(ਸਮਾਜ ਵੀਕਲੀ)
ਰੁਲ਼ਦੂ ਨੂੰ ਤਾਂ ਪਤਾ ਹੀ ਸੀ
ਕਿ ਇਹਨਾਂ ਤਿਲਾਂ ਵਿੱਚ ਤੇਲ ਨਹੀਂ ।
ਈ ਵੀ ਐਮ ‘ਚੋਂ ਪੈਦਾ ਹੋਇਆਂ ਦਾ
ਜਨਤਾ ਨਾਲ਼ ਕੋਈ ਮੇਲ ਨਹੀਂ ।
ਬੰਦਾ ਬਹਾਦਰ ਤੋਂ ਹੁਣ ਤਾਈਂ
ਧਰਤੀ ਨੂੰ ਅਸੀਂ ਮਾਂ ਕਹਿੰਦੇ ਹਾਂ ;
ਧਰਤੀ ਪੁੱਤਰਾਂ ਦੇ ਨਾਲ਼ ਆਢਾ
ਲੱਲੂ ਪੰਜੂ ਦਾ ਖੇਲ ਨਹੀਂ ।
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ( ਪੰਜਾਬ )
94784 08898