ਅਰਬਨ ਅਸਟੇਟ ਤੋਂ ਜਥਿਆਂ ਨੇ ਕਿਸਾਨ ਮੋਰਚੇ ਵਿੱਚ ਕੀਤੀ ਸ਼ਿਰਕਤ

ਕੈਪਸ਼ਨ-ਅਰਬਨ ਅਸਟੇਟ ਕਪੂਰਥਲਾ ਤੋਂ ਕਿਸਾਨ ਮੋਰਚੇ ਵਿੱਚ ਸ਼ਾਮਲ ਜਥੇ ਜਥਾ

 

ਗੁਰਮੁਖ ਸਿੰਘ ਬਾਬਾ ਦੀ ਅਗਵਾਈ ਵਿਚ ਬੀਬੀਆਂ ਅਤੇ ਬੱਚਿਆਂ ਸਮੇਤ ਵੱਡਾ ਜਥਾ ਹੋਇਆ ਸ਼ਾਮਲ

ਕਪੂਰਥਲਾ, (ਕੌੜਾ)- ਅਰਬਨ ਅਸਟੇਟ ਕਪੂਰਥਲਾ ਦੇ ਨਿਵਾਸੀ ਲਗਾਤਾਰ ਜਥਿਆਂ ਦੇ ਰੂਪ ਵਿੱਚ ਸਿੰਧੂ ਬਾਰਡਰ ਅਤੇ ਟਿਕਰੀ ਬਾਰਡਰ ਤੇ ਚੱਲ ਰਹੇ ਕਿਸਾਨੀ ਧਰਨਿਆਂ ਚ ਸ਼ਾਮਲ ਹੋ ਰਹੇ ਹਨ। ਇਸੇ ਕੜੀ ਤਹਿਤ ਬੀਤੇ ਦਿਨੀਂ ਗੁਰਮੁਖ ਸਿੰਘ ਬਾਬਾ ਨਰਿੰਦਰਪਾਲ ਸਿੰਘ ਅਤੇ ਜਗਤਾਰ ਸਿੰਘ ਆਦਿ ਅਗਵਾਈ ਵਿੱਚ ਇੱਕ ਜਥਾ ਬੀਬੀਆਂ ਅਤੇ ਬੱਚਿਆਂ ਸਮੇਤ ਸਿੰਧੂ ਬਾਰਡਰ ਤੇ ਕੁੰਡਲੀ ਬਾਰਡਰ ਤੇ ਚੱਲ ਰਹੇ ਧਰਨਿਆਂ ਵਿੱਚ ਸ਼ਾਮਲ ਹੋਇਆ ।

ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਬੀਬੀ ਹਰਪ੍ਰੀਤ ਕੌਰ ਅਤੇ ਬੀਬੀ ਬਲਜੀਤ ਕੌਰ ਨੇ ਦੱਸਿਆ ਕਿ ਅੰਨ ਦਾਤਿਆਂ ਦਾ ਸੰਘਰਸ਼ ਸਮੂਹ ਵਰਗਾਂ ਦਾ ਸੰਘਰਸ਼ ਹੈ। ਇਸ ਲਈ ਅਸੀਂ ਪਰਿਵਾਰਾਂ ਸਮੇਤ ਬੱਚਿਆਂ ਨੂੰ ਲੈ ਕੇ ਕਿਸਾਨਾਂ ਨਾਲ ਇਕਜੁੱਟਤਾ ਦਰਸਾਉਣ ਲਈ ਸ਼ਾਮਿਲ ਹੋਏ ਹਾਂ। ਜਥੇ ਵਿੱਚ ਸ਼ਾਮਲ ਅਮਨਦੀਪ ਕੌਰ, ਨਰਿੰਦਰਪਾਲ ਕੌਰ, ਰਵਿੰਦਰ ਕੌਰ, ਜਸਵੀਰ ਕੌਰ, ਕੁਲਵੰਤ ਕੌਰ ਨੇ ਕਿਹਾ ਕਿ ਜੇਕਰ 8 ਤਰੀਕ ਦੀ ਮੀਟਿੰਗ ਵਿੱਚ ਕਿਸਾਨ ਮਾਰੂ ਤਿੰਨੋਂ ਕਾਨੂੰਨ ਰੱਦ ਨਾ ਕੀਤੇ ਗਏ ਤਾਂ ਕਿਸਾਨ ਜਥੇਬੰਦੀਆਂ ਵੱਲੋਂ ਵੀ ਜੋ ਵੀ ਸੰਘਰਸ਼ ਉਲੀਕਿਆ ਜਾਵੇਗਾ । ਉਸ ਵਿਚ ਵੱਧ ਚਡ਼੍ਹ ਕੇ ਸ਼ਮੂਲੀਅਤ ਕੀਤੀ ਜਾਵੇਗੀ । ਉਨ੍ਹਾਂ ਦੱਸਿਆ ਕਿ ਬੀਤੀ ਰਾਤ ਵੀ ਅਰਬਨ ਸਟੇਟ ਨੂੰ ਇਕ ਹੋਰ ਜਥਾ ਦਰਸ਼ਨ ਸਿੰਘ ਕੁਲਵਿੰਦਰ ਸਿੰਘ ਨਾਗਰਾ, ਸ਼ਰਨਜੀਤ ਸਿੰਘ ਵਾਲੀਆ ਦੀ ਅਗਵਾਈ ਵਿੱਚ ਕਿਸਾਨ ਮੋਰਚੇ ਚ ਸ਼ਾਮਲ ਹੋਣ ਲਈ ਰਵਾਨਾ ਹੋ ਚੁੱਕਿਆ ਹੈ । ਇਸ ਮੌਕੇ ਤੇ ਜਿੱਥੇ ਵਿੱਚ ਹੋਰਨਾਂ ਤੋਂ ਇਲਾਵਾ ਜਸਵਿੰਦਰ ਸਿੰਘ , ਸਾਹਿਬਜੋਤ ਸਿੰਘ , ਅਨਮੋਲਪ੍ਰੀਤ ਸਿੰਘ , ਹਰਨੀਤ ਕੌਰ , ਜਸ਼ਨਪ੍ਰੀਤ ਕੌਰ, ਪ੍ਰਨੀਤ ਕੌਰ ਅਤੇ ਜਸਲੀਨ ਕੌਰ ਆਦਿ ਸ਼ਾਮਿਲ ਹੋਏ ।

 

Previous articleडॉ. बी आर अंबेडकर फ्री ट्यूशन सेंटर द्वारा शिक्षा के प्रचार प्रसार के लिये मीटिंग का आयोजन
Next articleUK court blocks Assange’s extradition to US over ‘mental health’ concerns