ਵਾਸ਼ਿੰਗਟਨ (ਸਮਾਜ ਵੀਕਲੀ) : ਅਮਰੀਕਾ ਦੀਆਂ ਉੱਚ ਸੁਰੱਖਿਆ ਏਜੰਸੀਆਂ ਨੇ ਇੱਕ ਸਾਂਝੇ ਬਿਆਨ ’ਚ ਪੁਸ਼ਟੀ ਕੀਤੀ ਹੈ ਕਿ ਅਮਰੀਕਾ ਸਰਕਾਰ ਦੇ ਵਿਭਾਗਾਂ ਅਤੇ ਨਿਗਮਾਂ ’ਚ ਹੈਕਿੰਗ ਲਈ ਸੰਭਾਵਿਤ ਤੌਰ ’ਤੇ ਰੂਸ ਜ਼ਿੰਮੇਵਾਰ ਹੈ। ਇਸ ਦੇ ਨਾਲ ਉਨ੍ਹਾਂ ਰਾਸ਼ਟਰਪਤੀ ਡੋਨਲਡ ਟਰੰਪ ਦੇ ਉਸ ਦਾਅਵੇ ਨੂੰ ਖਾਰਜ ਕਰ ਦਿੱਤਾ, ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਇਸ ਪਿੱਛੇ ਚੀਨ ਦਾ ਹੱਥ ਹੋ ਸਕਦਾ ਹੈ।
ਬਿਆਨ ’ਚ ਕਿਹਾ ਗਿਆ ਕਿ ਤੱਥ ਅਮਰੀਕਾ ਸਰਕਾਰ ਦੇ ਸੰਚਾਲਨਾਂ ਨੂੰ ਨੁਕਸਾਨ ਪਹੁੰਚਾਉਣ ਜਾਂ ਰੁਕਾਵਟ ਪਾਉਣ ਦੀ ਬਜਾਇ ਰੂਸ ਦੀਆਂ ਖ਼ੁਫੀਆ ਕਾਰਵਾਈਆਂ ਵੱਲ ਇਸ਼ਾਰਾ ਕਰਦੇ ਹਨ। ਐੱਫਬੀਆਈ ਤੇ ਹੋਰ ਸੁਰੱਖਿਆ ਏਜੰਸੀਆਂ ’ਤੇ ਅਧਾਰਿਤ ਸਾਈਬਕ ਕਾਰਜਸਮੂਹ ਵੱਲੋਂ ਮੰਗਲਵਾਰ ਕਿਹਾ ਗਿਆ, ‘ਇਹ ਇੱਕ ਗੰਭੀਰ ਮਾਮਲਾ ਹੈ, ਜਿਸ ਨੂੰ ਸੁਧਾਰਨ ਲਈ ਨਿਰੰਤਰ ਅਤੇ ਸਮਰਪਿਤ ਯਤਨਾਂ ਦੀ ਲੋੜ ਹੋਵੇਗੀ।