਾਰ ਤੂੰ ਇਹ ਕਿਹੜੀ ਗੱਲ ਕਰ ਦਿੱਤੀ ਤੂੰ ਕੱਲ੍ਹ ਨੂੰ ਮੇਰੇ ਨਾਲ ਚੱਲੀ ਐਮ.ਐਲ.ਏ ਸਾਹਿਬ ਮੇਰੇ ਰਿਸ਼ਤੇਦਾਰ ਆ।ਦੂਸਰੇ ਦਿਨ ਸੁਰਜੀਤ ਤੇ ਸਰਪੰਚ ਰੂਪ ਸਿੰਘ ਦੋਨੋਂ ਜੀਪ ਵਿੱਚ ਬੈਠ ਕਿ ਐਮ.ਐਲ.ਏ ਸਾਹਿਬ ਦੇ ਘਰ ਚਲੇਂ ਗੲੇ।
ਐਮ.ਐਲ.ਏ ਸਾਹਿਬ ਵੀ ਆ ਕੇ ਬੈਠੇ ਸਰਪੰਚ ਨੇ ਸੁਰਜੀਤ ਸਾਹਮਣੇ ਆਪਣੀ ਸਿਆਸਤ ਦੀਆਂ ਇਧਰ ਓਧਰ ਦੀਆਂ ਗੱਲਾਂ ਛੱਡੀਆਂ ਐਮ.ਐਲ.ਏ ਨੇ ਕਿਹਾ ਹੋਰ ਫਿਰ ਰੂਪ ਸਿਆਂ ਕਿਵੇਂ ਆਉਣੇ ਹੋਏ।ਸਰਪੰਚ ਨੇ ਸੁਰਜੀਤ ਦੇ ਮੋਢੇ ਤੇ ਹੱਥ ਮਾਰ ਕਿ ਕਿਹਾ ਇਹ ਨੌਜਵਾਨ ਮੇਰੇ ਪਿੰਡ ਦਾ ਪਾੜਾ ਏ ਤੇ ਚਵਾਰੇ ਨੂੰ ਨੌਕਰੀ ਲਵਾਉਣਾ ਏ ਆਪਣਾ ਖਾਸ ਬੰਦਾ ਏ ਵੋਟਾਂ ਵੀ ਆਪਾ ਨੂੰ ਹੀ ਪਾਉਂਦੇ ਆ।ਐਮ.ਐਲ.ਏ ਬੋਲਿਆਂ ਰੂਪ ਸਿਆਂ ਤੂੰ ਪ੍ਰੇਸ਼ਾਨ ਨਾ ਹੋ ਇਹ ਮੇਰੀ ਜ਼ਿੰਮੇਵਾਰੀ ਆ ਹੁਣ।
ਰੂਪ ਸਰਪੰਚ ਬੋਲਿਆਂ ਹਾਂ ਵੀ ਸੁਰਜੀਤ ਸਿਆਂ ਚੱਲੀਏ ਹੋ ਗੲੀ ਤਸੱਲੀ ਤੇਰੇ ਸਾਹਮਣੇ ਵੀ ਕਹਿ ਦਿੱਤਾ ਆਪਾ ਐਮ.ਐਲ.ਏ ਸਾਹਿਬ ਨੂੰ ਇਹਨਾਂ ਕਹਿ ਕੇ ਸੁਰਜੀਤ ਤੇ ਸਰਪੰਚ ਰੂਪ ਆ ਕੇ ਜੀਪ ਵਿੱਚ ਬੈਠ ਗੲੇ। ਸੁਰਜੀਤ ਬੋਲਿਆਂ ਸਰਪੰਚ ਸਾਹਿਬ ਤੁਸੀਂ ਜਦੋਂ ਐਮ.ਐਲ.ਸਾਹਿਬ ਨੂੰ ਕਿਹਾ ਸੀ ਇਹ ਆਪਣਾ ਖਾਸ ਬੰਦਾ ਏ ਇਹ ਕਹਿ ਕਿ ਉਸ ਟਾਇਮ ਤੁਸੀਂ ਐਮ.ਐਲ.ਏ ਸਾਹਿਬ ਨੂੰ ਅੱਖ ਕਿਉਂ ਮਾਰੀ ਸੀ ਮੈਨੂੰ ਤੁਹਾਡਾ ਇਹ ਫਾਰਮੂਲਾ ਸਮਝ ਨਹੀਂ ਆਇਆ ਸਰਪੰਚ ਦੇ ਦੰਦ ਜੁੜ ਗੲੇ ਤੇ ਬੇ-ਜਵਾਬਾ ਹੋ ਗਿਆਂ।
ਪ੍ਰੀਤ ਘੱਲ ਕਲਾਂ
98144-89287