ਨਵੀਂ ਦਿੱਲੀ (ਸਮਾਜ ਵੀਕਲੀ) : ਕੌਮੀ ਰਾਜਧਾਨੀ ਦਿੱਲੀ ਵੀ ਬਰਡ ਫੂਲ ਦੀ ਜ਼ੱਦ ’ਚ ਆ ਗਈ ਹੈ। ਭੋਪਾਲ ਅਧਾਰਿਤ ਲੈਬਾਰਟਰੀ ’ਚ ਜਾਂਚ ਲਈ ਭੇਜੇ ਸਾਰੇ 8 ਨਮੂਨਿਆਂ ਦੀ ਰਿਪੋਰਟ ਪਾਜ਼ੇਟਿਵ ਆਉਣ ਮਗਰੋਂ ਦਿੱਲੀ ’ਚ ਬਰਡ ਫਲੂ ਹੋਣ ਦੀ ਪੁਸ਼ਟੀ ਹੋ ਗਈ ਹੈ। ਇਹ ਨਮੂਨੇ ਮਯੂਰ ਵਿਹਾਰ ਫੇਜ਼ 3 ਦੇ ਪਾਰਕ, ਸੰਜੈ ਲੇਕ ਤੇ ਦਵਾਰਕਾ ਤੋਂ ਲਏ ਗਏ ਸੀ। ਵਿਕਾਸ ਵਿਭਾਗ ਦੀ ਪਸ਼ੂ ਪਾਲਣ ਇਕਾਈ ਤੋਂ ਡਾ.ਰਾਕੇਸ਼ ਸਿੰਘ ਨੇ ਕਿਹਾ ਕਿ ਨਮੂਨੇ ਏਵੀਅਨ ਇਨਫਲੂਏਂਜ਼ਾ ਲਈ ਪਾਜ਼ੇਟਿਵ ਪਾਏ ਗਏ ਹਨ। ਕਾਬਿਲੇਗੌਰ ਹੈ ਕਿ ਦਿੱਲੀ ਨੌਵਾਂ ਰਾਜ ਹੈ ਜਿਥੇ ਬਰਡ ਫਲੂ ਦੀ ਪੁਸ਼ਟੀ ਹੋਈ ਹੈ। ਇਸ ਤੋਂ ਪਹਿਲਾਂ ਹਰਿਆਣਾ, ਹਿਮਾਚਲ ਪ੍ਰਦੇਸ਼, ਰਾਜਸਥਾਨ, ਯੂਪੀ, ਗੁਜਰਾਤ, ਮਹਾਰਾਸ਼ਟਰ, ਮੱਧ ਪ੍ਰਦੇਸ਼ ਤੇ ਕੇਰਲਾ ਇਸ ਦੀ ਮਾਰ ਹੇਠ ਆ ਚੁੱਕੇ ਹਨ।
HOME ਦਿੱਲੀ ’ਚ ਵੀ ਬਰਡ ਫਲੂ ਦੀ ਪੁਸ਼ਟੀ