ਮਹਿਤਪੁਰ (ਸਮਾਜ ਵੀਕਲੀ) (ਵਰਮਾ): ਸਹਿਕਾਰੀ ਖੰਡ ਮਿੱਲ ਨਕੋਦਰ ਵੱਲੋਂ ਮਿੱਲ ਦੇ ਹਿੱਸੇਦਾਰਾਂ ਦਾ ਸਲਾਨਾ ਆਮ ਇਜਲਾਸ ਕਰਵਾਇਆ ਗਿਆ ।ਇਸ ਆਮ ਇਜਲਾਸ ਵਿਚ ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਮੁੱਖ ਮਹਿਮਾਨ ਵਜੋਂ ਪਹੁੰਚੇ ।ਉਹਨਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਚੱਲ ਰਹੇ ਪੜ੍ਹਾਈ ਸੀਜ਼ਨ 2020-2021 ਆਪਸੀ ਸਹਿਯੋਗ ਨਾਲ ਚੰਗੇ ਨਤੀਜੇ ਪ੍ਰਾਪਤ ਕੀਤੇ ਜਾਣ ਅਤੇ ਮਿੱਲ ਦੇ ਪ੍ਰਬੰਧਕਾਂ ਅਤੇ ਕਿਸਾਨ ਭਰਾਵਾਂ ਨੂੰ ਮਿੱਲ ਦੀ ਵਧੀਆ ਕਾਰਗੁਜ਼ਾਰੀ ਲਈ ਪ੍ਰੇਰਿਤ ਕੀਤਾ ।ਉਹਨਾਂ ਤੋਂ ਇਲਾਵਾ ਰਾਜਿੰਦਰ ਸਿੰਘ ਲਾਟੀਆਂ ,ਬਲਦੇਵ ਸਿੰਘ ਮਾਲੋਵਾਲ ,ਹਰਦੇਵ ਸਿੰਘ ਵਾਈਸ ਚੇਅਰਮੈਨ ,ਜਨਰਲ ਮੈਨੇਜਰ ਇੰਦਰਪਾਲ ਸਿੰਘ ,ਆਦਿ ਨੇ ਸੰਬੋਧਨ ਕੀਤਾ ।
ਇਸ ਮੌਕੇ ਮਿੱਲ ਦੇ ਪ੍ਰਬੰਧਕਾਂ ਵੱਲੋਂ ਕਿਸਾਨਾਂ ਨੂੰ ਆਉਂਦੀਆਂ ਮੁਸ਼ਕਲਾਂ ਨੂੰ ਹੱਲ ਕਰਵਾਇਆ ।ਅਤੇ ਮਿੱਲ ਵੱਲੋਂ ਗੰਨੇ ਦੀਆਂ ਵੱਖ ਵੱਖ ਕਿਸਮਾਂ ਦੀ ਪ੍ਰਦਰਸ਼ਨੀ ਦਾ ਵੀ ਪ੍ਰਬੰਧ ਕੀਤਾ ਗਿਆ ।ਮਿੱਲ ਦੇ ਮੁੱਖ ਗੰਨਾ ਵਿਕਾਸ ਅਫਸਰ ਸ੍ਰੀ ਗਿਆਨ ਚੰਦਰਾ ਯਾਦਵ ,ਰਣਜੋਧ ਸਿੰਘ ,ਗੰਨਾ ਵਿਕਾਸ ਸੁਪਰਵਾਈਜ਼ਰ ਵੱਲੋਂ ਗੰਨੇ ਦੀਆਂ ਨਵੀਆਂ ਵਿਧੀਆਂ ਬਾਰੇ ਜਾਣਕਾਰੀ ਦਿੱਤੀ ।ਉਨ੍ਹਾਂ ਵੱਲੋਂ ਕਿਸਾਨਾਂ ਨੂੰ ਟ੍ਰੇਅ ਵਿੱਚ ਨਰਸਰੀ ਉਗਾ ਕੇ ਗੰਨੇ ਦੀ ਬਿਜਾਈ ਕਰਨ ਸਬੰਧੀ ਵਿਸ਼ੇਸ਼ ਤੌਰ ਤੇ ਸਮਝਾਇਆ ।
ਇਸ ਮੌਕੇ ਗੁਰਜ਼ਾਰ ਵਿੰਦਰ ਸਿੰਘ ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ,ਡਾ ਬਲਵੀਰ ਚੰਦ ,ਡਾ ਮਨਿੰਦਰ ਸਿੰਘ ,ਡਾ ਰਾਜਿੰਦਰ ਕੁਮਾਰ ਡਾ ਗੁਲਜਾਰ ਸਿੰਘ ਸੰਘੇਡ਼ਾ ਕਰਮਵੀਰ ਸਿੰਘ ਖੇਤੀਬਾਡ਼ੀ ਅਫਸਰ ਐੱਸ ਕੇ ਕੋਰੀਲ ਜੀ ਐੱਮ ਗੁਰਦਾਸਪੁਰ ਖੰਡ ਮਿੱਲ ਹਰਦੇਵ ਸਿੰਘ ਔਜਲਾ ਰੋਸ਼ਨ ਸਿੰਘ ਅਵਤਾਰ ਸਿੰਘ ਦਲਵੀਰ ਸਿੰਘ ਮੇਜਰ ਸਿੰਘ ਹਰਪਾਲ ਸਿੰਘ ਗੁਰਵਿੰਦਰ ਸਿੰਘ ,ਚੀਫ ਕੈਮਿਸਟ ਸੁਖਵੰਤ ਸਿੰਘ ,ਹਰਪਾਲ ਸਿੰਘ ,ਜੀ ਡੀ ਸ਼ਰਮਾ ਅਤੇ ਇਲਾਕੇ ਦੇ ਮੌਤ ਮੋਹਤਬਾਰ ਵਿਅਕਤੀਆਂ ਵਿੱਚੋਂ ਸਾਬਕਾ ਕੌਂਸਲਰ ਰਮੇਸ਼ ਮਹੈ,ਸਾਬਕਾ ਨਗਰ ਪੰਚਾਇਤ ਪ੍ਰਧਾਨ ਰਾਜ ਕੁਮਾਰ ਜੱਗਾ ,ਸਾਬਕਾ ਕੌਂਸਲਰ ਕਮਲ ਕਿਸ਼ੋਰ , ਸਾਬਕਾ ਕੌਂਸਲਰ ਕ੍ਰਾਂਤੀਜੀਤ ਸਿੰਘ ,ਸਾਬਕਾ ਕੌਂਸਲਰ ਹਰਪ੍ਰੀਤ ਸਿੰਘ ਪੀਤਾ ,ਸਾਬਕਾ ਕੌਂਸਲਰ ਮਹਿੰਦਰਪਾਲ ਸਿੰਘ ਟੁਰਨਾ ,ਪਰਸ਼ੋਤਮ ਲਾਲ ,ਸੁਰਿੰਦਰਪਾਲ ਸਿੰਘ ਚਾਹਲ ਚੇਅਰਮੈਨ ਚਰਨ ਸਿੰਘ ,ਕਿਸਾਨ ਕੁਲਵਿੰਦਰ ਸਿੰਘ ,ਪ੍ਰਤਾਪ ਸਿੰਘ ,ਦਲਵੀਰ ਸਿੰਘ ,ਗੁਰਮੇਲ ਸਿੰਘ ਆਦਿ ਹਾਜ਼ਰ ਸਨ ।