(ਸਮਾਜ ਵੀਕਲੀ)
ਜਦੋਂ ਦਾ ਤੂੰ ਬਣ ‘ਗਿਓਂ ਅਸਲੀ ਵਜ੍ਹਾ।
ਜਿੰਦਗੀ ਨੂੰ ਜਿਉਣ ਵਾਲ਼ਾ ਆ ਗਿਆ ਮਜਾ।
ਦੋਵੇਂ ਹਾਂ ਅਧੂਰੇ ਪੂਰੇ ਹੋਈਏ ਜੁੜ ਕੇ,
ਸੋਹਣੀ ਕੁਦਰਤ ਦੀ ਵੀ ਇਹਿਉ ਏ ਰਜਾ।
ਜਦੋਂ ਦਾ ਤੂੰ ਬਣ ‘ਗਿਓਂ ਅਸਲੀ ਵਜ੍ਹਾ।
ਜਿੰਦਗੀ ਨੂੰ ਜਿਉਣ ਵਾਲ਼ਾ ਆ ਗਿਆ ਮਜਾ।
ਤੇਰੀ ਯਾਦ ਵਿੱਚ ਜਿਹੜੇ ਹੰਝੂ ਵਗਦੇ।
ਬੇਸ਼ਕੀਮਤੀ ਤੇ ਸੁੱਚੇ ਮੋਤੀ ਲਗਦੇ।
ਕਮਲ਼ੇ ਨੇ ਜੋ ਵੀ ਇਹਨੂੰ ਆਖਦੇ ਸਜਾ।
ਮੇਰੇ ਲਈ ਤਾਂ ਜਿੰਦਗੀ ਨੂੰ ਜਿਉਣ ਦਾ ਮਜਾ।
ਜਦੋਂ ਦਾ ਤੂੰ ਬਣ ‘ਗਿਓਂ ਅਸਲੀ ਵਜ੍ਹਾ।
ਜਿੰਦਗੀ ਨੂੰ ਜਿਉਣ ਵਾਲ਼ਾ ਆ ਗਿਆ ਮਜਾ।
ਜਿੰਦਗੀ ਜੋ ਪਹਿਲਾਂ ਚਿੱਟੀ ਸਕਰੀਨ ਸੀ।
ਚੱਲਦੇ ਵੀ ਬੱਸ ਕਾਲੇ – ਚਿੱਟੇ ਸੀਨ ਸੀ।
ਦਿਨਾਂ ‘ਚ ਹੀ ਦਿੱਤੀ ਏ ਰੰਗੀਨ ਤੂੰ ਬਣਾਅ।
ਕੁੱਲ ਦੁਨੀਆਂ ਦੇ ਰੰਗ ਦਿੱਤੇ ਨੇ ਸਜਾ।
ਜਦੋਂ ਦਾ ਤੂੰ ਬਣ ‘ਗਿਓਂ ਅਸਲੀ ਵਜ੍ਹਾ।
ਜਿੰਦਗੀ ਨੂੰ ਜਿਉਣ ਵਾਲ਼ਾ ਆ ਗਿਆ ਮਜਾ।
ਸੱਚੀਉਂ ਸ਼ਬਦ ਨਾ ਸੰਵਾਦ ਸੋਹਣਿਆ।
ਕਰਾਂ ਜਿਨ੍ਹਾਂ ਨਾਲ਼ ਧੰਨਵਾਦ ਸੋਹਣਿਆ।
ਰੋਮੀਆਂ ਘੜਾਮੇਂ ਬੱਸ ਹੋਵੀਂ ਨਾ ਜੁਦਾ।
ਹੋਣਾ ਪੈ ਜਾਊਗਾ ਨਹੀਂ ਤਾਂ ਜੱਗ ਤੋਂ ਵਿਦਾ।
ਜਦੋਂ ਦਾ ਤੂੰ ਬਣ ‘ਗਿਓਂ ਅਸਲੀ ਵਜ੍ਹਾ।
ਜਿੰਦਗੀ ਨੂੰ ਜਿਉਣ ਵਾਲ਼ਾ ਆ ਗਿਆ ਮਜਾ।
ਦੋਵੇਂ ਹਾਂ ਅਧੂਰੇ ਪੂਰੇ ਹੋਈਏ ਜੁੜ ਕੇ,
ਸੋਹਣੀ ਕੁਦਰਤ ਦੀ ਵੀ ਇਹਿਉ ਏ ਰਜਾ।
ਜਦੋਂ ਦਾ ਤੂੰ ਬਣ ‘ਗਿਓਂ ਅਸਲੀ ਵਜ੍ਹਾ।
ਜਿੰਦਗੀ ਨੂੰ ਜਿਉਣ ਵਾਲ਼ਾ ਆ ਗਿਆ ਮਜਾ।
ਰੋਮੀ ਘੜਾਮੇਂ ਵਾਲ਼ਾ।
98552-81105