ਬਲ਼ਦਾ ਦੀਵਾ …..

ਬਿੰਦਰ ਇਟਲੀ

(ਸਮਾਜ ਵੀਕਲੀ)

ਮੈ ਮੜੀਆਂ ਦਾ ਬਲਦਾ ਦੀਵਾ
           ਸੁਨੇ ਰਾਹ ਰੌਸ਼ਨ ਕਰਦਾ ਹਾਂ
ਮੋਏ ਮੁਸਾਫ਼ਿਰਾਂ ਦੇ  ਅਫਸਾਨੇ
             ਰਾਤਾਂ ਜਾਗ ਕੇ ਪੜਦਾ ਹਾਂ .
ਪੁੱਤ ਜਵਾਨ ਦੀ ਰਾਖ ਸੁਲਗਦੀ
             ਰੋਂਦੀਆਂ ਮਾਂਵਾਂ ਜਰਦਾ ਹਾਂ.
ਹੰਝੂਆਂ ਦੀਆਂ ਬਰਸਾਤਾਂ ਤੱਕ ਕੇ
               ਜ਼ਜ਼ਬਾਤੀ ਹੋ ਹੜਦਾ ਹਾਂ
ਭੁੱਖ ਗਰੀਬੀ ਦੀਆਂ ਸਤਾਈਆਂ
                ਲਾਸ਼ਾਂ ਦੇ ਨਾਲ ਸੜਦਾ ਹਾਂ
ਅਬਲਾ ਤੱਕ  ਅਧਵਾਟੇ  ਮੋਈ
                ਹਟਕੋਰੇ  ਮੈ  ਭਰਦਾ ਹਾਂ
ਅਣਜੰਮੀ ਤੱਕ ਲਾਲਚ ਸਾੜੀ
                ਦਿਲ ਤੇ ਪੱਥਰ ਧਰਦਾਂ ਹਾਂ
ਸੱਧਰਾਂ ਦੇ ਤੱਕ ਤਿੜਕੇ ਚੂੜੇ
                 ਮੈਂ ਵੀ ਸੀਨਾਂ ਫੜਦਾਂ ਹਾਂ
ਮਜ੍ਹਬੀ ਰੰਗਤ ਮੌਤ ਦੇ ਮੰਜਰ
                 ਤੱਕ ਤੱਕ ਕੇ ਮੈ ਮਰਦਾ ਹਾਂ
ਸਵਰਗ ਨਰਕ ਮੈ ਤੱਕਦਾ ਇਥੇ
                 ਹੋਰ ਨਾ ਤੱਕਾਂ ਡਰਦਾ ਹਾਂ
ਰੋਸ਼ਨੀ ਮੇਰੀ ਨੀਵ ਉਮੀਦ ਦੀ
                 ਤੁਫਾਨਾ ਨਾਲ ਲੜਦਾ ਹਾਂ
ਘੁੱਪ ਹਨੇਰੀਆਂ ਰਾਤਾਂ ਦੇ ਵਿੱਚ
                 ਮੈਂ ਸੂਰਜ ਬਣ ਚੜਦਾ ਹਾਂ
ਪਿਛੇ ਮੁੜਕੇ ਕੋਈ ਨਾਂ ਤੱਕਦਾ
                 ਪਰ ਬਿੰਦਰਾ ਮੈ ਖੜਦਾ ਹਾਂ
ਬਿੰਦਰ
ਜਾਨ -ਏ-ਸਾਹਿਤ ਇਟਲੀ
00393278159218
Previous articleUN envoy meets Cyriot leaders over new peace talks
Next articleਖੈੜਾ ਦੋਨਾ ਜ਼ੋਨ ਦੇ ਵੱਖ ਵੱਖ ਪਿੰਡਾਂ ਨੂੰ ਵਿਕਾਸ ਕਾਰਜਾਂ ਲਈ ਚੈੱਕ ਤਕਸੀਮ