(ਸਮਾਜ ਵੀਕਲੀ)
ਹਰ ਮਸਲੇ ਦਾ ਹੱਲ ਹੁੰਦਾ ਹੈ
ਅੱਜ ਨਹੀਂ ਤਾਂ ਕੱਲ ਹੁੰਦਾ ਹੈ ।
ਹਿੰਮਤ ਹਾਰ ਕੇ ਬਹਿ ਜਾਵੇ ਜੋ
ਉਹ ਨਾਂ ਅਸਲੀ ਮੱਲ ਹੁੰਦਾ ਹੈ ।
ਆਖੇ ਜੋ ਅੰਬਰੋੰ ਮੈੱ ਤਾਰੇ ਤੋੜਾਂ
ਮਨ ਵਿੱਚ ਉਹਦੇ ਛਲ ਹੁੰਦਾ ਹੈ।
ਮੰਜਿਲ ਪਾਉਣ ਦੀ ਜੋ ਧਾਰ ਲੈਂਦਾ
ਉਹ ਪੱਕਾ ਜਿੱਤ ਦੇ ਵੱਲ ਹੁੰਦਾ ਹੈ।
ਰੱਬ ਦੇ ਉੱਤੇ ਜੋ ਛੱਡਦਾ ਡੋਰਾਂ
ਬੰਦਾ ਆਲਸੀ ਨਿਠਲ ਹੁੰਦਾ ਹੈ।
ਮਿਹਨਤ ਦਾ ਜੋ ਪੱਲਾ ਫੜਦਾ
ਉਸਨੂੰ ਮਿਲਦਾ ਫਲ਼ ਹੁੰਦਾ ਹੈ।
ਸੱਚ ਜਿਓਣਿਆ ਜਦ ਵੀ ਜਿੱਤੇ
ਸੱਚਾ ਉਹੀ ਖੁਸ਼ੀ ਦਾ ਪਲ਼ ਹੁੰਦਾ ਹੈ।
ਜਤਿੱਦਰ ਭੁੱਚੋ
9501475400