11 ਜਨਵਰੀ ਨੂੰ ਕਾਲੇ ਕਾਨੂੰਨਾਂ ਖਿਲਾਫ਼ ਵਿਸ਼ਾਲ ਟਰੈਕਟਰ ਮਾਰਚ ਕੱਢਾਂਗੇ – ਖੰਗੂੜਾ

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਹੁਸ਼ਿਆਰਪੁਰ ਵਲੋਂ 11 ਜਨਵਰੀ ਦਿਨ ਸੋਮਵਾਰ ਨੂੰ ਮੋਦੀ ਸਰਕਾਰ ਦੇ ਕਾਲੇ ਕਾਨੂੰਨਾਂ ਖਿਲਾਫ ਵਿਸ਼ਾਲ ਟਰੈਕਟਰ ਰੋਸ ਮਾਰਚ ਕੱਢਿਆ ਜਾਵੇਗਾ। ਇਸ ਸਬੰਧੀ ਪ੍ਰਧਾਨ ਗੁਰਵਿੰਦਰ ਖੰਗੂੜਾ ਨੇ ਕਿਹਾ ਕਿ ਸਮੂਹ ਭਾਈਚਾਰਾ ਇਸ ਮੌਕੇ ਆਪਣੇ ਟਰੈਕਟਰ ਕਾਰਾਂ, ਮੋਟਰਸਾਈਕਲ ਅਤੇ ਹੋਰ ਵਾਹਨ ਲੈ ਕੇ ਵੱਧ ਤੋਂ ਵੱਧ ਗਿਣਤੀ ਵਿਚ ਸ਼ਾਮਚੁਰਾਸੀ ਵਿਖੇ ਪਹੰੁਚੇ। ਇਹ ਰੋਸ ਮਾਰਚ ਸ਼ਾਮਚੁਰਾਸੀ ਤੋਂ ਹੁੰਦਾ ਹੋਇਆ ਕਠਾਰ, ਨਸਰਾਲਾ, ਹੁਸ਼ਿਆਰਪੁਰ ਤੋਂ ਟਾਂਡਾ, ਬਾਈਪਾਸ, ਲਾਚੋਵਾਲ, ਬੁੱਲ੍ਹੋਵਾਲ, ਨੰਦਾਚੋਰ ਤੋਂ ਵਾਪਸੀ ਸ਼ਾਮਚੁਰਾਸੀ ਸੰਪੰਨ ਹੋਵੇਗਾ।

Previous articleਰੁਲ਼ਦੂ ਨੂੰ ਬੋਲਣਾ ਪਿਆ
Next articleਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਹੁਸ਼ਿਆਰਪੁਰ ਦੀ ਸਰਬਸੰਮਤੀ ਨਾਲ ਚੋਣ