ਮੋਗਾ (ਸਮਾਜ ਵੀਕਲੀ) : ਇਥੇ ਥਾਣਾ ਸਮਾਲਸਰ ਅਧੀਨ ਪਿੰਡ ਰੋਡੇ ਵਿਖੇ ਲੰਘੀ ਰਾਤ ਕੁਝ ਲੋਕਾਂ ਨੇ ਜੀਓ ਦੇ ਟਾਵਰ ਦੀ ਭੰਨ ਤੋੜ ਕਰਕੇ ਉਸ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਅੱਗ ਕਾਰਨ ਟਾਵਰ ਦੇ ਉਪਕਰਣ ਸੜ ਕੇ ਸਵਾਹ ਹੋ ਗਏ। ਪੁਲੀਸ ਅਧਿਕਾਰੀਆਂ ਨੇ ਕਿਹਾ ਕਿ ਇਸ ਵਾਰਦਾਤ ਨੂੰ ਅਣਪਛਾਤੇ ਲੋਕਾਂ ਵਲੋਂ ਅੰਜਾਮ ਦਿੱਤਾ ਗਿਆ ਹੈ। ਕੰਪਨੀ ਦੇ ਤਕਨੀਸ਼ਨਾਂ ਦੀ ਸ਼ਿਕਾਇਤ ’ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਡੀਐੱਸਪੀ ਬਾਘਾਪੁਰਾਣਾ ਜਸਬਿੰਦਰ ਸਿੰਘ ਖਹਿਰਾ ਤੇ ਥਾਣਾ ਸਮਾਲਸਰ ਮੁਖੀ ਇੰਸਪੈਕਟਰ ਜਗਤਾਰ ਸਿੰਘ ਨੇ ਦੱਸਿਆ ਕਿ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
HOME ਮੋਗਾ: ਪਿੰਡ ਰੋਡੇ ਵਿੱਚ ਰਿਲਾਇੰਸ ਜੀਓ ਦਾ ਟਾਵਰ ਸਾੜਿਆ