(ਸਮਾਜ ਵੀਕਲੀ)
ਜੇ ਦਿੱਲੀ ਵਾਹੁਣ ਆਏ ਹੋ ਤਾਂ ਚੰਗੀ ਤਰ੍ਹਾਂ ਵਾਹ ਦਿਓ
ਬਿੱਲਾਂ ਨਾਲ ਈ. ਵੀ. ਐੱਮ. ਵੀ ਜੜ੍ਹਾਂ ਤੋਂ ਹਿਲਾ ਦਿਓ
ਮੋਦੀ ਨੂੰ ਉਡੀਕੇ ਜੋ “ਸੁਧਾਰ ਘਰ” ਚਿਰ ਦਾ
ਵਕੀਲ ਖਰੇ ਜਿਹੇ ਤੋਂ ਮੰਜਾ ਓਥੇ ਜਲਦੀ ਡਹਾ ਦਿਓ
ਜਾਤੀਵਾਦ ਮੋੜ ਕੇ ਨਾ ਲੈ ਕੇ ਜਾਇਓ ਪਿੰਡਾਂ ਨੂੰ
ਰਾਜ-ਘਾਟ ਵਿੱਚ ਊਚ-ਨੀਚ ਡੂੰਘੀ ਦਫ਼ਨਾ ਦਿਓ
ਆਰ ਐੱਸ ਐੱਸ,ਬੀ ਜੇ ਪੀ,ਹੀ ਅਸਲ ਆਤੰਕਵਾਦ ਹੈ
ਲਾਲ ਕਿਲਿਓ ਨਗਾੜੇ ਤੇ ਮੁਨਿਆਦੀ ਕਰਵਾ ਦਿਓ
ਲਾਲੇ ਦੇ ਵੀ ਧੱਕੇ ਚੜ੍ਹਨੇ ਤੋਂ ਰਿਹੋ ਬੱਚ ਕੇ
ਇਹ ਓਸੇ ਮਾਂ ਦਾ ਪੁੱਤ ਆ ਨਕ਼ਾਬ ਮੂੰਹੋਂ ਲਾਹ ਦਿਓ
ਅਡਾਨੀ, ਅੰਬਾਨੀ ਜੋ ਘੁਣ ਵਾਂਗ ਖਾਣ ਦੇਸ਼ ਨੂੰ
ਮਨੀ, ਮੀਡੀਆ, ਮਾਫੀਏ ਤੇ ਕੀਟਨਾਸ਼ਕ ਛਿੜਕਾਅ ਦਿਓ
ਅਸਮਾਨਤਾ ਦਾ ਬੀਜ-ਨਾਸ਼ ਕਰੋ ਪੰਜਾਬ ਚੋਂ
ਖੁਸ਼ਵਿੰਦਰਾ ਆਗਾਜ਼ ਕਰੋ ਇਤਿਹਾਸ ਬਣਾ ਦਿਓ