(ਸਮਾਜ ਵੀਕਲੀ)
ਪਿਛਲੇ ਕੁਝ ਸਾਲਾਂ ਤੋਂ ਜਗ੍ਹਾ ਜਗ੍ਹਾ ਧੀਆਂ ਦੀ ਲੋਹੜੀ ਮਨਾਈ ਜਾ ਰਹੀ ਹੈ। ਇਹ ਵੀ ਬਿਲਕੁਲ ਉਸੇ ਤਰ੍ਹਾਂ ਦਾ ਇੱਕ ਪਾਸੜ ਸਮਾਰੋਹ ਜਾਪਦਾ ਹੈ, ਜਿਸ ਤਰ੍ਹਾਂ ਲੰਮੇ ਸਮੇਂ ਤੋਂ ਸਿਰਫ਼ ਪੁੱਤਰਾਂ ਦੀ ਲੋਹੜੀ ਦੇ ਰੂਪ ਵਿੱਚ ਮਨਾਇਆ ਜਾ ਰਿਹਾ ਹੈ।ਅਜਿਹੇ ਸਮਾਰੋਹ ਕਰਕੇ ਅਸੀਂ ਬੱਚਿਆਂ ਦੇ ਮਨਾਂ ਅੰਦਰੋਂ ਲਿੰਗੀ ਮਤਭੇਦ ਖਤਮ ਕਰਨ ਦੀ ਕਾਮਨਾ ਕਿਸ ਤਰ੍ਹਾਂ ਕਰ ਸਕਦੇ ਹਾਂ।
ਸਾਡੇ ਮਨਾਂ ਵਿੱਚ ਜੰਮਿਆ ਇੱਕ ਪਾਸੜ ਲਿੰਗੀ ਮਤਭੇਦ, ਇਸ ਤਰ੍ਹਾਂ ਦੇ ਕੂੜ ਵਰਤਾਰੇ ਨੂੰ ਜਨਮ ਦਿੰਦਾ ਹੈ। ਸਿਰਫ਼ ਧੀਆਂ ਜਾਂ ਸਿਰਫ਼ ਪੁੱਤਰਾਂ ਨੂੰ ਸਮਰਪਿਤ ਲੋਹੜੀ ਸਮਾਰੋਹ ਸਿਰਫ਼ ਸਾਡੀ ਅਗਿਆਨਤਾ ਦਾ ਪ੍ਰਤੀਕ ਹੈ। ਅਸਲ ਵਿੱਚ ਸਾਡੀ ਜਿੰਦਗੀ ਵਿੱਚ ਇੱਕ ਨਵੇਂ ਜੀਵ(ਪੁਲਿੰਗ ਹੋਵੇ ਜਾਂ ਇਸਤਰੀ ਲਿੰਗ) ਦਾ ਆਗਮਨ ਇੱਕ ਅਣਮੁੱਲੀ ਘਟਨਾ ਹੈ। ਉਸ ਨੰਨ੍ਹੀ ਰੂਹ ਦੇ ਇਸ ਰੰਗ ਬਿਰੰਗੀ ਦੁਨੀਆਂ ਵਿੱਚ ਆਉਣ ਦਾ ਸਵਾਗਤਮ ਉਤਸਵ ਹੀ ਲੋਹੜੀ ਹੈ।
ਆਓ, ਇੱਕ ਨਵੀਂ ਪਿਰਤ ਪਾਈਏ,
ਲੋਹੜੀ ਨਵੇਂ ਜੀਵ ਦੀ ਮਨਾਈਏ …
ਅਮਨ ਜੱਖਲਾਂ