ਸਮੇਂ ਦੀਏ ਸਰਕਾਰੇ

ਮੂਲ ਚੰਦ ਸ਼ਰਮਾ
(ਸਮਾਜ ਵੀਕਲੀ)
ਆਖਰ ਇੱਕ ਦਿਨ ਕਰਨਾ ਪਊਗਾ
ਸੁਆਗਤ ਹੀ ਮਹਿਮਾਨਾਂ ਦਾ  ।
ਨਹੀਂ ਤਾਂ ਰਸਤਾ ਰੋਕ ਦੇਣਾ ਏਂ
ਇਹਨਾਂ ਨੇ ਦੋਹਾਂ ਜਹਾਨਾਂ ਦਾ  ।
ਇੱਕ ਵਾਰੀ ਪਹਿਲਾਂ ਦੱਸਿਆ ਸੀ
ਅੱਜ ਦੁਬਾਰਾ ਦੱਸ ਦਿੱਤਾ  ;
ਰੋਹ ਫ਼ੋਰਸਾਂ ਤੋਂ ਨਈਂ ਰੁਕਣਾ
ਅੱਕੇ ਹੋਏ ਕਿਰਸਾਨਾਂ ਦਾ  ।
2.
ਪਹਿਲਾਂ ਪੰਜਾਬੀਆਂ ਗੱਲ ਸਮਝਾਈ
ਪਰ ਤੈਨੂੰ ਸਮਝ ਨਾ ਆਈ ।
ਆਖਰ ਅੱਜ ਹਰਿਆਣਵੀਆਂ ਨੇ
ਚੰਗੀ ਤਰਾ੍ਂ ਸਮਝਾਈ  ।
ਉਹ ਤਾਂ ਚਲੋ ਬਿਗਾਨੇ ਸੀ ਪਰ
ਇਹ ਤਾਂ ਤੇਰੇ ਅਪਣੇ ਸਨ  ;
ਅਪਣਿਆਂ ਨੂੰ ਸੋਧ ਬਿਲਾਂ ਦੀ
ਦੱਸ ਦਿੰਦੇ ਵਡਿਆਈ  ।
3
ਕੰਧ ਤੇ ਲਿਖਿਆ ਪੜ੍ ਲੈ
ਨਹੀਂ ਤਾਂ ਪਛਤਾਵੇਂਗੀ  ।
ਜੇਕਰ ਸਮੇਂ ਦੀਏ ਸਰਕਾਰੇ
ਨੀ ਵਕਤ ਗੁਆਵੇਂਗੀ  ।
ਇਹ ਕਾਲ਼ੇ ਪੀਲ਼ੇ ਕਨੂੰਨ ਤਾਂ
ਗੱਲਾਂ ਦੂਰ ਦੀਆਂ  ;
ਮੈਨੂੰ ਲਗਦਾ ਏ ਕਿ ਤੂੰ
ਸਰਕਾਰ ਗੁਆਵੇਂਗੀ  ।
        ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ( ਪੰਜਾਬ )
              148024
Previous articleਲੋਹੜੀ ਨਵੇਂ ਜੀਵਾਂ ਦੀ
Next articleਪੰਜਾਬੀ ਸਾਹਿਤ ਦੀ ਸੇਵਾ ਦਾ ਨਿਵੇਕਲਾ ਅੰਦਾਜ਼