(ਸਮਾਜ ਵੀਕਲੀ)
ਕੋਈ ਤਰਸੇ ਮੰਜੇ ਬਿਸਤਰਿਆਂ ਨੂੰ,
ਕੋਈ ਸੌਵੇਂ ਵਿਚ ਰਜਾਈਆਂ ਦੇ।
ਕੋਈ ਪੀਂਦਾ ਦੁੱਧ ਮਲਾਇਆ ਵਾਲਾ,
ਕੋਈ ਮਰਦਾ ਬਿਨਾ ਦਵਾਈਆਂ ਦੇ।
ਕੋਈ ਖਾਵੇ ਪਰੌਂਠੇ ਆਲੂਆਂ ਵਾਲੇ,
ਕੋਈ ਤਰਸੇ ਮਿਸਿਆ ਸੁਕਿਆਂ ਨੂੰ।
ਕੋਈ ਪਾਉਂਦਾ ਕਪੜੇ ਬ੍ਰਾਂਡਡ ਜੀ,
ਕੋਈ ਤਰਸੇ ਪੈਰੀਂ ਜੁੱਤੀਆਂ ਨੂੰ।
ਕੋਈ ਪੜ੍ਹੇ ਅੰਗਰੇਜ਼ੀ ਸਕੂਲਾਂ ‘ਚ,
ਕੋਈ ਤਰਸੇ ਚਾਰ ਕਿਤਾਬਾਂ ਨੂੰ।
ਕੋਈ ਖੇਡੇ ਹਜ਼ਾਰਾਂ ਲੱਖਾਂ ‘ਚ,
ਕੋਈ ਕਰਦਾ ਦਸਾਂ ਵੀਹਾਂ ਦੇ ਹਿਸਾਬਾਂ ਨੂੰ।
ਕਹੇ “ਬੇਦੀ” ਵਾਹ ਦੁਨੀਆਂ ਦੇ ਮਾਲਕਾ,
ਇਹ ਕੈਸੀ ਤੂੰ ਖੇਡ ਬਣਾਈ,
ਕੋਈ ਜਾਂਦਾ ਤੇਰੇ ਅੱਗੇ ਮੱਥਾ ਟੇਕਣ,
ਕੋਈ ਬੈਠਾ ਬਾਹਰ ਬੋਰੀ ਵਿਛਾਈ।
ਬਲਦੇਵ ਸਿੰਘ ਬੇਦੀ
ਜਲੰਧਰ 9041925181