(ਸਮਾਜ ਵੀਕਲੀ)
ਕੀ ਵਰਤ ਰਿਹਾ ਏ, ਕੀ ਵਾਪਰ ਰਿਹਾ ਏ
ਤੂੰ ਵੀ ਤਾਂ ਵੇਖ ਸਾਥੀ
ਮੈਂ ਆਪਣੇ ਦਿਲ ਦੀ ਅੱਗ ਕੱਢਕੇ
ਤਲੀ ਤੇ ਰੱਖੀ ਤੇਰੀ ਖ਼ਾਤਿਰ,
ਕੱਲ੍ਹਾ ਮੈਂ ਹੀ ਕਿਉਂ,
ਤੂੰ ਵੀ ਤਾਂ ਸੇਕ ਸਾਥੀ।
ਨਜ਼ਰ ਹੈ ਤਾਂ ਨਜ਼ਰ ਆਉਂਦਾ ਕਿਉਂ ਨਹੀਂ,
ਜ਼ਾਲਮ ਸਿਰ ਤੇਰੇ, ਤੂੰ ਨਜ਼ਰ ਮਿਲਾਉਂਦਾ ਕਿਉਂ ਨਹੀਂ।
ਕਿੰਨਾ ਚਿਰ ਤੁਰੇਗਾਂ ਇੰਝ ਨੀਵੀਂ ਪਾ ਪਾ ਕੇ
ਇਹ ਨਹੀਂ ਹਨ ਤੇਰੇ ਲੇਖ ਸਾਥੀ।
ਮੈਂ ਆਪਣੇ ਦਿਲ ਦੀ ਅੱਗ ਕੱਢਕੇ
ਤਲੀ ਤੇ ਰੱਖੀ ਤੇਰੀ ਖ਼ਾਤਿਰ,
ਕੱਲ੍ਹਾ ਮੈਂ ਹੀ ਕਿਉਂ
ਤੂੰ ਵੀ ਤਾਂ ਸੇਕ ਸਾਥੀ।
ਰਿਹਾ ਸਦੀਆਂ ਤੋਂ ਤੂੰ ਹਨੇਰੇ ਵਿਚ
ਤੇ ਉਹ ਰੱਖਦਾ ਰਿਹਾ ਹੈ।
ਚਾਨਣ ਸੀ ਹੱਕ ਤੇਰਾ, ਤੇਰੇ ਅੱਗੇ ਹੋ ਕੇ
ਪਰ ਉਹ ਢੱਕਦਾ ਰਿਹਾ ਹੈ।
ਭੁੱਲ ਗਿਆਂ ਏ ਤੂੰ ਕੌਣ ਏ, ਕਿਥੋਂ ਦਾ ਏਂ
ਜੋਰ ਪਾ ਕੇ ਕੁਝ ਤਾਂ ਚੇਤ ਸਾਥੀ।
ਮੈਂ ਆਪਣੇ ਦਿਲ ਦੀ ਅੱਗ
ਕੱਢਕੇ ਤਲੀ ਕੇ ਰੱਖੀ ਤੇਰੀ ਖ਼ਾਤਿਰ
ਕੱਲ੍ਹਾ ਮੈਂ ਹੀ ਕਿਉਂ
ਤੂੰ ਵੀ ਤਾਂ ਸੇਕ ਸਾਥੀ।
ਕਿ ਆਲਸ ਛੱਡ ਕਿ ਛੱਡ ਜੜ੍ਹ ਤੂੰ
ਹਿਲ-ਜੁਲ ਕਿ ਚੇਤਨਾ ਫੜ੍ਹ ਤੂੰ
ਨਿੱਤ ਨਵੇਂ ਤੋਂ ਨਵੇਂ ਖਿਆਲ ਘੜ੍ਹ ਤੂੰ
ਹਿੱਕ ਅਸਮਾਨ ਦੀ ਛੇਕ ਕੇ ਵੇਖ ਸਾਥੀ
ਮੈਂ ਆਪਣੇ ਦਿਲ ਦੀ ਅੱਗ ਕੱਢਕੇ
ਤਲੀ ਤੇ ਰੱਖੀ ਤੇਰੀ ਖਾਤਿਰ
ਕੱਲ੍ਹਾ ਮੈਂ ਹੀ ਕਿਉਂ
ਤੂੰ ਵੀ ਤਾਂ ਸੇਕ ਸਾਥੀ
ਹਿੱਲ ਕੇ ਹਿਲਣਾ ਹੀ ਜ਼ਿੰਦਗੀ ਏ
ਤੁਰ ਕਿ ਤੁਰਨਾ ਹੀ ਜ਼ਿੰਦਗੀ ਏ
ਲੜ ਕਿ ਲੜਨਾ ਹੀ ਜ਼ਿੰਦਗੀ ਏ
ਲੜ ਕੇ ਮਰ, ਕਿ ਮਰਨਾ ਹੀ ਜ਼ਿੰਦਗੀ ਏ।
ਦੱਬੇ ਪਏ ਖਿਆਲਾਂ ਨੂੰ ਕੁਝ ਤਾਂ ਰੇਤ ਸਾਥੀ।
ਮੈਂ ਆਪਣੇ ਦਿਲ ਦੀ ਅੱਗ ਕੱਢਕੇ
ਤਲੀ ਤੇ ਰੱਖੀ ਤੇਰੀ ਖ਼ਾਤਿਰ
ਕੱਲ੍ਹਾ ਮੈਂ ਹੀ ਕਿਉਂ
ਤੁ ਵੀ ਤਾਂ ਸੇਕ ਸਾਥੀ।