(ਸਮਾਜ ਵੀਕਲੀ)
ਮਸਲੇ ਤੇਰੇ ਹੱਲ ਹੋਣਗੇ !
ਅੱਜ ਨਹੀਂ ਤੇ ਕੱਲ੍ਹ ਹੋਣਗੇ !
ਜਿਹੜੇ ਅੱਜ ਖਿਲਾਫ਼ ਨੇ ਤੇਰੇ,
ਭਲਕੇ ਤੇਰੇ ਵੱਲ ਹੋਣਗੇ !
ਇਹ ਤਾਂ ਹਾਲ਼ੇ ਸ਼ੁਰੂਆਤ ਹੈ,
ਹੋਰ ਬੜੇ ਵਲ-ਛੱਲ ਹੋਣਗੇ !
ਤੇਰੇ ਖੇਤਾਂ ਤੇ ਹੀ ਅੱਖ ਨਹੀਂ,
ਘਰ-ਬਾਹਰ ਵੀ ਮੱਲ ਹੋਣਗੇ !
ਅੱਤਵਾਦੀ, ਵੱਖਵਾਦੀ ਕਹਿਣਗੇ,
ਜੋ ਦੁਸ਼ਮਣ ਦੇ ਵੱਲ ਹੋਣਗੇ !
ਹਾਕਮ ਦੇ ਕੋਝੇ ਮਨਸੂਬੇ ,
“ਮੀਤ” ਕਦੇ ਨਾ ਹੱਲ ਹੋਣਗੇ !