ਜ਼ਿਲ੍ਹੇ ਵਿਚ 1015 ਵਿਦਿਆਰਥੀਆਂ ਚੋਂ 882 ਵਿਦਿਆਰਥੀਆਂ ਨੇ ਦਿੱਤੀ ਪ੍ਰੀਖਿਆ -ਬਿਕਰਮਜੀਤ ਥਿੰਦ
ਨੋਡਲ ਅਧਿਕਾਰੀ ਮੁਹਾਲੀ ਸੀਮਾ ਖੈੜਾ ਵੱਲੋਂ ਪ੍ਰੀਖਿਆ ਕੇਂਦਰਾਂ ਦਾ ਦੌਰਾ
ਕਪੂਰਥਲਾ (ਸਮਾਜ ਵੀਕਲੀ) (ਕੌੜਾ) :ਸਿੱਖਿਆ ਵਿਭਾਗ ਪੰਜਾਬ ਦੇ ਸ਼ਡਿਊਲ ਅਨੁਸਾਰ ਜ਼ਿਲ੍ਹਾ ਕਪੂਰਥਲਾ ਦੇ ਅੱਠ ਪ੍ਰੀਖਿਆ ਕੇਂਦਰਾਂ ਵਿਚ ਪੰਜਾਬ ਸਟੇਟ ਟੇਲੈਂਟ ਸਰਚ ਪ੍ਰੀਖਿਆ ਸਫਲਤਾਪੂਰਵਕ ਸੰਪੰਨ ਹੋ ਗਈ ਪ੍ਰੀਖਿਆ ਦੇ ਆਯੋਜਨ ਤੋਂ ਬਾਅਦ ਜ਼ਿਲ੍ਹਾ ਸਿੱਖਿਆ ਅਧਿਕਾਰੀ ਕਪੂਰਥਲਾ (ਸੈ ਸਿ) ਗੁਰਦੀਪ ਸਿੰਘ ਗਿੱਲ ਅਤੇ ਉਪ ਜ਼ਿਲ੍ਹਾ ਸਿੱਖਿਆ ਅਧਿਕਾਰੀ ਬਿਕਰਮਜੀਤ ਸਿੰਘ ਥਿੰਦ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲ੍ਹੇ ਵਿੱਚ ਇਸ ਪ੍ਰੀਖਿਆ ਅਧੀਨ 1015 ਵਿਦਿਆਰਥੀਆਂ ਨੇ ਆਪਣੇ ਨਾਮ ਰਜਿਸਟਰਡ ਕਰਵਾਏ ਸਨ। ਜਿਨ੍ਹਾਂ ਵਿੱਚ ਬਾਰਸ਼ ਦੇ ਬਾਵਜੂਦ 882 ਵਿਦਿਆਰਥੀਆਂ ਨੇ ਪ੍ਰੀਖਿਆ ਵਿੱਚ ਹਾਜ਼ਰੀ ਭਰੀ।
ਉਨ੍ਹਾਂ ਦੱਸਿਆ ਕਿ ਸੁਲਤਾਨਪੁਰ ਲੋਧੀ ਵਿਚ ਦੋ ਪ੍ਰੀਖਿਆ ਕੇਂਦਰ ਫਗਵਾੜਾ ਵਿੱਚ ਦੋ ਪ੍ਰੀਖਿਆ ਕੇਂਦਰ ਕਪੂਰਥਲਾ ਵਿੱਚ ਸੀਨੀਅਰ ਸੈਕੰਡਰੀ ਸਕੂਲ ਲੜਕੇ ਤੇ ਲੜਕੀਆਂ ਦੋ ਪ੍ਰੀਖਿਆ ਕੇਂਦਰ ਸਮੇਤ ਭੁਲੱਥ ਵਿੱਚ ਅੱਠਵੀਂ ਤੇ ਦਸਵੀਂ ਦੇ ਦੋਨੋਂ ਕੇਂਦਰ ਸੀਨੀਅਰ ਸੈਕੰਡਰੀ ਸਕੂਲ ਭੁਲੱਥ ਵਿਖੇ ਬਣਾਏ ਗਏ ਸਨ ਤਾਂ ਜੋ ਵਿਦਿਆਰਥੀਆਂ ਦੀ ਕੇਂਦਰਾਂ ਤੱਕ ਦੀ ਦੂਰੀ ਘੱਟ ਕੀਤੀ ਜਾ ਸਕੇ । ਜ਼ਿਲ੍ਹਾ ਸਿੱਖਿਆ ਅਧਿਕਾਰੀ ਗੁਰਦੀਪ ਸਿੰਘ ਗਿੱਲ ਅਤੇ ਬਿਕਰਮਜੀਤ ਸਿੰਘ ਥਿੰਦ ਨੇ ਦੱਸਿਆ ਕਿ ਪ੍ਰੀਖਿਆ ਦੇਖ ਰੇਖ ਲਈ ਨੋਡਲ ਅਧਿਕਾਰੀ ਮੁਹਾਲੀ ਸੀਮਾ ਖੈੜਾ ਨੇ ਪ੍ਰੀਖਿਆ ਕੇਂਦਰਾਂ ਦਾ ਦੌਰਾ ਕੀਤਾ ਅਤੇ ਪ੍ਰਬੰਧਾਂ ਤੇ ਸੰਤੁਸ਼ਟੀ ਜ਼ਾਹਰ ਕੀਤੀ।
ਪ੍ਰੀਖਿਆ ਕੇਂਦਰਾਂ ਵਿੱਚ ਮਾਹੌਲ ਬਹੁਤ ਸ਼ਾਂਤਮਈ ਰਿਹਾ ਅਤੇ ਵਿਦਿਆਰਥੀਆਂ ਲਈ ਸੋਸ਼ਲ ਡਿਸਟੈਂਸ ਰੱਖਦਿਆਂ ਕੋਵਿੰਡ -19 ਸਬੰਧੀ ਜਾਰੀ ਹਦਾਇਤਾਂ ਦੀ ਪਾਲਣਾ ਕੀਤੀ ਗਈ । ਪ੍ਰੀਖਿਆ ਦੇ ਸਫਲ ਪ੍ਰਬੰਧਾਂ ਬਾਰੇ ਜਾਣਕਾਰੀ ਦਿੰਦਿਆਂ ਹੋਇਆਂ ਉਪ ਜ਼ਿਲ੍ਹਾ ਸਿੱਖਿਆ ਅਧਿਕਾਰੀ ਬਿਕਰਮਜੀਤ ਸਿੰਘ ਥਿੰਦ ਨੇ ਦੱਸਿਆ ਕਿ ਜ਼ਿਲ੍ਹਾ ਸਿੱਖਿਆ ਅਧਿਕਾਰੀ ਗੁਰਦੀਪ ਸਿੰਘ ਗਿੱਲ ਅਤੇ ਨੋਡਲ ਅਧਿਕਾਰੀ ਸੀਮਾ ਖੈੜਾ ਦੀ ਰਹਿਨੁਮਾਈ ਹੇਠ ਕੋਆਰਡੀਨੇਟਰ ਪ੍ਰੀਖਿਆ ਸੁਨੀਲ ਬਜਾਜ ,ਪ੍ਰਿੰਸੀਪਲ ਨਵਚੇਤਨ ਸਿੰਘ , ਪ੍ਰਿੰਸੀਪਲ ਤਜਿੰਦਰਪਾਲ ਸਿੰਘ ,ਪ੍ਰਿੰਸੀਪਲ ਮਨੂ ਗੁਪਤਾ, ਪ੍ਰਿੰਸੀਪਲ ਰਣਜੀਤ ਗੋਗਨਾ , ਲੈਕਚਰਾਰ ਤਰਸੇਮ ਸਿੰਘ ,ਲੈਕਚਰਾਰ ਵੀਰ ਕੌਰ ਸਕੂਲ ਮੁਖੀ, ਮਨਜੀਤ ਕੌਰ ਜੱਜ ਨੇ ਆਪਣੀ ਆਪਣੀ ਟੀਮ ਨਾਲ ਮਿਲ ਕੇ ਇਸ ਵਜ਼ੀਫਾ ਪ੍ਰੀਖਿਆ ਦੇ ਆਯੋਜਨ ਵਿਚ ਅਹਿਮ ਭੂਮਿਕਾ ਨਿਭਾਈ।