ਵਾਸ਼ਿੰਗਟਨ (ਸਮਾਜ ਵੀਕਲੀ) : ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਜੋਅ ਬਾਇਡਨ ਨੇ ਜਨਤਕ ਤੌਰ ’ਤੇ ਕੋਵਿਡ-19 ਨੂੰ ਟੀਕਾ ਲਗਵਾਇਆ। ਉਨ੍ਹਾਂ ਕਿਹਾ ਕਿ ਉਹ ਜਨਤਾ ਨੂੰ ਇਹ ਸੰਦੇਸ਼ ਭੇਜਣਾ ਚਾਹੁੰਦੇ ਹਨ ਕਿ ਜਦੋਂ ਟੀਕਾ ਉਪਲਬੱਧ ਹੋਵੇ ਤਾਂ ਉਸ ਨੂੰ ਲਗਵਾਉਣ ਲਈ ਤਿਆਰ ਰਹਿਣ। ਇਸ ਵਿੱਚ ਚਿੰਤਾ ਦੀ ਕੋਈ ਗੱਲ ਨਹੀਂ ਹੈ। ਉਨ੍ਹਾਂ ਨੂੰ ਕ੍ਰਿਸਟੀਆਨਾ ਕੇਅਰ ਹਸਪਤਾਲ ਵਿਖੇ ਫਾਈਜ਼ਰ-ਬਾਇਓਨੋਟੈਕ ਟੀਕੇ ਦੀ ਪਹਿਲੀ ਖੁਰਾਕ ਦਿੱਤੀ ਗਈ। ਹਸਪਤਾਲ ਵਿੱਚ ਨਰਸ ਤੇ ਕਰਮਚਾਰੀ ਸਿਹਤ ਸੇਵਾਵਾਂ ਦੀ ਪ੍ਰਮੁੱਖ ਤਾਬਾ ਮਾਸਾ ਨੇ ਬਾਇਡਨ ਨੂੰ ਟੀਕਾ ਲਗਾਇਆ।