ਤਮਿਲਾਂ ਦੀਆਂ ਉਮੀਦਾਂ ਪੂਰੀਆਂ ਕਰਨੀਆਂ ਸ੍ਰੀਲੰਕਾ ਦੇ ਹਿੱਤ ’ਚ: ਜੈਸ਼ੰਕਰ

ਕੋਲੰਬੋ (ਸਮਾਜ ਵੀਕਲੀ) : ਭਾਰਤ ਨੇ ਬੁੱਧਵਾਰ ਸ੍ਰੀਲੰਕਾ ਨੂੰ ਅਪੀਲ ਕੀਤੀ ਕਿ ਉਹ ਮੇਲ-ਮਿਲਾਪ ਦੀ ਪ੍ਰਕਿਰਿਆ ਤਹਿਤ ‘ਆਪਣੇ ਖ਼ੁਦ ਦੇ ਹਿੱਤਾਂ ਵਿੱਚ’ ਇੱਕ ਸੰਗਠਤ ਦੇਸ਼ ਅੰਦਰ ਸਮਾਨਤਾ, ਨਿਆਂ ਅਤੇ ਸਨਮਾਨ ਦੀਆਂ ਘੱਟ ਗਿਣਤੀ ਤਮਿਲਾਂ ਉਮੀਦਾਂ ਨੂੰ ਪੂਰਾ ਕਰੇ। ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਆਪਣੇ ਸ੍ਰੀਲੰਕਾਈ ਹਮਰੁਤਬਾ ਦਿਨੇਸ਼ ਗੁਨਾਵਰਧਨੇ ਨਾਲ ਸਾਂਝੀ ਪ੍ਰੈੱਸ ਕਾਨਫਰੰਸੀ ਦੌਰਾਨ ਸ੍ਰੀਲੰਕਾ ਦੀ ਮੇਲ-ਮਿਲਾਪ ਪ੍ਰਕਿਰਿਆ ਵਿੱਚ ਭਾਰਤ ਦੇ ਸਮਰਥਨ ਅਤੇ ਜਾਤੀ ਸੁਹਿਰਦਤਾ ਨੂੰ ਉਤਸ਼ਾਹਿਤ ਕਰਨ ਵਾਲੇ ‘ਸਮਾਵੇਸ਼ੀ ਰਾਜਨੀਤਕ ਦ੍ਰਿਸ਼ਟੀਕੋਣ’ ਨੂੰ ਉਭਾਰਿਆ।

ਸ੍ਰੀ ਜੈਸ਼ੰਕਰ ਇਸ ਆਪਣੇ ਪਹਿਲੇ ਵਿਦੇਸ਼ ਦੌਰੇ ’ਤੇ ਸ੍ਰੀਲੰਕਾ ’ਚ ਹਨ।ਉਨ੍ਹਾਂ ਕਿਹਾ ਕਿ ਖੇਤਰ ’ਚ ਸ਼ਾਂਤੀ ਤੇ ਖੁਸ਼ਾਹਾਲੀ ਨੂੰ ਬੜ੍ਹਾਵਾ ਦੇਣ ਦੇ ਆਪਣੇ ਯਤਨਾਂ ’ਚ ਭਾਰਤ ਹਮੇਸ਼ਾ ਸ੍ਰੀਲੰਕਾ ਦੀ ਏਕਤਾ, ਸਥਿਰਤਾ ਅਤੇ ਖੇਤਰੀ ਅਖੰਡਤਾ ਪ੍ਰਤੀ ਵਚਨਬੱਧ ਰਿਹਾ ਹੈ। ਸ੍ਰੀਲੰਕਾ ’ਚ ਵਿੱਚ ਮੇਲ-ਮਿਲਾਪ ਦੀ ਪ੍ਰਕਿਰਿਆ ਪ੍ਰਤੀ ਸਾਡਾ ਸਮਰਥਨ ਦੂਰਗਾਮੀ ਹੈ ਅਤੇ ਅਸੀਂ ਜਾਤੀ ਸੁਹਿਰਦਤਾ ਨੂੰ ਵਧਾਉਣ ਲਈ ਇੱਕ ਸਮਾਵੇਸ਼ੀ ਰਾਜਨੀਤਕ ਦ੍ਰਿਸ਼ਟੀਕੋਣ ਰੱਖਦੇ ਹਾਂ।’ ਜੈਸ਼ੰਕਰ ਨੇ ਕਿਹਾ, ‘ਇੱਕ ਸੰਗਠਤ ਸ੍ਰੀਲੰਕਾ ਅੰਦਰ ਸਮਾਨਤਾ, ਨਿਆਂ ਅਤੇ ਸਨਮਾਨ ਦੀਆਂ ਘੱਟ ਗਿਣਤੀ ਤਮਿਲਾਂ ਉਮੀਦਾਂ ਨੂੰ ਪੂਰਾ ਕਰਨਾ ਖ਼ੁਦ ਸ੍ਰੀਲੰਕਾ ਦੇ ਹਿਤਾਂ ਵਿੱਚ ਹੈ।’ ਇਸੇ ਦੌਰਾਨ ਉਨ੍ਹਾਂ ਇਹ ਵੀ ਕਿਹਾ ਕਿ  ਕਰੋਨਾਵਾਇਰਸ ਮਹਾਮਾਰੀ ਨਾਲ ਭਾਰਤ ਤੇ ਸ੍ਰੀਲੰਕਾ ਦੇ ਦੁਵੱਲੇ ਰਿਸ਼ਤਿਆਂ ’ਤੇ ਕੋਈ ਅਸਰ ਨਹੀਂ ਪਿਆ ਹੈ। ਦੋਵੇਂ ਮੁਲਕ ਹੁਣ ਕੋਵਿਡ ਤੋਂ ਬਾਅਦ ਦੇ ਤਾਲਮੇਲ ’ਤੇ ਵਿਚਾਰ ਕਰ ਰਹੇ ਹਨ।

Previous articleਤਾਲਾਬੰਦੀ ਨੇ ਜ਼ਿੰਦਗੀ ਵੇਖਣ ਦਾ ਨਜ਼ਰੀਆ ਬਦਲਿਆ: ਸੋਨੂੰ ਸੂਦ
Next articleਬਰਤਾਨੀਆ: ਵਿੱਕੀਲੀਕਸ ਦੇ ਸੰਸਥਾਪਕ ਅਸਾਂਜ ਨੂੰ ਨਾ ਮਿਲੀ ਜ਼ਮਾਨਤ