(ਸਮਾਜ ਵੀਕਲੀ)
ਅਜੋਕੇ ਸਮਿਆਂ ਵਿੱਚ ਸਾਫ਼ ਸੁਥਰੀ ਅਤੇ ਪਰਿਵਾਰ ਵਿੱਚ ਬੈਠ ਕੇ ਸੁਣਨ ਵਾਲੀ ਗਾਇਕੀ ਸਰੋਤਿਆਂ ਤੋਂ ਕੋਹਾਂ ਦੂਰ ਜਾ ਚੁੱਕੀ ਹੈ ਗਾਇਕੀ ਵਿਚ ਲੱਚਰਤਾ ,ਨਸ਼ਿਆਂ ,ਹਥਿਆਰਾਂ ਮਾਰ ਧਾੜ ਦੀ ਹੀ ਗੱਲ ਭਾਰੂ ਹੈ ਅਸਲ ਪੰਜਾਬ ਨੂੰ ਲੁਕੋ ਕੇ ਇਨ੍ਹਾਂ ਸਿੰਗਰਾ ਵੱਲੋਂ ਗਾਇਕੀ ਵਿੱਚ ਇਕ ਨਕਲੀ ਪੰਜਾਬ ਸਿਰਜ ਕੇ ਸਰੋਤਿਆਂ ਸਾਹਮਣੇ ਪੇਸ਼ ਕੀਤਾ ਜਾ ਰਿਹਾ ਹੈ ਪਰ ਕਹਿੰਦੇ ਨੇ ਕਿ ਹੱਥ ਦੀਆਂ ਪੰਜੇ ਉਂਗਲਾਂ ਬਰਾਬਰ ਨਹੀਂ ਹੁੰਦੀਆਂ ਇਸੇ ਗੱਲ ਨੂੰ ਸੱਚ ਕਰਦਾ ਗਾਇਕ ਸੁਖਬੀਰ ਆਪਣਾ ਨਵਾਂ ਗਾਣਾ ਜੋ ਕਿ ਸਾਫ਼ ਸੁਥਰੀ ਅਤੇ ਲੋਕਾਂ ਦੀ ਗੱਲ ਕਹਿਣ ਵਾਲੇ ਗੀਤਕਾਰ , ਦਿਨੇਸ਼ ਨੰਦੀ ਜੀ ਵੱਲੋਂ ਲਿਖਿਆ ਗਿਆ ਹੈ ।ਵਿਸ਼ੇਸ਼ ਗੱਲਬਾਤ ਦੌਰਾਨ ਗੀਤਕਾਰ ਦਿਨੇਸ਼ ਨੰਦੀ ਜੀ ਨੇ ਕਿਹਾ ਕਿ ਗਾਇਕ ਸੁਖਬੀਰ ਸਿੰਘ ਦੇ ਪਹਿਲਾਂ ਵੀ ਕਈ ਧਾਰਮਿਕ ਗਾਣੇ ਆ ਚੁੱਕੇ ਹਨ ਅਤੇ ਲੋਕਾਂ ਵੱਲੋਂ ਪਸੰਦ ਕੀਤੇ ਗਏ ਹਨ । ਇਸ ਗੀਤ ਵਿੱਚ ਦਿਨੋਂ ਦਿਨ ਮਨੁੱਖੀ ਨੈਤਿਕ ਕਦਰਾਂ ਕੀਮਤਾਂ ਵਿੱਚ ਆ ਰਹੀ ਗਿਰਾਵਟ ,ਅਮੀਰੀ ਗਰੀਬੀ ਤੇ ਧੀਆਂ ਦੀ ਦਸ਼ਾ ਦੇ ਨਾਲ ਨਾਲ ਕਈ ਸਮਾਜਿਕ ਪਹਿਲੂਆਂ ਨੂੰ ਛੂਹਿਆ ਹੈ। ਇਸ ਗੀਤ ਦਾ ਮਿਊਜ਼ਿਕ ਐੱਮ.ਪੀ. ਅਟਵਾਲ ,ਵੀਡੀਓ ਡਾਇਰੈਕਸ਼ਨ ਕੁਲਵਿੰਦਰ ਚਾਨੀ ਜੀ ਵੱਲੋਂ ਕੀਤਾ ਗਿਆ । ਇਸ ਮੌਕੇ ਦਿਨੇਸ਼ ਨੰਦੀ ਜੀ ਵੱਲੋਂ ਹਾਂਸਲ ਰਿਕਾਰਡਜ਼ ਪ੍ਰੋਡਕਸ਼ਨ ,ਸਤਨਾਮ ਕਲਿਆਣ, ਸੂਰਜ ਖੁਰਮੀ ,ਕਮਲ ਥਾਪਰ, ਹਰਸ਼ ਸਿੰਗਲਾ ,ਸਤਪਾਲ ਧੀਰ ,
ਦੀਪ .ਕੇ. ਸਿੱਧੂ, ਗੌਰਵ ਗਰਗ ,ਕੁਮਾਰ ਸਟੂਡੀਓ ਬਰਨਾਲਾ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ।
ਰਮੇਸ਼ਵਰ ਸਿੰਘ ਪਟਿਆਲਾ
9914880392