ਚਾਪਲੂਸੋ! ਜੇ ਜੇਤਲੀ ਦਾ ਬੁੱਤ ਲਾਉਣਾ ਹੈ ਤਾਂ ਮੇਰੇ ਨਾਮ ਸਟੇਡੀਅਮ ਦੀ ਗੈਲਰੀ ਤੋਂ ਹਟਾ ਦਿਓ: ਮਹਾਨ ਸਪਿੰਨਰ ਬਿਸ਼ਨ ਸਿੰਘ ਬੇਦੀ ਦੀ ਨਾਰਾਜ਼ਗੀ

ਨਵੀਂ ਦਿੱਲੀ (ਸਮਾਜ ਵੀਕਲੀ) : ਇਥੇ ਫਿਰੋਜ਼ਸ਼ਾਹ ਕੋਟਲਾ ਮੈਦਾਨ ਵਿਚ ਡੀਡੀਸੀਏ ਦੇ ਮਰਹੂਮ ਪ੍ਰਧਾਨ ਅਰੁਣ ਜੇਤਲੀ ਦਾ ਬੁੱਤ ਲਗਾਉਣ ਦੇ ਫੈਸਲੇ ਦਾ ਮਹਾਨ ਸਪਿੰਨਰ ਬਿਸ਼ਨ ਸਿੰਘ ਬੇਦੀ ਨੇ ਜ਼ੋਰਦਾਰ ਵਿਰੋਧ ਕਰਦਿਆਂ ਕ੍ਰਿਕਟ ਐਸੋਸੀਏਸ਼ਨ ਨੂੰ ਮਹਿਮਾਨਾਂ ਦੀ ਗੈਲਰੀ ਤੋਂ ਆਪਣਾ ਨਾਂ ਹਟਾਉਣ ਲਈ ਕਿਹਾ ਹੈ। ਗੈਲਰੀ ਦਾ ਨਾਮ ਉਨ੍ਹਾਂ ਦੇ ਨਾਮ 2017 ਵਿੱਚ ਰੱਖਿਆ ਗਿਆ ਸੀ।

ਦਿੱਲੀ ਅਤੇ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ (ਡੀਡੀਸੀਏ) ‘ਤੇ ਵਰ੍ਹਦਿਆਂ ਬੇਦੀ ਨੇ ਭਾਈ-ਭਤੀਜਾਵਾਦ ਅਤੇ’ ਪ੍ਰਬੰਧਕਾਂ ਨੂੰ ਕ੍ਰਿਕਟਰਾਂ ਤੋਂ ਉੱਪਰ ਰੱਖਣ ‘ਦਾ ਦੋਸ਼ ਲਾਉਂਦਿਆਂ ਐਸੋਸੀਏਸ਼ਨ ਦੀ ਮੈਂਬਰਸ਼ਿਪ ਵੀ ਛੱਡ ਦਿੱਤੀ। ਡੀਡੀਸੀਏ ਦੇ ਮੌਜੂਦਾ ਪ੍ਰਧਾਨ ਅਤੇ ਅਰੁਣ ਜੇਤਲੀ ਦੇ ਬੇਟੇ ਰੋਹਨ ਜੇਤਲੀ ਨੂੰ ਲਿਖੀ ਚਿੱਠੀ ਵਿੱਚ ਬੇਦੀ ਨੇ ਕਿਹਾ, “ਮੈਂ ਬਹੁਤ ਸਹਿਣਸ਼ੀਲ ਵਿਅਕਤੀ ਹਾਂ ਪਰ ਹੁਣ ਮੇਰਾ ਸਬਰ ਟੁੱਟ ਰਿਹਾ ਹੈ। ਡੀਡੀਸੀਏ ਨੇ ਮੇਰੇ ਸਬਰ ਦੀ ਪ੍ਰੀਖਿਆ ਲਈ ਹੈ ਅਤੇ ਮੈਨੂੰ ਇਹ ਸਖਤ ਕਦਮ ਚੁੱਕਣ ਲਈ ਮਜ਼ਬੂਰ ਕੀਤਾ ਹੈ।”

ਬੇਦੀ ਨੇ ਕਿਹਾ,“ ਸ੍ਰੀਮਾਨ, ਮੈਂ ਤੁਹਾਨੂੰ ਬੇਨਤੀ ਕਰ ਰਿਹਾ ਹਾਂ ਕਿ ਮੇਰੇ ਨਾਮ ਉਸ ਸਟੈਂਡ ਤੋਂ ਹਟਾਓ ਜੋ ਮੇਰੇ ਨਾਮ ਦੇ ਹੈ ਅਤੇ ਇਹ ਤੁਰੰਤ ਕੀਤਾ ਜਾਣਾ ਚਾਹੀਦਾ ਹੈ। ਮੈਂ ਡੀਡੀਸੀਏ ਦੀ ਮੈਂਬਰਸ਼ਿਪ ਵੀ ਛੱਡ ਰਿਹਾ ਹਾਂ। ਕ੍ਰਿਕਟ ਸੰਘ ਜੇਤਲੀ ਦੀ ਯਾਦ ਵਿੱਚ ਛੇ ਫੁੱਟ ਦਾ ਬੁੱਤ ਸਟੇਡੀਅਮ ਵਿੱਚ ਲਗਵਾਉਣ ਦੀ ਸੋਚ ਰਿਹਾ ਹੈ।ਬੇਦੀ ਨੇ ਕਿਹਾ ਕਿ ਇਹ ਗਲਤ ਹੋ ਰਿਹਾ ਹੈ ਕਿ ਕਿਉਂਕਿ ਸਨਮਾਨ ਨਾਲ ਜ਼ਿੰਮੇਵਾਰੀ ਵੀ ਜੁੜਦੀ ਹੈ ਤਾਂ ਮੇਰਾ ਫਰਜ਼ ਹੈ ਕਿ ਮੈਂ ਗਲਤ ਨੂੰ ਰੋਕਾਂ ਜਾਂ ਵਿਰੋਧ ਕਰਾਂ। ਚਾਪਲੂਸਾਂ ਦੀ ਜੁੰਡਲੀ ਦਾ ਹਿੱਸਾ ਬਣਿਆਂ ਨਹੀਂ ਰਹਿ ਸਕਦਾ।

Previous articleਗੀਤ
Next articleIndia looks beyond QUAD: Bats for a sustainable Indo-Pacific initiative