‘ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ ।।

ਪਿਰਤੀ ਸ਼ੇਰੋ

(ਸਮਾਜ ਵੀਕਲੀ)

ਔਰਤ ਦੀ ਜਿੰਦਗੀ 3 ਪੱੱਪੇ ਦੇ ਆਧਾਰਿਤ ਹੁੰਦੀ ਹੈ,ਔਰਤ ਦੀ ਜਿੰਦਗੀ  ਪਹਿਲਾ ਪੱਪੇ ਤੋ ਲੈਕੇ ਤੀਜਾ ਪੱਪੇ ਤੇ ਖਤਮ ਹੁੰਦੀ ਹੈ ਜਿਵੇ ਕਿ ਪਹਿਲਾ ਪਾਪਾ ਜਾ ਬਾਪੂ, ਦੂਜਾ ਪਤੀ, ਤੀਜਾ ਪੁੱਤਰ
ਪਹਿਲਾ ਪੱਪਾ (ਬਾਪੂ) ਇਹ ਦੁਨਿਆਂ ਦੇ ਵਿੱਚ ਔਰਤ ਹੀ ਔਰਤ ਨੂੰ  ਮਾਰਦੀ ਹੈ, ਜੇ ਘਰ ਵਿੱਚ  ਧੀ ਦਾ ਪੁੱਤ ਜਨਮ ਹੋ ਜਾਵੇ ਤਾਂ  ਧੀ ਨਾਲ ਵਿਤਕਰਾ ਕੀਤਾ ਜਾਂਦਾ  ਹੈ,ਪੁੱਤ ਪੈਦਾ ਹੋਣਤੇ ਲੋਕੀ ਭੰਗੜੇ ਪਾਉਂਦੇ ਨੇ ਤੇ ਰਿਸਤੇਦਾਰ ਗੁਵਾਢੀਆ ਨੂੰ ਵੀ ਇਸ ਖੁਸੀ ਵਿਚ ਸਾਮਿਲ ਕੀਤਾ ਜਾਂਦਾ ਹੈ ,ਜੇਕਰ ਘਰ ਵਿੱਚ  ਧੀ ਪੈਦਾ ਹੋਜੇ ਫੇਰ ਸਾਰਾ ਘਰ ਵਿੱਚ  ਖਾਮੋਸ਼ੀ ਵਾਲਾ  ਮਹੌਲ ਹੋ ਜਾਂਦਾ ਹੈ, ਬਾਪੂ ਦੇ ਦਿੱਤੇ ਅਸੂਲਾਂ  ਦੇ ਆਧਾਰ ਤੇ ਚੱਲਣਾ ਪੈਂਦਾ ਹੈ, ਜਦੋ ਤੱਕ ਧੀ ਨੂੰ  ਵਿਆਹ ਤੋਰ ਨਾ ਦਿੱਤਾ ਜਾਵੇ  ,
18 ਸਾਲ ਤੱਕ ਧੀ ਆਪਣੇ ਬਾਪੂ ਦੇ ਅਸੂਲਾਂ ਤੇ ਸਹੀ ਨਿਰਭਰ ਰਹਿਣਾ ਪੈਂਦਾ ਹੈ, ਅਤੇ ਆਪਣੀਆ ਸਾਰੀਆ ਖੁਸ਼ੀਆ ਤੇ ਰੀਝਾਂ ਨੂੰ  ਮਾਰਨਾ ਪੈਂਦਾ ਹੈ  ,18 ਸਾਲ ਉਮਰ ਹੋਣ ਤੇ ਧੀ ਨੂੰ  ਵਿਆਹ ਕੇ ਬਾਪੂ ਆਪਣਾ ਫਰਜ ਪੂਰਾ ਕਰ ਦਿੰਦਾ ਹੈ, ਧੀ ਦੀ ਬਿਨਾਂ  ਮਰਜੀ ਤੋ ਵਿਆਹ  ਕੇ ਕਿਸੇ ਅਣਜਾਣ ਵਿਅਕਤੀ ਕੋਲ  ਭੇਜ ਦਿੰਦਾ  ਹੈ, ਜਿਸਨੂੰ ਉਸ ਨੂੰ ਉਹ ਜਾਣਦੀ ਨਹੀ ਹੁੰਦੀ,ਤੇ ਆਪਣੇ ਭੈਣ ਭਰਾਵਾਂ ਤੋ ਦੂਰ ਕਿਸੇ ਅਣਜਾਣ ਵਿਅਕਤੀ ਨਾਲ  ਜਿ਼ੰਦਗੀ ਦੀ ਨਵੀ ਸੁਆਰਤ ਕਰਦੀ ਹੈ
ਦੂਜਾ ਪੱਪਾ (ਪਤੀ)  ਔਰਤ ਨੂੰ  ਸਦਾ ਹੀ ਇਹੇ ਆਸ ਹੁੰਦੀ ਹੈ ਕਿ ਉਸਦਾ ਪਤੀ ਹੀ ਉਸਦੇ ਸੁਪਨਿਆਂ ਨੂੰ ਸੱਚ ਕਰੇਗਾ, ਪਰ ਉਹਨੂੰ  ਇਹ ਨੀ ਪਤਾ  ਹੁੰਦਾ  ਕਿ ਉਹਦੇ ਬਾਪੂ ਨੇ ਪੈਸਿਆਂ ਵਾਲਾ  ਦੇਖਿਆਂ  ਉਸਨੂੰ  ਪਿਆਰ ਕਰਨ ਵਾਲਾ ਨਹੀਂ, ਪਰ ਕੁਦਰਤ ਨੂੰ ਕੁੱਝ ਹੋਰ ਮਨਜੂਰ ਹੁੰਦਾ, ਜਦੋ ਧੀ  ਪਤਾ ਲੱਗਦਾ ਹੈ ਕਿ ਉਸਦੇ  ਪਤੀ ਨਸੇੜੀ ਆ, ਉਸਦੇ ਸਾਰੇ ਅਰਮਾਨ ਟੁੱਟ ਜਾਂਦੇ ਹਨ, ਸਰਾਬ ਪੀਕੇ ਉਹ ਕੁੱਟਦਾ ਮਾਰਦਾ ਹੈ, ਅਤੇ  ਕਦੇ  ਵੀ ਉਸ ਨਾਲ  ਪਿਆਰ ਨਾਲ ਗੱਲਬਾਤ ਨਹੀਂ  ਕਰਦਾ, ਨਾਹਿ ਉਹ ਸਾਰਾ ਛੱਡ ਕੇ ਆਪਣੇ ਬਾਪੂ  ਕੋਲ ਜਾ ਸਕਦੀ ਹੁੰਦੀ  ਆ, ਕਿਉਕਿ ਬਾਪੂ ਨੇ ਵਿਆਹ  ਵਾਲੇ ਦਿਨ
ਟੋਲੀ ਤੋਰਨ ਵੇਲੇ ਕਹਿ ਦਿੰਦਾ ਆ, ਕਿ ਪੁੱਤ ਹੁਣ ਤੂੰ ਆਪਣਾ  ਖਿਆਲ  ਰੱਖੀ, ਹੁਣ ਤੇਰਾ ਸਹੁਰਾ ਘਰ ਹੀ ਤੇਰਾ ਅਸਲੀ ਘਰ ਆ,
ਦੁੱਖ ਤਕਲੀਫਾਂ ਦੇ ਨਾਲ  ਲੜਦੀ ਧੀ ਆਪਣੇ ਬਾਪੂ ਦੀ ਚਿੱਟੀ ਪੱਗ ਨੂੰ  ਦਾਗ ਨਹੀ ਲੱਗਣ ਦਿੰਦੀ, ਚਾਹੇ ਉਸਦਾ ਪਤੀ ਉਸਨੂੰ  ਸਰਾਬ ਨਾਲ  ਢੱਕ  ਮਾਰਦਾ ਕੁੱਟਦਾ ਹੋਵੇ, ਫੇਰ ਤਾਂ  ਉਸਦੀ ਜਿੰਦਗੀ  ਉਸਦੇ ਪੁੱਤਰ  ਦੇ ਹੱਥ ਵਿਚ  ਹੁੰਦੀ ਆ,
