(ਸਮਾਜ ਵੀਕਲੀ)
ਕਿੱਥੇ ਹੈ ਕਾਨੂੰਨ ਇੱਥੇ
ਕਿਹੜਾ ਸੰਵਿਧਾਨ ਏ
ਜਾਲਮ ਦੇ ਹੱਥਾਂ ਵਿੱਚ
ਬੇਜ਼ੁਬਾਨ ਦੀ ਜਾਨ ਏ
ਸੱਕਾ ਪੁੱਤ ਰੱਬ ਜੀ ਦਾ
ਇਨਸਾਨ ਲੱਗਦਾ ਹੈ
ਬਲੀ ਮੰਗੇ ਪਸ਼ੂਆਂ ਦੀ
ਰੱਬ ਵੀ ਹੈਵਾਨ ਏ
ਕੌਣ ਹੱਕ ਲਈ ਲੜੇ
ਪਸ਼ੂਆਂ ਤੇ ਪੰਛੀਆਂ ਦੇ
ਜੀਭ ਦੇ ਸੁਆਦ ਲਈ
ਜੀਵ ਕੁਰਬਾਨ ਏ
ਮਾਰੇ ਚਾਹੇ ਖਾਵੇ ਬੰਦਾ
ਕੋਈ ਨਾ ਬਚਾਵੇ ਆਣ
ਧਰਤੀ ਦੇ ਉਤੇ ਵੱਡਾ
ਬੰਦਾ ਹੀ ਸ਼ੈਤਾਨ ਏ
ਬਿੰਦਰਾ ਨਾ ਸਹਿ ਹੋਵੇ
ਦੁੱਖ ਭੋਲੇ ਪੰਛੀਆਂ ਦਾ
ਵਕਤ ਦੇ ਮਾਰਿਆਂ ਲਈ
ਮੋਇਆ ਭਗਵਾਨ ਏ
ਬਿੰਦਰ
ਜਾਨ ਏ ਸਾਹਿਤ ਇਟਲੀ
00393278159218