ਹੁਸੈਨਪੁਰ (ਸਮਾਜ ਵੀਕਲੀ) (ਕੌੜਾ)— ਪੰਜਾਬ ਸਰਕਾਰ ਵੱਲੋ ਜਾਰੀ ਪੰਜਾਬ ਸਮਾਰਟ ਸਕੀਮ ਤਹਿਤ ਸ.ਸ.ਸ.ਸ. ਸ਼ਾਹਵਾਲਾ ਅੰਦਰੀਸਾ ਦੇ 12ਵੀਂ ਜਮਾਤ ਦੇ 51 ਵਿਦਿਆਰਥੀਆਂ ਨੂੰ ਸਮਾਰਟ ਫੋਨ ਵੰਡੇ ਗਏ। ਸਕੂਲ ਦੇ ਵਿਦਿਆਰਥੀਆਂ ਨੇ ਦੱਸਿਆ ਕਿ ਉਹ ਇਹ ਫੋਨ ਪ੍ਰਾਪਤ ਕਰਕੇ ਬਹੁਤ ਖੁਸ਼ ਹਨ ਕਿਉਕਿ ਆਨ ਲਾਈਨ ਪੜ੍ਹਾਈ ਵਿੱਚ ਆ ਰਹੀ ਮੁਸ਼ਕਿਲ ਹੁਣ ਦੂਰ ਹੋ ਗਈ ਹੈ, ਉਹ ਇਨ੍ਹਾਂ ਫੋਨਾਂ ਦੀ ਵਰਤੋ ਕਰਕੇ ਆਪਣੀ ਪੜ੍ਹਾਈ ਵਿੱਚ ਗੁਣਾਤਮਕ ਸੁਧਾਰ ਕਰਨਗੇ।
ਇਸ ਮੋਕੇ ਸਕੂਲ ਪ੍ਰਿੰਸੀਪਲ ਸ੍ਰੀਮਤੀ ਕੰਵਲਜੀਤ ਕੌਰ ਸਕੂਲ ਮੈਨਜਮੈਂਟ ਕਮੇਟੀ ਦੇ ਚੈਅਰਮੈਨ ਸ੍ਰ. ਮਹਿੰਦਰ ਸਿੰਘ, ਸਰਪੰਚ ਸ੍ਰੀਮਤੀ ਰਾਜਵਿੰਦਰ ਕੌਰ, ਸ੍ਰ. ਬਲਵਿੰਦਰ ਸਿੰਘ ਪੰਚਾਇਤ ਮੈਂਬਰ, ਸ੍ਰ. ਗਿਆਨ ਸਿੰਘ ਪੰਚਾਇਤ ਮੈਂਬਰ, ਸ੍ਰ. ਸੁਖਵਿੰਦਰ ਸਿੰਘ ਸਕੂਲ ਕਮੇਟੀ ਮੈਂਬਰ ਅਤੇ ਦਲਵਿੰਦਰ ਸਿੰਘ, ਇੰਦਰਜੀਤ ਸਿੰਘ, ਪਰਮਜੀਤ ਕੌਰ, ਇੰਦਰਜੀਤ ਕੌਰ, ਮਮਤਾ ਰਾਣੀ, ਬਲਬੀਰ ਕੌਰ, ਮਮਤਾ ਨਰੂਲਾ, ਹਰਮਿੰਦਰ ਸਿੰਘ, ਮਨਦੀਪ ਕੌਰ, ਸੁਰਿੰਦਰ ਕੌਰ, ਜਤਿੰਦਰ ਕੁਮਾਰ, ਹਰਪ੍ਰੀਤ ਸਿੰਘ, ਸਵਿਤਾ, ਆਂਚਲ, ਸ਼ਾਦੀ ਲਾਲ ਆਦਿ ਸਕੂਲ ਸਟਾਫ ਮੈਂਬਰ ਹਾਜਰ ਸਨ।