(ਸਮਾਜ ਵੀਕਲੀ)
ਜਦ ਪੰਛੀ ਉੱਡ ਗਿਆ ਪਿੰਜਰੇ ‘ਚੋਂ ,
ਪਿੰਜਰੇ ਨੇ ਖਾਲੀ ਹੋ ਜਾਣਾ ।
ਫਿਰ ਵੇਖਦਾ ਰਹਿ ਜਾਏਗਾ,
ਇਹਨੇ ਮਾਰਕੇ ਉਡਾਰੀ ਔ ਜਾਣਾ ।
ਤੂੰ ਕੋਸ਼ਿਸ਼ ਕਰਲੀ ਲੱਖ ਭਾਵੇਂ ,
ਇੱਕ ਦਿਨ ਤਾਂ ਐਸਾ ਆਉਣਾ ।
ਨਈ ਗੁਲਾਮ ਬਣਾ ਕੇ ਰੱਖ ਸਕਦਾ,
ਆਖਿਰ ਨੂੰ ਅਜ਼ਾਦ ਇਨ੍ਹੇ ਹੋਣਾ ਏ ।
ਕੋਈ ਵੀ ਸਿਆਣਪ ਚੱਲਣੀ ਨਹੀ,
ਤੇਰੀ ਸੁੱਧ-ਬੁੱਧ ਨੇ ਖੋ ਜਾਣਾ ।
ਜਦ ਪੰਛੀ ਉੱਡ ਗਿਆ ਪਿੰਜਰੇ’ਚੋਂ,
ਪਿੰਜਰੇ ਨੇ ਖਾਲੀ ਹੋ ਜਾਣਾ ।
ਮੋਹ ਮਾਇਆ ਸਭ ਝੂਠ ਪਸਾਰਾ,
ੲਹਿ ਕੂੜ, ਨਾ ਤੇਰੇ ਕੰਮ ਦਾ ,
ਕੌਡੀ ਮੁੱਲ ਨਹੀ ਪੈਣਾ ਭਲਿਆ,
ਇਸ ਤੇਰੇ ਗੋਰੇ ਚਿੱਟੇ ਚੰਮ ਦਾ ।
ਉਹਦੇ ਰੰਗਾਂ ਦਾ ਭੇਤ ਨਾ ਤੈਨੂੰ ,
ਕਿਹੜੇ ਵੇਲੇ ਪਤਾ ‘ਨੀ ਕੀ ਹੋ ਜਾਣਾ ।
ਜਦ ਪੰਛੀ ਉੱਡ ਗਿਆ ਪਿੰਜਰੇ’ਚੋਂ,
ਪਿੰਜਰੇ ਨੇ ਖਾਲੀ ਹੋ ਜਾਣਾ ।
ਐਸਾ ਕੰਮ ਕੋਈ ਕਰ ਬੰਦਿਆਂ,
ਤੇਰੇ ਜਾਣ ਪਿਛੋਂ ਕੋਈ ਯਾਦ ਕਰੇ ।
ਸੱਚਾ ਮਿੱਤਰ ਬਣਾ ਗੁਰੂ ਪੂਰੇ ਨੂੰ ,
ਤੇਰੀ,ਅੰਤ ਸਮੇਂ ਵੀ ਗਵਾਹੀ ਭਰੇ ।
ਜੰਮਾਂ ਦੇ ਡੰਡ ਤੋਂ ਬਚ ਜਾਏਗਾ,
ਨਹੀ ਤਾਂ ਕਾਲ ਤੇਰੇ ਤੇ ਪੋ ਜਾਣਾ ।
ਜਦ ਪੰਛੀ ਉੱਡ ਗਿਆ ਪਿੰਜਰੇ’ਚੋਂ,
ਪਿੰਜਰੇ ਨੇ ਖਾਲੀ ਹੋ ਜਾਣਾ ।
ਕਾਹਦਾ ਰਾਜ ਦਵਿੰਦਰ ” ਮਾਣ ਕਰੇਂ,
ਟੁੱਟ ਜਾਣੀ ਡੋਰ ਤੇਰੀ ਆਸਾਂ ਦੀ ।
ਭਰਿਆ ਮੇਲਾ ਪੈਣਾ ਛੱਡਣਾ,
ਜਦ ਮੁੱਕ ਗਈ ਪੂੰਜੀ ਸੁਵਾਸਾਂ ਦੀ ।
ਤੇਰੇ ਨਜ਼ਦੀਕੀ ਸਾਕ ਸਬੰਧੀਆਂ,
ਇੱਕ ਦੋ ਦਿਨ ਬਹਿ ਕੇ ਰੋ ਜਾਣਾ ।
ਜਦੋਂ ਪੰਛੀ ਉੱਡ ਗਿਆ ਪਿੰਜਰੇ’ਚੋਂ,
ਪਿੰਜਰੇ ਨੇ ਖਾਲੀ ਹੋ ਜਾਣਾ ।
ਰਾਜ ਦਵਿੰਦਰ ਬਿਆਸ
ਮੋ: 81461-27393,