ਤੀਜਾ ਪੱਪਾ (ਪੁੱਤਰ)ਔਰਤ ਦੀ ਜਿੰਦਗੀ ਪਹਿਲਾ ਤੋ ਤੀਜੇ ਪੱਪੇ ਤੇ ਖਤਮ ਹੋ ਜਾਂਦੀ ਆ   ਪਹਿਲਾ ਪੁੱਤਰ  ਨੂੰ  ਨੌ ਮਹੀਨੇ  ਕੁੱਖ ਵਿਚ ਰੱਖਦੀ ਆ, ਫੇਰ ਜਦੋ ਪੁੱਤਰ  ਪੈਦਾ ਹੋ ਜਾਂਦਾ  ,ਆਪਣਾ ਆਪ  ਭੁੱਲ ਜਾਦੀ ਆ ਉਸਨੂੰ  ਪਾਲਣ ਦੇ ਲਈ,ਆਪ ਭੁੱਖੀ  ਰਹਿ ਆਪਣਾ  ਦੁੱਧ ਪਿਲਾਉਦੀ ਆ, ਕਿ ਮੇਰਾ ਪੁੱਤ  ਭੁੱਖਾ ਨਾ ਰਹਿ ਜਾਵੇ, ਕਿਉਕਿ ਮਾਂ ਦੀ ਆਖਰੀ ਉਮੀਦ  ਪੁੱਤ ਹੁੰਦੀ ਆ, ਜਿਹੜਾ ਜਿੰਦਗੀ  ਦਾ ਖੁਸ ਮਾਣਨਾ ਹੁੰਦਾ  ,ਉਹ ਮਾਂ ਪੁੱਤ ਦੇ ਸਿਰ ਮਾਣ ਸਕਦੀ ਆ, ਮਾਂ ਨੂੰ  ਆਪਣੇ ਪੁੱਤ ਦੇ ਜਵਾਨ ਦਾ ਬਹੁਤ ਮਾਣ  ਹੁੰਦਾ ਹੈ, ਮਾਂ  ਆਪਣੇ ਪੁੱਤ ਨੂੰ  ਕਾਮਯਾਬ  ਬਣਾਉਣ  ਕਠਿਨ ਰਾਸਤਿਆ ਦੀ ਪ੍ਰਵਾਹ ਨਹੀ ਕਰਦੀ, ਮਾਂ  ਆਪਣੇ ਬੱਚਿਆਂ ਨੂੰ ਪਾਲਣ ਦੇ ਲਈ ਆਪਣੇ ਆਪ ਨੂੰ  ਵੇਚ ਦਿੰਦੀ  ਆ, ਆਪ ਧੁੱਪਾ ਦੇ ਵਿੱਚ  ਸੜਦੀ ਆ ਪਰ ਪੁੱਤ ਨੂੰ  ਛਾਂਵਾ ਠੰਢੀਆਂ ਦਿੰਦੀ  ਆ,  ਇਸ ਲਈ ਤਾ ਪਹਿਲੇ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਸੋ ਕਿਉ ਮੰਦਾ ਆਖਿਐ ਨਿੱਤ ਜੰਮੇ ਰਾਜਨ,
ਪਿਰਤੀ ਸ਼ੇਰੋ
ਪਿੰਡ ਤੇ ਡਾਕ ਸ਼ੇਰੋਂ
ਜਿਲਾ ਸੰਗਰੂਰ
ਮੋ 98144 07342
Previous articleਅੱਜ ਲੱਗ ਗਿਆ ਪਤਾ ਮੁੱਲ ਕੀ ਕਿਸਾਨ ਦਾ
Next articleਕਿਸਾਨੀ ਔਰਤ ਦਿਵਸ