ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਕੰਠ ਕਲੇਰ ਦੇ ਲਾਡਲੇ ਸ਼ਾਗਿਰਦ ਵਿੱਕੀ ਮੋਰਾਂਵਾਲੀਆ ਨੇ ‘ਸਿਰੇ ਦਾ ਗਪੌੜੀ’ ਟਰੈਕ ਨਾਲ ਆਪਣੀ ਹਾਜ਼ਰੀ ਭਰੀ ਹੈ। ਜਿਸ ਦਾ ਪੋਸਟਰ ਸ਼ੋਸ਼ਲ ਮੀਡੀਆ ਤੇ ਪੇਂਡੂ ਬੀਟ ਰਿਕਾਰਡਸ ਅਤੇ ਮਿ. ਪੌਲ ਦੀ ਨਿਰਦੇਸ਼ਨਾਂ ਹੇਠ ਰਿਲੀਜ਼ ਕੀਤਾ ਹੈ। ਇਸ ਟਰੈਕ ਦੇ ਪੇਸ਼ਕਾਰ ਅਤੇ ਲੇਖਕ ਪ੍ਰਸਿੱਧ ਗੀਤਕਾਰ ਮਾਹੀ ਮਿੱਠਾਪੁਰੀਆ ਹਨ। ਕਮਲ ਮੇਹਟਾਂ ਯੂ ਕੇ ਦੀ ਪੇਸ਼ਕਸ਼ ਇਸ ਟਰੈਕ ਦਾ ਸੰਗੀਤ ਜਗਤਾਰ ਸਿੰਘ ਵਲੋਂ ਦਿੱਤਾ ਗਿਆ ਹੈ, ਜਦਕਿ ਇਸ ਦਾ ਵੀਡੀਓ ਸੀਟੂ ਬਾਈ ਨੇ ਤਿਆਰ ਕੀਤਾ ਹੈ। ਵਿੱਕੀ ਮੋਰਾਂਵਾਲੀਆ ਦੀ ਇਸ ਪੇਸ਼ਕਸ਼ ਨੂੰ ਜਰੂਰ ਲੋਕ ਪ੍ਰਵਾਨਗੀ ਮਿਲੇਗੀ।
HOME ਵਿੱਕੀ ਮੋਰਾਂਵਾਲੀਆ ਟਰੈਕ ਲੈ ਹਾਜ਼ਰ ਹੋਇਆ ‘ਸਿਰੇ ਦਾ ਗਪੌੜੀ’