ਬਾਬਾ ਦੀਪ ਸਿੰਘ ਨਗਰ ਦੇ ਸਰਵਪੱਖੀ ਵਿਕਾਸ ਕਾਰਜਾਂ ਲਈ ਪਤਵੰਤਿਆਂ ਦਾ ਆਮ ਇਜਲਾਸ ਸੰਪੰਨ

ਕੈਪਸਨ --- ਬਾਬਾ ਦੀਪ ਸਿੰਘ ਨਗਰ ਦੇ ਪਤਵੰਤੇ ਆਮ ਇਜਲਾਸ ਦੌਰਾਨ ਵਿਚਾਰ ਵਟਾਂਦਰਾ ਕਰਦੇ ਹੋਏ

ਹੁਸੈਨਪੁਰ (ਸਮਾਜ ਵੀਕਲੀ) (ਕੌੜਾ)- ਰੇਲ ਕੋਚ ਫੈਕਟਰੀ ਸਾਹਮਣੇ ਸਥਿਤ ਪਿੰਡ ਬਾਬਾ ਦੀਪ ਸਿੰਘ ਨਗਰ ਦੇ ਸਰਵਪੱਖੀ ਵਿਕਾਸ ਕਾਰਜਾਂ ਸੰਬੰਧੀ ਗ੍ਰਾਮ ਪੰਚਾਇਤ ਦੇ ਪਤਵੰਤਿਆਂ ਦਾ ਅੱਜ ਆਮ ਇਜਲਾਸ ਹੋਇਆ । ਉਕਤ ਆਮ ਇਜਲਾਸ ਦੀ ਪ੍ਰਧਾਨਗੀ ਕਰਦਿਆਂ ਸਰਪੰਚ ਰੁਪਿੰਦਰ ਕੌਰ ਨੇ ਦੱਸਿਆ ਕਿ ਹਲਕਾ ਵਿਧਾਇਕ ਨਵਤੇਜ ਸਿੰਘ ਚੀਮਾ ਵੱਲੋਂ ਜਾ ਰਹੀਆਂ ਗਰਾਂਟਾਂ ਨਾਲ ਬਾਬਾ ਦੀਪ ਸਿੰਘ ਨਗਰ ਦੀਆਂ ਵੱਖ ਵੱਖ 17 ਗਲੀਆਂ ਵਿਚ ਇੰਟਰਲਾਕ ਟਾਇਲਾਂ ਲਗਾ ਕੇ ਪੱਕਾ ਕੀਤਾ ਗਿਆ ਹੈ।

ਗ੍ਰਾਮ ਪੰਚਾਇਤ ਵੱਲੋਂ ਸਮੇਂ ਸਮੇਂ ਉੱਤੇ ਕੀਤੇ ਵੱਖ-ਵੱਖ ਸਰਕਾਰੀ ਖਰਚਿਆਂ ਬਾਰੇ ਹਾਜ਼ਰ ਪਤਵੰਤੇ ਅਤੇ ਨਗਰ ਨਿਵਾਸੀਆਂ ਨੂੰ ਵਿਸਥਾਰ ਸਹਿਤ ਜਾਣੂ ਵੀ ਕਰਵਾਇਆ ਗਿਆ । ਆਮ ਇਜਲਾਸ ਦੌਰਾਨ ਪਹੁੰਚੇ ਨਗਰ ਨਿਵਾਸੀਆਂ ਵੱਲੋਂ ਉਨ੍ਹਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਅਤੇ ਸਮੱਸਿਆਵਾਂ ਸਬੰਧੀ ਪਤਵੰਤਿਆਂ ਨੂੰ ਜਾਣੂ ਕਰਵਾਇਆ ਗਿਆ , ਜਿਨ੍ਹਾਂ ਦਾ ਜਲਦੀ ਹੀ ਹਲ ਕਰਨ  ਦਾ ਬਾਬਾ ਦੀਪ ਸਿੰਘ ਨਗਰ ਵੱਲੋਂ ਭਰੋਸਾ ਦਿਵਾਇਆ ਗਿਆ।

ਉਕਤ ਆਮ ਇਜਲਾਸ ਮੌਕੇ ਪੰਚ ਦਵਿੰਦਰ ਪਾਲ ਕੌਰ, ਪੰਚ ਰਮਨਦੀਪ ਕੌਰ, ਪੰਚ ਜਗੀਰ ਸਿੰਘ, ਪੰਚ ਕੁਲਦੀਪ ਸਿੰਘ, ਪ੍ਰਧਾਨ ਹਰਮਿੰਦਰ ਸਿੰਘ ਰਾਜੂ, ਤਾਲਬ ਮੁਹੰਮਦ, ਤਰਲੋਕ ਸਿੰਘ, ਰਣਜੀਤ ਸਿੰਘ, ਐੱਸ ਐੱਸ ਚੌਹਾਨ,ਤਾਰਾ ਸਿੰਘ, ਨਰਿੰਦਰ ਸਿੰਘ, ਰਣਜੀਤ ਸਿੰਘ, ਰਘਬੀਰ ਸਿੰਘ, ਸੁਰਜੀਤ ਸਿੰਘ, ਰਜਿੰਦਰ ਸਿੰਘ , ਦਲਜੀਤ ਸਿੰਘ, ਰਮੇਸ਼ ਕੁਮਾਰ, ਰਣਦੀਪ ਸਿੰਘ, ਅਤੇ ਜਸਬੀਰ ਸਿੰਘ ਆਦਿ ਨੇ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ 3 ਕਾਲੇ ਖੇਤੀਬਾੜੀ ਕਾਨੂੰਨਾਂ ਦਾ ਵਿਰੁੱਧ ਜ਼ੋਰਦਾਰ  ਵੀ ਕੀਤਾ।

Previous articleਘਰੇਲੂ ਬਗ਼ੀਚੀ ਵਿੱਚ ਫਲਦਾਰ ਬੂਟੇ ਲਗਾਓ ਅਤੇ ਤੰਦਰੁਸਤ ਸਿਹਤ ਪਾਓ – ਯਾਦਵਿੰਦਰ ਸਿੰਘ
Next articleਸਹਾਇਕ ਫੂਡ ਕਮਿਸ਼ਨਰ ਵਲੋਂ ਫੂਡ ਬਿਜਨਸ ਅਪਰੇਟਰਾਂ ਦੀ ਜਾਂਚ