ਨਵੀਂ ਦਿੱਲੀ (ਸਮਾਜ ਵੀਕਲੀ): ਅੰਦੋਲਨਕਾਰੀ ਕਿਸਾਨਾਂ ਦੀਆਂ ਯੂਨੀਅਨਾਂ ਦੇ ਨੁਮਾਇੰਦਿਆਂ ਨਾਲ ਅੱਜ ਵਿਗਿਆਨ ਭਵਨ ’ਚ ਹੋਈ ਬੈਠਕ ਦੌਰਾਨ ਕੇਂਦਰੀ ਮੰਤਰੀਆਂ ਨੇ ਵੀ ਕਿਸਾਨ ਆਗੂਆਂ ਨਾਲ ਮਰਿਆਦਾ ਮੁਤਾਬਕ ਲੰਗਰ ਛਕਿਆ। ਇਹ ਲੰਗਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਹਿਲੀਆਂ ਬੈਠਕਾਂ ਵਾਂਗ ਹੀ ਛੋਟੀ ਗੱਡੀ ਰਾਹੀਂ ਇਥੇ ਪੁਹੰਚਾਇਆ ਗਿਆ ਸੀ। ਕਿਸਾਨ ਆਗੂਆਂ ਨੇ ਦੱਸਿਆ ਕਿ ਕੇਂਦਰੀ ਖੇਤੀ ਮੰਤਰੀ ਨਰੇਂਦਰ ਤੋਮਰ, ਰੇਲ ਮੰਤਰੀ ਪਿਊਸ਼ ਗੋਇਲ ਅਤੇ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਉਨ੍ਹਾਂ ਨਾਲ ਹੀ ਲੰਗਰ ਛਕਿਆ। ਕਿਸਾਨ ਆਗੂ ਜੰਗਵੀਰ ਸਿੰਘ ਚੌਹਾਨ ਅਤੇ ਬਲਵੰਤ ਸਿੰਘ ਬਹਿਰਾਮਕੇ ਨੇ ਦੱਸਿਆ ਕਿ ਪਹਿਲਾਂ ਮੰਤਰੀ ਆਪਣਾ ਖਾਣਾ ਸਰਕਾਰ ਤਰਫ਼ੋਂ ਮੰਗਵਾ ਕੇ ਵੱਖਰੇ ਹੀ ਖਾਂਦੇ ਸਨ ਪਰ ਇਸ ਵਾਰ ਉਨ੍ਹਾਂ ਵਿਗਿਆਨ ਭਵਨ ਪਹੁੰਚ ਕਿਸਾਨ ਆਗੂਆਂ ਨਾਲ ਲੰਗਰ ਛਕਿਆ। ਉਂਜ ਬਹੁਤੇ ਕਿਸਾਨਾਂ ਨੇ ਕਿਸਾਨ ਭਵਨ ’ਚ ਭੁੰਜੇ ਬੈਠਕ ਕੇ ਹੀ ਲੰਗਰ ਛਕਿਆ।
HOME ਕੇਂਦਰੀ ਮੰਤਰੀਆਂ ਨੇ ਕਿਸਾਨਾਂ ਨਾਲ ਛਕਿਆ ਲੰਗਰ